ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 4 ਫਰਵਰੀ: ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਵਿਖੇ ਕਲੋਜ ਦਿ ਕੇਅਰ ਗੈਪ ਥੀਮ ਹੇਠ ਵਿਸ਼ਵ ਕੈਸਰ ਦਿਵਸ ਮਨਾਇਆ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਸੁਖਜਿੰਦਰ ਸਿੰਘ ਗਿੱਲ, ਡਾ ਸੀਮਾ ਗੁਪਤਾ, ਡਾ ਵੰਦਨਾ ਮਿੱਡਾ ਐਨ ਸੀ ਡੀ ਇੰਚ, ਡਾ ਗੁਰਿੰਦਰ ਕੌਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਨਰਿੰਦਰ ਕੁਮਾਰ ਜਿਲ੍ਹਾ ਬੀ ਸੀ ਸੀ, ਗਗਨਦੀਪ ਸਿੰਘ ਬੀ ਈ ਈ, ਸਚਿਨ ਕੁਮਾਰ ਐਨ ਸੀ ਡੀ ਐਫ ਐਲ ੳ ਹਾਜਰ ਸਨ। ਇਸ ਮੌਕੇ ਡਾ ਵੰਦਨਾ ਮਿੱਡਾ ਨੇ ੳ ਪੀ ਡੀ ਵਿੱਚ ਆਏ ਆਮ ਲੌਕਾਂ ਅਤੇ ਨਰਸਿੰਗ ਸਟੂਡੈਟ ਨੂੰ ਸਬੋਧਨ ਕਰਦੇ ਹੋਏ ਕਿਹਾ ਬਦਲ ਰਹੀ ਜੀਵਨ ਸੈਲੀ ਅਤੇ ਸਾਡੇ ਰੋਜ਼ਾਨਾ ਦੇ ਖਾਣ ਪੀਣ ਦੇ ਲਾਈਫ ਸਟਾਈਲ ਵਿੱਚ ਤਬਦੀਲੀ ਆਉਣ ਨਾਲ ਕੈਸਰ ਵਰਗੀਆ ਬੀਮਾਰੀਆ ਚ ਵਾਧਾ ਹੋ ਰਿਹਾ ਹੈ।ਤੰਬਾਕੂ, ਬੀੜੀ, ਸਿਗਰਟ ਦੇ ਸੇਵਨ ਕਾਰਨ ਮੂੰਹ, ਫੇਫੜੇ ਅਤੇ ਪੇਟ ਦਾ ਕੈਸਰ ਹੋ ਸਕਦਾ ਹੈ। ਇਸ ਤੋ ਇਲਾਵਾ ਉਨਾਂ ਹੋਰ ਜਾਣਕਾਰੀ ਦਿੰਦਿਆ ਔਰਤਾਂ ਵਿੱਚ ਜਿਆਦਾਤਰ ਛਾਤੀ, ਬੱਚੇਦਾਨੀ ਦਾ ਕੈਸਰ ਅਤੇ ਮਰਦਾਂ ਦਾ ਗਦੂਦਾਂ, ਜਿਗਰ ਅਤੇ ਮੂੰਹ ਦੇ ਕੈਸਰ ਦੀਆ ਸੰਭਾਵਨਾਵਾ ਰਹਿੰਦੀਆ ਹਨ।ਉਨ੍ਹਾਂ ਕਿਹਾ ਕਿ ਇਸ ਲਈ ਛਾਤੀ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਗਿਲਟੀ ਦਾ ਹੋਣਾ, ਪਾਚਨ ਸਕਤੀ ਅਤੇ ਪਖਾਨਾ ਕਰਨ ਦੀ ਕਿਿਰਆ ਵਿੱਚ ਬਦਲਾਵ, ਲਗਾਤਾਰ ਖੰਘ ਅਤੇ ਆਵਾਜ਼ ਵਿੱਚ ਭਾਰੀਪਣ, ਮਾਹਵਾਰੀ ਵਿੱਚ ਜਿਆਦਾ ਖੂਨ ਪੈਣਾ ਅਤੇ ਮਾਹਵਾਰੀ ਤੋ ਇਲਾਵਾ ਖੂਨ ਪੈਣਾ ਆਦਿ ਕੈਸਰ ਦੇ ਲੱਛਣ ਹੋ ਸਕਦੇ ਹਨ। ਜੇਕਰ ਇਸ ਦਾ ਸਮੇ ਸਿਰ ਚੈਕਅੱਪ ਕਰਵਾ ਲਿਆ ਜਾਵੇ ਤਾ ਇਸ ਤੋ ਬਚਿਆ ਜਾ ਸਕਦਾ ਹੈ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਆਪਣਾ ਖਾਣਪਾਣ ਸਹੀ ਰੱਖਣਾ ਚਾਹੀਦਾ ਹੈ ਅਤੇ 30 ਸਾਲ ਦੀ ਉਮਰ ਤੋ ਬਾਅਦ ਮੈਡੀਕਲ ਜਾਚ ਕਰਵਾਉਦੇ ਰਹਿਣਾ ਚਾਹੀਦਾ ਹੈ।