Punjabi Khabarsaar
ਵਪਾਰ

ਮਿੱਤਲ ਗਰੁੱਪ ਦੇ ਨਵੇਂ ਲਗਜ਼ਰੀ ਪ੍ਰੋਜੈਕਟ ‘ਸ਼ੀਸ਼ ਮਹਿਲ ਸਕਾਈ ਲਾਈਨ’ ਦੀ ਭੂਮੀ ਪੂਜਨ ਨਾਲ ਹੋਈ ਸ਼ੁਰੂਆਤ

whtesting
0Shares

ਸਕਾਈ ਲਾਈਨ ਪ੍ਰੋਜੈਕਟ ਸਾਰੀਆਂ ਅਧੁਨਿਕ ਸਹੂਲਤਾਂ ਨਾਲ ਹੋਵੇਗਾ ਲੈੱਸ: ਐਸ.ਡੀ ਰਾਜਿੰਦਰ ਮਿੱਤਲ।
ਸੁਖਜਿੰਦਰ ਮਾਨ
ਬਠਿੰਡਾ, 22 ਫ਼ਰਵਰੀ: ਵੱਖ ਵੱਖ ਖੇਤਰਾਂ ਵਿਚ ਵੱਡਾ ਨਾਮਣਾ ਖੱਟ ਚੁੱਕੇ ਮਿੱਤਲ ਗਰੁੱਪ ਵੱਲੋਂ ਅੱਜ ਰਿਹਾਇਸ਼ੀ ਖੇਤਰ ਵਿਚ ਇੱਕ ਹੋਰ ਨਵੇਂ ਲਗਜ਼ਰੀ ਪ੍ਰੋਜੈਕਟ ‘ਸ਼ੀਸ਼ ਮਹਿਲ ਸਕਾਈ ਲਾਈਨ’ ਦਾ ਐਲਾਨ ਕਰਦਿਆਂ ਭੂਮੀ ਪੂਜਨ ਇਸਦੀ ਸ਼ੁਰੂਆਤ ਕੀਤੀ। ਭੂਮੀ ਪੂਜਨ ’ਚ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਸੁਨੀਤਾ ਮਿੱਤਲ ਤੋਂ ਇਲਾਵਾ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਅਤੇ ਸਾਰਾ ਮਿੱਤਲ ਸਮੇਤ ਪਰਿਵਾਰ ਦੇ ਹੋਰ ਮੈਂਬਰ ਅਤੇ ਗਰੁੱਪ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਬਠਿੰਡਾ -ਡੱਬਵਾਲੀ ਮਾਰਗ ’ਤੇ ਸਥਿਤ ਪਹਿਲਾਂ ਤੋਂ ਹੀ ਸਥਾਪਤ ਰਿਹਾਇਸ਼ੀ ਕਾਲੋਨੀ ਸ਼ੀਸ਼ ਮਹਿਲ ਵਿਖੇ ਇਸ ਨਵੇਂ ਪ੍ਰੋਜੈਕਟ ਸ਼ੀਸ਼ ਮਹਿਲ ਸਕਾਈ ਲਾਈਨ ਨੂੰ ਤਿਆਰ ਕੀਤਾ ਜਾ ਰਿਹਾ ਹੈ। ਭੂਮੀ ਪੂਜਨ ਦੀਆਂ ਰਸ਼ਮਾਂ ਨਿਭਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਿੱਤਲ ਗਰੁੱਪ ਦੇ ਮੈਨੈਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਇਹ ਨਵਾਂ ਸਕਾਈ ਲਾਈਨ ਪ੍ਰੋਜੈਕਟ ਸਾਰੀਆਂ ਅਧੁਨਿਕ ਸਹੂਲਤਾਂ ਨਾਲ ਲੈੱਸ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ’ਚ 3 ਬੀਐੱਚਕੇ ਫਲੈਟ, 3 ਬੀਐੱਚਕੇ ਪਲਸ ਸਰਵੇਂਟ ਫਲੈਟ, 4 ਬੀਐੱਚਕੇ ਪਲਸ ਸਰਵੇਂਟ ਫਲੈਟ, 4 ਬੀਐੱਚਕੇ ਪੈਂਟ ਹਾਊਸ ਅਤੇ 4 ਬੀਐੱਚਕੇ ਪਲਸ ਸਰਵੇਂਟ ਪੈਂਟ ਹਾਊਸ ਅਤੇ 5 ਬੀਐੱਚਕੇ ਪਲਸ ਸਰਵੇਂਟ ਪੈਂਟ ਹਾਊਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਬੂਕਿੰਗ ਸ਼ੁਰੂ ਹੋ ਗਈ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਤਿੰਨ ਸਾਲਾਂ ਦੇ ਅੰਦਰ ਅੰਦਰ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਕੇ ਲੋਕਾਂ ਦੇ ਹਵਾਲੇ ਕਰ ਦੇਵਾਗੇਂ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਗਰੁੱਪ ਵਲੋਂ ਗਣਪਤੀ ਇਨਕਲੇਵ, ਸੀਸ ਮਹਿਮ, ਸੁਸਾਂਤ ਸਿਟੀ ਇੱਕ ਅਤੇ ਦੋ ਤੋਂ ਇਲਾਵਾ ਬਠਿੰਡਾ ਵਿਚ ਹੀ ਡੀਡੀ ਮਿੱਤਲ ਟਾਵਰ ਨਾਂ ਦੇ ਪ੍ਰੋਜੈਕਟ ਤਿਆਰ ਕੀਤੇ ਹਨ। ਐਮ.