spot_img
spot_img

PAU ਅਤੇ DMC ਹਸਪਤਾਲ ਨੇ ਵਿਦਿਆਰਥੀਆਂ ਦੀਆਂ ਸਿਹਤ ਸੇਵਾਵਾਂ ਦੀ ਮਜ਼ਬੂਤੀ ਲਈ ਹੱਥ ਮਿਲਾਇਆ

Date:

spot_img

Ludhiana News: PAU ਅਤੇ ਸਿਹਤ ਸੇਵਾਵਾਂ ਦੇ ਖੇਤਰ ਦੀ ਉੱਘੀ ਸੰਸਥਾਂ DMC (ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ) ਨੇ ਇਕ ਸਮਝੌਤੇ ਤਹਿਤ ਵਿਦਿਆਰਥੀਆਂ ਦੀਆਂ ਸਿਹਤ ਸੇਵਾਵਾਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ। ਇਸ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਯੂਨੀਵਰਸਿਟੀ ਉੱਚ ਅਧਿਕਾਰੀਆਂ ਅਤੇ ਡੀ ਐੱਮ ਸੀ ਹਸਪਤਾਲ ਦੇ ਮਾਹਿਰਾਂ ਵਿਚਕਾਰ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸਾਂਝਦਾਰੀ ਲਈ ਕੀਤਾ ਜਾ ਰਿਹਾ ਇਹ ਸਮਝੌਤਾ ਵਿਦਿਆਰਥੀਆਂ ਦੀ ਸਿਹਤ ਸੰਬੰਧੀ ਸੇਵਾਵਾਂ ਅਤੇ ਢਾਂਚੇ ਨੂੰ ਬੇਹੱਦ ਸੁਚਾਰੂ ਅਤੇ ਮਜ਼ਬੂਤ ਬਨਾਉਣ ਵੱਲ ਭਰਪੂਰ ਕਦਮ ਹੈ। ਇਸ ਨਾਲ ਅਚਨਚੇਤ ਸਿਹਤ ਸੇਵਾਵਾਂ ਅਤੇ ਵਿਸ਼ੇਸ਼ ਤੌਰ ਤੇ ਮਾਨਸਿਕ ਸਿਹਤ ਲਈ ਸੁਝਾਅ ਦੇ ਮਾਮਲੇ ਵਿਚ ਦੋਵੇਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ। ਡਾ. ਗੋਸਲ ਨੇ ਕਿਹਾ ਕਿ ਉੱਚ ਸਿੱਖਿਆ ਨਾਲ ਜੁੜੇ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦਾ ਮਜ਼ਬੂਤ ਹੋਣਾ ਬੜਾ ਲਾਜ਼ਮੀ ਹੈ ਅਤੇ ਡੀ ਐੱਮ ਸੀ ਨੇ ਇਸ ਦਿਸ਼ਾ ਵਿਚ ਪੀ.ਏ.ਯੂ. ਦਾ ਸਹਿਯੋਗ ਕਰਨ ਦਾ ਸ਼ੁਭ ਕਾਰਜ ਕੀਤਾ ਹੈ। ਉਹਨਾਂ ਆਸ ਪ੍ਰਗਟਾਈ ਕਿ ਵਿਦਿਆਰਥੀਆਂ ਲਈ ਸਲਾਹਕਾਰ ਪ੍ਰਬੰਧ ਨੂੰ ਹੋਰ ਉਸਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ।ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਸੇਵਾਵਾਂ ਦੇ ਨਾਲ-ਨਾਲ ਭਾਵੁਕ ਆਸਰੇ ਦੀ ਲੋੜ ਹੁੰਦੀ ਹੈ। ਅਜੋਕੇ ਸਮੇਂ ਵਿਚ ਪੇਸ਼ੇਵਰ ਸਿਹਤ ਮਾਹਿਰ ਇਸ ਕਾਰਜ ਨੂੰ ਬਾਖੂਬੀ ਅੰਜ਼ਾਮ ਦੇਣ ਲਈ ਸਿੱਖਿਆ ਸੰਸਥਾਵਾਂ ਨਾਲ ਜੁੜਦੇ ਹਨ।