ਉਨ੍ਹਾ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਸਰ ਰਾਹਤ ਕੋਸ਼ ਸਕੀਮ ਪੰਜਾਬ ਰਾਜ ਦੇ ਉਹ ਵਸਨੀਕ ਜਿਹੜੇ ਕੈਸਰ ਦੀ ਬੀਮਾਰੀ ਤੋ ਪੀੜਤ ਹਨ, ਨੂੰ 1.50 ਲੱਖ ਰੁਪਏ ਤੱਕ ਦੇ ਇਲਾਜ ਲਈ ਸਹਾਇਤਾ ਦਿੱਤੀ ਜਾਦੀ ਹੈ।ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾ ਅਧੀਨ ਕੈਸਰ ਦਾ ਇਲਾਜ ਵੀ ਮੁਫਤ ਕਰਵਾਇਆ ਜਾ ਸਕਦਾ ਹੈ। ਉਨ੍ਹਾ ਇਸ ਮੌਕੇ ਕੈਸਰ ਹੋਣ ਲਈ ਜਿੰਮੇਵਾਰੀ ਮੁੱਢਲੇ ਕਾਰਨਾਂ ਦੇ ਖਾਤਮੇ ਉਤੇ ਜ਼ੋਰ ਦਿੰਦਿਆ ਕਿਹਾ ਕਿ ਫਸਲਾਂ ਉਤੇ ਜਿਆਦਾ ਕੀਟਨਾਸ਼ਕ ਦਵਾਈਆ ਦੀ ਵਰਤੋ ਨਾ ਕੀਤੀ ਜਾਵੇ। ਕੈਸਰ ਅਤੇ ਇਸ ਦੇ ਮੁੱਢਲੇ ਚ੍ਹਿੰਨਾਂ ਦੀ ਪਹਿਚਾਣ ਰੱਖਦਿਆਂ ਸਮੇ ਆਪਦੀ ਜਾਚ ਸਮੇ ਸਿਰ ਕਰਵਾਉਦੇ ਰਹਿਣਾ ਚਾਹੀਦਾ ਹੈ। ਆਪਦੀ ਰੋਜ਼ਾਨਾ ਖੁਰਾਕ ਵਿੱਚ ਫਲਾਂ, ਹਰੀਆ ਸਬਜ਼ੀਆਂ, ਦਾਲਾਂ, ਅਨਾਜ ਦਾ ਸੇਵਨ ਜਰੂਰੀ ਬਣਾਉਣਾ ਚਾਹੀਦਾ ਹੈ। ਸਵੇਰ ਦੀ ਸੈਰ ਅਤੇ ਸਰੀਰਿਕ ਕਸਰਤ ਵੀ ਯਕੀਨੀ ਬਣਾਉਣੀ ਚਾਹੀਦੀ ਹੈ।ਡਾ ਗੁਰਿੰਦਰ ਕੌਰ ਨੇ ਕਿਹਾ ਵਕਤ ਸਿਰ ਚੇਤਨ ਹੋਣ ਨਾਲ ਕੈਸਰ ਤੋ ਬਚਿਆ ਜਾ ਸਕਦਾ ਹੈ।ਜਿਆਦਾਤਰ ਲੌਕ ਦੂਸਰੀ ਜਾ ਤੀਸਰੀ ਸਟੇਜ ਵਿੱਚ ਡਾ ਕੌਲ ਚੈਕਅੱਪ ਲਈ ਆਉਦੇ ਹਨ। ਜਲਦੀ ਪਹਿਚਾਣ ਅਤੇ ਇਲਾਜ ਨਾਲ ਕੈਸਰ ਠੀਕ ਹੋ ਸਕਦਾ ਹੈ।ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਲੱਛਣ ਨਜ਼ਰ ਆਉਣ ਤਾ ਤਰੁੰਤ ਨੇੜ ਦੇ ਹਸਪਤਾਲ ਵਿੱਚ ਜਾਚ ਕਰਵਾਉਣੀ ਚਾਹੀਦੀ ਹੈ। ਇਸ ਤੋ ਇਲਾਵਾ ਟੌਲ ਫਰੀ ਨੰਬਰ ਤੋ 104 ਤੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।ਜੱਚਾ ਬੱਚਾ ਹਸਪਤਾਲ ਵਿੱਚ ਔਰਤਾ ਦੇ ਛਾਤੀ ਅਤੇ ਸਰਵਿਕਸ ਕੈਸਰ ਦੀ ਮਸੀ਼ਨ ਲਗਾਈ ਗਈ ਹੈ ਜਾਚ ਬਿਲਕੁਲ ਮੁਫਤ ਕੀਤੀ ਜਾਦੀ ਹੈ।
ਕੈਸਰ ਦੀ ਸਮੇ ਸਿਰ ਜਾਚ ਨਾਲ ਹੋ ਸਕਦਾ ਹੈ ਬਚਾਅ :ਡਾ ਤੇਜਵੰਤ ਸਿੰਘ ਢਿੱਲੋ
9 Views