WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਬੀਕੇਯੂ ਡਕੌਂਦਾ ਜਥੇਬੰਦੀ ਦੀ ਮੌਜੂਦਾ ਕਮੇਟੀ ਹੀ ਰਹੇਗੀ ਬਰਕਰਾਰ: ਬੂਟਾ ਸਿੰਘ ਬੁਰਜ਼ਗਿੱਲ

ਬਕਾਇਦਾ ਮੈਂਬਰਸ਼ਿਪ ਕੱਟ ਕੇ ਡੇਲੀਗੇਟ ਚੁਣੇ ਜਾਂਦੇ ਅਤੇ ਆਮ ਭੀੜਾਂ ਸੂਬਾ ਕਮੇਟੀ ਦੀ ਚੋਣ ਨਹੀ ਕਰਦੀਆਂ: ਜਗਮੋਹਨ ਪਟਿਆਲਾ
ਕੁੱਝ ਵਿਅਕਤੀਆਂ ਨੇ ਆਪਣੇ ਸਿਰ ਪ੍ਰਧਾਨਗੀਆਂ ਲਈ ਜਥੇਬੰਦੀ ਵਿੱਚ ਫੁੱਟ ਪਾਈ ਹੈ: ਗੁਰਮੀਤ ਸਿੰਘ ਭੱਟੀਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਫਰਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਬੀਤੇ ਕੱਲ ਬਠਿੰਡਾ ਦੇ ਗੁਰਦੂਆਰਾ ਹਾਜ਼ੀਰਤਨ ਸਾਹਿਬ ਵਿਖੇ ਵਿਰੁਧ ਗੁੱਟ ਵਲੋਂ ਬੁਲਾਈ ਜਨਰਲ ਕੋਂਸਲ ਦੀ ਮੀਟਿੰਗ ਵਿਚ ਪਾਸ ਕੀਤੇ ਮਤਿਆਂ ਨੂੰ ਰੱਦ ਕਰਦਿਆਂ ਐਲਾਨ ਕੀਤਾ ਕਿ ਜਥੇਬੰਦੀ ਦੀ ਮੌਜੂਦਾ ਸੂਬਾ ਕਮੇਟੀ ਹੀ ਬਰਕਰਾਰ ਰਹੇਗੀ। ਇੱਥੇ ਜਾਰੀ ਪ੍ਰੈਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਮੌਜੂਦਾ ਕਮੇਟੀ ਨੂੰ ਡੇਲੀਗੇਟ ਇਜਲਾਸ ਰਾਹੀਂ ਚੁਣਿਆ ਗਿਆ ਹੈ, ਜਿਸਦੀ ਬਕਾਇਦਾ ਮੈਂਬਰਸ਼ਿਪ ਕੱਟ ਕੇ ਡੇਲੀਗੇਟ ਚੁਣਿਆ ਗਿਆ ਹੈ । ਜਦੋਂ ਕਿ ਹੁਣ ਜਥੇਬੰਦੀ ਵਲੋਂ ਕੱਢੇ ਹੋਏ ਵਿਅਕਤੀ ਆਹੁਦੇਦਾਰ ਉਨ੍ਹਾਂ ਨੂੰ ਤਾਂ ਜਥੇਬੰਦੀ ਦੀ ਮੀਟਿੰਗ ਵਿੱਚ ਬੈਠਣ ਦਾ ਵੀ ਅਧਿਕਾਰ ਨਹੀਂ ਹੁੰਦਾ ਤਾਂ ਫਿਰ ਜਨਰਲ ਕੌਂਸਲ ਸੱਦਣ ਦਾ ਅਧਿਕਾਰ ਤਾਂ ਬਿਲਕੁਲ ਹੀ ਨਹੀਂ ਹੁੰਦਾ। ਜਦ ਕਿ ਜਨਰਲ ਕੌਂਸਲ ਵਿਚ ਬਲਾਕ ਪ੍ਰਧਾਨ, ਸਕੱਤਰ ਤੇ ਜਿਲ੍ਹਾ ਕਮੇਟੀਆਂ ਤੇ ਸੂਬਾ ਕਮੇਟੀ ਹੁੰਦੀ ਹੈ ਜਿਸ ਵਿਚ ਜਥੇਬੰਦੀਆਂ ਦੇ ਵਿਧਾਨ ਅਨੁਸਾਰ ਆਮ ਭੀੜ ਨਹੀਂ ਇਕੱਠੀ ਕੀਤੀ ਹੁੰਦੀ ਅਤੇ ਨਾ ਹੀ ਜਨਰਲ ਕੌਂਸਲ ਨੂੰ ਚੋਣ ਕਰਨ ਦਾ ਅਧਿਕਾਰ ਹੁੰਦਾ ਹੈ। ਆਗੂਆਂ ਨੇ ਕਿਹਾ ਕਿ ਜੋ ਵਿਅਕਤੀ ਇਨ੍ਹਾਂ ਨੇ ਲਏ ਹਨ ਉਹ ਜਥੇਬੰਦੀ ਦੇ ਡੇਲੀਗੇਟ ਹੀ ਨਹੀਂ ਹਨ ਜਿਵੇ ਕਿ ਮੁਕਤਸਰ ਜਿਲੇ ਦਾ ਕਾਰਜਕਾਰੀ ਪ੍ਰਧਾਨ ਸੀ, ਜਿਸਦੀ ਮੈਂਬਰਸ਼ਿਪ ਨਹੀਂ ਹੈ। ਇਸੇ ਤਰ੍ਹਾਂ ਹੀ ਫਾਜਿਲਕਾ ਤੇ ਮੋਹਾਲੀ ਦੇ ਵਿਅਕਤੀ ਜਿੰਨਾ ਦੀ ਪਹਿਲਾਂ ਮੈਂਬਰਸ਼ਿਪ ਨਹੀਂ ਹੈ ਤੇ ਨਾ ਹੀ ਉਹ ਜਥੇਬੰਦੀ ਦੇ ਡੇਲੀਗੇਟ ਹਨ। ਇਹ ਸਭ ਕੁੱਝ ਗੈਰ ਸੰਵਿਧਾਨਕ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਇਨ੍ਹਾਂ ਵਿਅਕਤੀ ਨੇ ਪ੍ਰਧਾਨਗੀਆਂ ਲਈ ਜਥੇਬੰਦੀ ਵਿੱਚ ਫੁੱਟ ਪਾਈ ਹੈ। ਲਆਗੂਆਂ ਕਿਹਾ ਕਿ ਇੱਕ ਪਾਸੇ ਸੰਵਿਧਾਨ ਦੇ ਰਾਖੇ ਬਣਦੇ ਹਨ ਦੂਸਰੇ ਪਾਸੇ ਜਥੇਬੰਦੀ ਦੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ ਕਿਉਂਕਿ ਚੋਣਾਂ ਹਮੇਸ਼ਾ ਜਨਰਲ ਇਜਲਾਸ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕੀਤੀ ਹੋਵੇ ਉਨ੍ਹਾਂ ਨੂੰ ਅਜਿਹੇ ਅਧਿਕਾਰ ਨਹੀਂ ਹੁੰਦੇ। ਜੋ ਜਥੇਬੰਦੀ ਦੀ ਕਮੇਟੀ ਚੱਲ ਰਹੀ ਹੈ ਇਹ ਹੀ ਰਹੇਗੀ ਤੇ ਇਸ ਦੀ ਅਗਵਾਈ ਹੇਠ ਕੱਲ ਨੂੰ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ।

Related posts

ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੇ ਬਠਿੰਡਾ ’ਚ ਨਸ਼ਾ ਵਿਰੋਧੀ ਕਨਵੈਨਸ਼ਨ ਕਰਵਾਈ

punjabusernewssite

ਪਿੰਡਾਂ ਦੇ ਗੁਰੂਘਰਾਂ ’ਚ ਅਨਾਉਸਮੈਂਟਾਂ ਤੋਂ ਬਾਅਦ ਲੋਕਾਂ ਦੀ ਹਾਜ਼ਰੀ ਹੋਣਗੀਆਂ ਗਿਰਦਾਵਰੀਆਂ: ਭਗਵੰਤ ਮਾਨ

punjabusernewssite

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਕੀਤਾ ਜਾਵੇਗਾ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ:ਡਿਪਟੀ ਕਮਿਸ਼ਨਰ

punjabusernewssite