ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੰਗੀਤਕਾਰ ਪੰਡਿਤ ਜਸਰਾਜ ਦੀ 93ਵੀਂ ਜੈਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੰਡਿਤ ਜਸਰਾਜ ਜੀ ਦੇ ਪਿੰਡ ਪੀਲੀਮੰਦੌਰੀ ਜਿਲਾ ਫਤਿਹਾਬਾਦ ਦੇ ਦੋਵੇਂ ਦਾਖਲਾ ਦਰਵਾਜਿਆਂ ’ਤੇ ਪੰਡਿਤ ਜਸਰਾਜ ਸੁਆਵਤ ਦਰਵਾਜਾ ਬਣਾਏ ਜਾਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਪਿੰਡ ਵਿਚ ਲਾਇਬ੍ਰੇਰੀ ਦੇ ਨਵੇਂ ਕਮਰੇ ਦਾ ਨਿਰਮਾਣ ਅਤੇ ਪੰਚਕੂਲਾ ਵਿਚ ਸਥਾਪਿਤ ਆਕਸੀਵਨ ਦਾ ਨਾਂਅ ਪੰਡਿਤ ਜਸਰਾਜ ਆਕਸੀਵਨ ਰੱਖਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਇਹ ਐਲਾਨ ਅੱਜ ਚੰਡੀਗੜ੍ਹ ਵਿਚ ਪੰਡਿਤ ਜਸਰਾਜ ਜੀ ਦੀ ਜੈਯੰਤੀ ਅਤੇ ਪੰਡਿਤ ਜਸਰਾਜ ਕਲਚਰਲ ਫਾਊਂਡੇਸ਼ਨ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ’ਤੇ ਆਯੋਜਿਤ ਇਕ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵੱਜੋਂ ਸਬੰਧਤ ਕਰਦੇ ਹੋਏ ਕੀਤੀ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਪੰਡਿਤ ਜਸਰਾਜ ਕਲਰਚਲ ਫਾਊਂਡੇਸ਼ਨ ਨੂੰ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੀਲੀਮੰਦੌਰੀ ਪਿੰਡ ਵਿਚ ਲੜਕੇ ਅਤੇ ਲੜਕਿਆਂ ਲਈ ਦੋ ਵਾਲੀਬਾਰ ਨਰਸਰੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ। ਪਿੰਡ ਵਿਚ ਪਾਰਕ ਅਤੇ ਜਿਮ ਦਾ ਨਿਰਮਾਣ ਕੀਤਾ ਜਾਵੇਗਾ। ਪਿੰਡ ਦੇ ਗੰਦੇ ਪਾਣੀ ਦੇ ਜੋਹੜਾਂ ਨੂੰ ਹਰਿਆਣਾ ਤਲਾਬ ਅਥਾਰਿਟੀ ਰਾਹੀਂ ਉਨ੍ਹਾਂ ਦੀ ਸਫਾਈ ਤੇ ਮੁਰੰਮਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਡਿਤ ਜਸਰਾਜ ਨੇ ਸੂਬਾ ਦਾ ਮਾਣ ਵੱਧਾਇਆ ਹੈ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵੱਧਾਉਂਦੇ ਲਈ ਸੂਬਾ ਸਰਕਾਰ ਨੇ ਪੰਡਿਤ ਜਸਰਾਜ ਦੇ ਪਿੰਡ ਪੀਪਲੀਮੰਦੌਰੀ ਦੇ ਵਿਕਾਸ ਦੀ ਰੂਪਰੇਖਾ ਤਿਆਰ ਕੀਤੀ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਖੁਸ਼ਹਾਲ ਸਭਿਆਚਾਰ ਅਤੇ ਸੰਗੀਤ ਅਗਲੀ ਪੀੜ੍ਹੀ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਪੰਡਿਤ ਜਸਰਾਜ ਦਾ ਜਨਮ ਹਰਿਆਣਾ ਵਿਚ ਹੋਇਆ। ਉਨ੍ਹਾਂ ਨੇ ਸੱਭ ਤੋ ਮਹਾਨ ਭਾਰਤੀ ਸ਼ਾਸਤਰੀ ਗਾਇਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਯੋਗਦਾਨ ਸੰਗਤੀ ਜਗਤ ਵਿਚ ਅਦੁੱਤੀ ਰਿਹਾ ਹੈ। ਉਨ੍ਹਾਂ ਨੇ ਪੰਡਿਤ ਜਸਰਾਜ ਦੀ ਵਿਰਾਸਤ ਨੂੰ ਅੱਗੇ ਵੱਧਾਉਣ ਲਈ ਪੰਡਿਤ ਜਸਰਾਜ ਕਰਚਰਲ ਫਾਊਂਡੇਸ਼ਨ ਨੂੰ ਹਰਿਆਣਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਕਲਾ ਅਤੇ ਸਭਿਆਚਾਰ ਹਰਿਆਣਾ ਦੀ ਧਰਤੀ ਦਾ ਅਨਿਖੜਵਾਂ ਹਿੱਸਾ ਹੈ। ਆਪਣੀ ਅਮੀਰ ਰਿਵਾਇਤਾਂ ਅਤੇ ਸਭਿਆਚਾਰ ਨੂੰ ਅੱਗੇ ਵੱਧਾਉਂਦੇ ਹੋਏ ਸੂਬਾ ਸਰਕਾਰ ਨੇ ਭਗਵਾਨ ਸ੍ਰੀ ਕ੍ਰਿਸ਼ਣ ਵੱਲੋਂ ਅਰਜੁਨ ਨੂੰ ਦਿੱਤੇ ਗਏ ਗੀਤਾ ਦੇ ਅਮਰ ਸੰਦੇਸ਼ ਨੂੰ ਦੁਨਿਆ ਭਰ ਵਿਚ ਲੈ ਜਾਣ ਲਈ ਕੌਮਾਂਤਰੀ ਗੀਤਾ ਮਹੋਤਸਵ ਦਾ ਆਯੋਜਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦਾ ਕੰਮ ਸਿਰਫ ਢਾਂਚਾਗਤ ਵਿਕਾਸ ਤਕ ਹੀ ਸੀਮਿਤ ਨਹੀਂ ਹੁੰਦਾ ਹੈ, ਸਗੋਂ ਸਮਾਜਿਕ ਜਿੰਮੇਵਾਰੀ ਨਿਭਾਉਂਦੇ ਹੋਏ ਸਮਾਜ ਦੀ ਭਲਾਈ ਲਈ ਕੰਮ ਕਰਨਾ ਵੀ ਸਰਕਾਰ ਦੀ ਅਹਿਮ ਜਿੰਮੇਵਾਰੀਆਂ ਵਿਚੋਂ ਇਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਸਮਾਜਿਕ ਜਿੰਮੇਵਾਰੀ ਦਾ ਸੱਭ ਤੋਂ ਚੰਗਾ ਉਦਾਹਰਣ ਹੈ। ਪੰਡਿਤ ਜਸਰਾਜ ਦੀ ਧਰਮਪਤਨੀ ਸ੍ਰੀਮਤੀ ਮਧੂਰਾ ਪੰਡਿਤ ਜਸਰਾਜ ਨੇ ਪੰਡਿਤ ਜਸਰਾਜ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਪਿੰਡ ਲਈ ਕਈ ਮਹੱਤਵਪੂਰਨ ਐਲਾਨ ਕਰਕੇ ਉਨ੍ਹਾਂ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਪੰਡਿਤ ਜਸਰਾਜ ਦੀ ਪੁੱਤਰ ਅਤੇ ਪੰਡਿਤ ਜਸਰਾਜ ਕਲਚਰਲ ਫਾਊਂਡੇਸ਼ਨ ਦੀ ਸੰਸਥਾਪਕ ਦੁਰਗਾ ਜਸਰਾਜ ਨੇ ਕਿਹਾ ਕਿ ਹਰਿਆਣਾ ਦੇ ਪੁੱਤਰ ਪੰਡਿਤ ਜਸਰਾਜ ਨੇ ਸੂਬੇ ਦਾ ਮਾਣ ਵੱਧਾਇਆ ਹੈ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵੱਧਾਉਣ ਲਈ ਇਹ ਫਾਊਂਡੇਸ਼ਨ ਸੂਬੇ ਵਿਚ ਸਭਿਆਚਾਰਕ ਜਾਗਰੂਕਤਾ ਨੂੰ ਵਿਕਸਿਤ ਕਰਨ ਅਤੇ ਇਸ ਨੂੰ ਬਣਾਏ ਰੱਖਣ ਲਈ ਸਾਲ ਭਰ ਵੱਖ-ਵੱਖ ਗਤੀਵਿਧੀਆਂ ਕਰ ਰਿਹਾ ਹੈ।ਸਮਾਰੋਹ ਵਿਚ ਪਦਮਸ੍ਰੀ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਇਸ ਮੌਕੇ ਦਾ ਹਿੱਸਾ ਬਣਨ ’ਤੇ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੇ ਹਰਿਆਣਾ ਵਿਚ ਜਨਮ ਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਖੇਡ ਅਤੇ ਖੇਤੀਬਾੜੀ ਤੋਂ ਇਲਾਵਾ ਸੰਗੀਤ ਦੇ ਖੇਤਰ ਵਿਚ ਵੀ ਆਪਣਾ ਨਾਂਅ ਰੋਸ਼ਨ ਕੀਤਾ ਹੈ। ਸੋਨੂੰ ਨਿਗਮ ਨੇ ਕਿਹਾ ਕਿ ਸੰਗੀਤ ਨੂੰ ਪ੍ਰੋਤਸਾਹਿਤ ਕਰਨਾ ਅਤੇ ਇਸ ਦਿਸ਼ਾ ਵਿਚ ਹੋਰ ਵੱਧ ਕੰਮ ਕਰਨ ਦੀ ਲੋਂੜ ਹੈ। ਇਸ ਲਈ ਜਦੋਂ ਵੀ ਹਰਿਆਣਾ ਨੂੰ ਮੇਰੇ ਯੋਗਦਾਨ ਦੀ ਲੋਂੜ ਹੋਵੇਗੀ, ਮੈਂ ਖੁਸ਼ੀ ਨਾਲ ਆਪਣਾ ਯੋਗਦਾਨ ਦੇਣ ਆਵਾਂਗਾ। ਸਮਾਰੋਹ ਵਿਚ ਸਾਂਸਦ ਕਾਰਤਿਕੇਯ ਸ਼ਰਮਾ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਡਾ. ਅਮਿਤ ਅਗਰਵਾਲ, ਏਡੀਜੀਪੀ ਸ੍ਰੀਕਾਂਤ ਜਾਧਵ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਪਬਲਿਸਿਟੀ ਸਲਾਹਕਾਰ ਤਰੂਣ ਭੰਡਾਰੀ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਰਹੇ।
Share the post "ਸੰਗੀਤਕਾਰ ਪੰਡਿਤ ਜਸਰਾਜ ਦੀ 93ਵੀਂ ਜੈਯੰਤੀ ’ਤੇ ਹਰਿਆਣਾ ਸਰਕਾਰ ਨੇ ਜੱਦੀ ਪਿੰਡ ’ਚ ਯਾਦਗਾਰੀ ਦਰਵਾਜਾ ਬਣਾਉਣਦਾ ਕੀਤਾ ਐਲਾਨ"