ਇਹ ਵੀ ਪੜ੍ਹੋ 👉ਪੰਜਾਬ ’ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ

ਸ਼੍ਰੀ ਸਿੰਘ ਨੇ ਆਸ ਪ੍ਰਗਟਾਈ ਕਿ ਇਸ ਸਮਝੌਤੇ ਨਾਲ ਪੀ.ਏ.ਯੂ. ਦੇ ਵਿਦਿਆਰਥੀਆਂ ਦਾ ਸਿਹਤ ਪ੍ਰਬੰਧ ਪਹਿਲਾਂ ਨਾਲੋਂ ਬਿਹਤਰ ਹੋ ਸਕੇਗਾ। ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ, ਡੀ ਐੱਮ ਸੀ ਲੁਧਿਆਣਾ ਦੇ ਪਿ੍ਰੰਸੀਪਲ ਅਤੇ ਸਮਾਰੋਹ ਦੇ ਮੁੱਖ ਮਹਿਮਾਨ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਲਈ ਸਿਹਤ ਸੇਵਾਵਾਂ ਮੁਹੱਈਆ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਸੁਚੱਜੀ ਮਾਨਸਿਕ ਅਤੇ ਸਰੀਰਕ ਸਿਹਤ ਮੁਹੱਈਆ ਕਰਾ ਕੇ ਭਵਿੱਖ ਦੇ ਉੱਘੇ ਵਿਗਿਆਨੀ ਪੈਦਾ ਕੀਤੇ ਜਾ ਸਕਦੇ ਹਨ ਅਤੇ ਇਸ ਕਾਰਜ ਲਈ ਡੀ ਐੱਮ ਸੀ ਤਿਆਰ-ਬਰ-ਤਿਆਰ ਰਹੇਗੀ। ਇਸ ਮੌਕੇ ਉਹਨਾਂ ਨਾਲ ਯੂਰੋਲੋਜੀ ਵਿਭਾਗ ਦੇ ਮੁਖੀ ਡਾ. ਸਤੀਸ਼ ਸ਼ਰਮਾ, ਡਾ. ਨਵਕਿਰਨ ਮਹਾਜਨ, ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਬੀ ਪੀ ਮਿਸ਼ਰਾ, ਡਾ. ਪੰਕਜ ਕੁਮਾਰ ਅਤੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਸਮਝੌਤੇ ਨੂੰ ਲਾਹੇਵੰਦ ਦਸਦਿਆਂ ਹਾਜ਼ਰ ਪਤਵੰਤਿਆਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਉਸਾਰੂ ਮਾਹੌਲ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵੱਲੋਂ ਯਤਨ ਕੀਤੇ ਜਾ ਰਹੇ ਹਨ। ਪੀ.ਏ.ਯੂ. ਦੇ ਸਿਹਤ ਕੇਂਦਰ ਦੇ ਮੁੱਖ ਅਧਿਕਾਰੀ ਡਾ. ਕਮਲਪ੍ਰੀਤ ਕੌਰ ਨੇ ਇਸ ਸਮਝੌਤੇ ਨੂੰ ਲਾਹੇਵੰਦ ਕਿਹਾ। ਪੀ.ਏ.ਯੂ. ਵਿਚ ਮਾਨਸਿਕ ਸਿਹਤ ਬਾਰੇ ਨੋਡਲ ਅਧਿਕਾਰੀ ਡਾ. ਦੀਪਿਕਾ ਵਿੱਗ ਨੇ ਵੀ ਇਹ ਸਮਝੌਤਾ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡਾ. ਰੁਪਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ। ਸਮਾਰੋਹ ਦਾ ਸੰਚਾਲਨ ਸ਼੍ਰੀ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ। ਪੀ.ਏ.ਯੂ. ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀ ਸਮਾਰੋਹ ਦੌਰਾਨ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

सिख इतिहास में बाबा लखी शाह बंजारा का योगदान अमर – सुमन सैनी

👉गुरुद्वारा सिंह सभा लोहारा को मुख्यमंत्री नायब सिंह सैनी...