ਡੀ ਸ਼੍ਰੀ ਮਿੱਤਲ ਨੇ ਇਸ ਮੌਕੇ ਇਹ ਵੀ ਦਸਿਆ ਕਿ ਗਰੁੱਪ ਵੱਲੋਂ ਜਿਹੜੇ ਲੋੜਵੰਦ ਪਰਿਵਾਰਾਂ ਲਈ ਸ਼ਹਿਰ ਦੀ ਉੜੀਆਂ ਕਾਲੋਨੀ ’ਚ 51 ਘਰ ਬਣਾਕੇ ਦਿੱਤੇ ਜਾ ਰਹੇ ਹਨ ਉਹ ਵੀ ਮੁਕੰਮਲ ਹੋ ਗਏ ਹਨ ਅਤੇ ਇਸੇ ਮਹੀਨੇ ਦੀ 28 ਤਾਰੀਕ ਨੂੰ ਉਹ ਵੀ ਲੋੜਵੰਦ ਪਰਿਵਾਰਾਂ ਨੂੰ ਸੌਂਪ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ਏਮਜ ਹਸਪਤਾਲ ’ਚ ਜਿਹੜਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਧਰਮਸ਼ਾਲਾ ਦਾ ਨਿਰਮਾਣ ਕਰੋੜਾਂ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਉਸ ਦਾ ਨਿਰਮਾਣ ਕਾਰਜ ਵੀ ਇਸੇ ਸਾਲ ਵਿਸਾਖੀ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਧਰਮਸ਼ਾਲਾ ਨੂੰ ਵੀ ਜਲਦੀ ਨਾਲ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਦਾ ਜਲਦੀ ਤੋਂ ਜਲਦੀ ਫਾਇਦਾ ਮਿਲ ਸਕੇ। ਇਸ ਮੌਕੇ ਬੋਲਦਿਆ ਗਰੁੱਪ ਦੇ ਜੁਆਇੰਟ ਐੱਮ ਡੀ ਕੁਸ਼ਲ ਮਿੱਤਲ ਨੇ ਦੱਸਿਆ ਕਿ ਸਾਡੇ ਵੱਲੋਂ ਜਿਹੜੇ ਪਹਿਲਾਂ ਰਿਹਾਇਸ਼ੀ ਪ੍ਰੋਜੈਕਟ ਤਿਆਰ ਕੀਤੇ ਗਏ ਹਨ ਉਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪ੍ਰਸੰਦ ਕੀਤਾ ਗਿਆ ਹੈ ਇਹੀ ਕਾਰਨ ਹੈ ਕਿ ਅਸੀਂ ਇਹ ਅਧੁਨਿਕ ਸਹੂਲਤਾਂ ਵਾਲਾ ਨਵਾਂ ਪ੍ਰੋਜੈਕਟ ਸ਼ੀਸ਼ ਮਹਿਲ ਸਕਾਈ ਲਾਈਨ ਵੀ ਲੋਕਾਂ ਲਈ ਲਿਆ ਰਹੇ ਹਾਂ। ਉਨ੍ਹਾਂ ਦੱਸਿਆ ਕਿ ਜਿਹੜੇ ਮਿੱਤਲ ਗਰੁੱਪ ਵੱਲੋਂ ਸਮੇਂ ਸਮੇਂ ’ਤੇ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਭਵਿੱਖ ’ਚ ਵੀ ਇਹ ਲਗਾਤਾਰ ਜਾਰੀ ਰਹਿਣਗੇ। ਇਸ ਪ੍ਰੋਗਰਾਮ ਦੌਰਾਨ ਵੱਖ ਵੱੀ ਬੈਂਕਾਂ ਵੱਲੋਂ ਵੀ ਆਪਣੇ ਆਪਣੇ ਕਾਊਂਟਰ ਵੀ ਲਗਾਏ ਗਏ ਅਤੇ ਵੱਡੀ ਗਿਣਤੀ ਪਹੁੰਚੇ ਲੋਕਾਂ ਨੂੰ ਹਾਊਸ ਲੋਨ ਅਤੇ ਹੋਰ ਸਬੰਧਤ ਜਾਣਕਾਰੀ ਮੌਕੇ ’ਤੇ ਹੀ ਦਿੱਤੀ ਗਈ। ਇਸ ਮੌਕੇ ਕੰਪਨੀ ਦੇ ਵਾਈਸ ਪ੍ਰਧਾਨ ਕਰਨਲ ਐੱਮਐੱਸ ਗੌਡ, ਡਾਇਰੈਕਟਰ ਐੱਸ ਐੱਨ ਗੋਇਲ, ਜੀਐੱਮ ਪ੍ਰੋਜੈਕਟ ਤਰੁਣ ਬਹਿਲ, ਦੀਪਕ ਬਾਂਸਲ ਅਤੇ ਸੰਦੀਪ ਗਰਗ ਵੀ ਮੌਜੂਦ ਸਨ।

0Shares

Related posts

ਸ਼ੁਸਾਂਤ ਸਿਟੀ ਵੰਨ ਵਿਖੇ ਨਵੇਂ ਰੈਸਟੋਰੈਂਟ ਦੀ ਕੀਤੀ ਸ਼ੁਰੂਆਤ

punjabusernewssite

ਪੰਜਾਬ ਟਰੇਡਰ ਬੋਰਡ ਦੇ ਚੇਅਰਮੈਨ ਨੇ ਅੱਗ ਨਾਲ ਸੜੀ ਫੈਕਟਰੀ ਦਾ ਕੀਤਾ ਦੌਰਾ

punjabusernewssite

ਮੁੱਖ ਮੰਤਰੀ ਨੇ ਚੇਨਈ ਵਿਖੇ ਪ੍ਰਮੁੱਖ ਕਾਰੋਬਾਰੀਆਂ ਨਾਲ ਚਲਾਇਆ ਮੀਟਿੰਗਾਂ ਦੀ ਦੌਰ

punjabusernewssite

Leave a Comment