Friday, May 22, 2026
spot_img
spot_img
spot_img

ਭਾਜਪਾ ਦੇ ਮੋੜ ਮੰਡਲ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ

Date:

spot_img
ਪੰਜਾਬੀ ਖ਼ਬਰਸਾਰ ਬਿਉਰੋ
ਮੋੜ, 10 ਫ਼ਰਵਰੀ: ਭਾਜਪਾ ਦੇ ਮੋੜ ਮੰਡਲ ਦੀ ਇਕ ਮੀਟਿੰਗ ਅੱਜ ਪ੍ਰਧਾਨ ਜੀਵਨ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੌੜ ਮੰਡਲ ਦੇ ਅਹੁਦੇਦਾਰਾਂ ਦੇ ਨਾਲ ਨਾਲ ਜਿਲਾ ਬਠਿੰਡਾ ਦਿਹਾਤੀ ਦੇ ਅਹੁਦੇਦਾਰ ਵੀ ਸ਼ਾਮਿਲ ਰਹੇ। ਇਸ ਮੀਟਿੰਗ ਦੀ ਅਗਵਾਈ ਸ਼੍ਰੀ ਦਿਆਲ ਸੋਢੀ ਸੂਬਾ ਉਪ ਪ੍ਰਧਾਨ ਪੰਜਾਬ ਵਲੋਂ ਕੀਤੀ ਗਈ ਤੇ ਇਸ ਮੀਟਿੰਗ ਵਿੱਚ ਮੌੜ ਹਲਕੇ ਦੀਆਂ ਚੱਲ ਰਹੀਆਂ ਸਮੱਸਿਆ ਤੇ ਗੌਰ ਕੀਤਾ ਗਿਆ ਤੇ ਮੌਜੂਦਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸੰਜੈ ਮਿੱਤਲ ਜਿਲਾ ਸੱਕਤਰ,ਬਲਵੀਰ ਚੰਦ ਜਿਲਾ ਉਪ ਪ੍ਰਧਾਨ,ਹਰਸ਼ ਗੋਇਲ ਜਿਲਾ ਸਕੱਤਰ,ਚੰਦਰਮੋਹਨ ਉਪ ਪ੍ਰਧਾਨ ਮੌੜ ਮੰਡਲ,ਗਗਨਦੀਪ ਸਿੰਘ ਸੋਸ਼ਲ ਮੀਡੀਆ ਸੈੱਲ ਇੰਚਾਰਜ,ਰਮਣੀਕ ਕੁਮਾਰ ਮੀਕਾ ਜਨਰਲ ਸਕੱਤਰ ਮੌੜ ਮੰਡਲ, ਰਾਜਪਾਲ ਸ਼ਰਮਾ ਜਨਰਲ ਸਕੱਤਰ ਮੌੜ ਮੰਡਲ,ਤਰਸੇਮ ਕੁਮਾਰ, ਸੱਤਪਾਲ ਮਾਸਟਰ,ਸਾਬਕਾ ਐਮ ਸੀ ਨੈਬ ਠੇਕੇਦਾਰ ਤੇ ਹੋਰ ਅਹੁਦੇਦਾਰ ਵੀ ਸ਼ਾਮਿਲ ਰਹੇ।
spot_img

Share post:

spot_img

Popular

More like this
Related

ਭਾਜਪਾ ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਪਾਰਟੀ ਵਿੱਚ ਸ਼ਾਮਲ ਕਰਨ ਲਈ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ: ਬਲਤੇਜ ਪੰਨੂ

👉ਕਾਰੋਬਾਰੀਆਂ, ਯੂਨੀਵਰਸਿਟੀਆਂ ਦੇ ਮਾਲਕਾਂ ਅਤੇ ਸਿਆਸੀ ਆਗੂਆਂ 'ਤੇ ਪਹਿਲਾਂ...

Punjab ਤੇ Haryana Highcourt ਨੇ ਸੁਖਪਾਲ ਖਹਿਰਾ ਨੂੰ ਦਿੱਤਾ ਵੱਡਾ ਝਟਕਾ

Punjab News : ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ...