ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ : ਜਗਰੂਪ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 23 ਫ਼ਰਵਰੀ : ਮੁਲਕ ਦੇ ਹਰ ਵਿਅਕਤੀ ਲਈ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਤੇ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਭਗਵਾਨ ਵਾਲਮਿਕੀ ਭਵਨ ਵਿਖੇ ਬਿਊਰੋ ਆਫ਼ ਇੰਡੀਆ ਸਟੈਂਡਰਡ ਵਲੋਂ ਡਿਗਨਿਟੀ ਇੰਡੀਆ ਦੇ ਸਹਿਯੋਗ ਨਾਲ ਆਈਐਸਆਈ ਉਤਪਾਦਾਂ ਦੀ ਮਹੱਤਤਾ ਤੇ ਹਾਲ ਮਾਰਕਿੰਗ ਦੀ ਜਾਂਚ-ਪੜਤਾਲ ਸਬੰਧੀ ਕਰਵਾਏ ਗਏ ਸੈਮੀਨਾਰ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਖਪਤਕਾਰ ਹੈ ਜਿਸ ਵਲੋਂ ਰੋਜ਼ਾਨਾ ਕੋਈ ਨਾ ਕੋਈ ਵਸਤੂ ਦੀ ਖ਼ਰੀਦ ਕੀਤੀ ਜਾਂਦੀ ਹੈ ਪਰ ਖ਼ਰੀਦ ਕਰਨ ਸਮੇਂ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਈਐਸਆਈ ਵਾਲੇ ਉਤਪਾਦਾਂ ਨੂੰ ਹੀ ਪਹਿਲ ਦੇ ਆਧਾਰ ਤੇ ਖ਼ਰੀਦਣ ਨੂੰ ਤਰਜ਼ੀਹ ਦਿੱਤੀ ਜਾਵੇ। ਇਸ ਤੋਂ ਪਹਿਲਾਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿੰਤਲਾਲ ਅਗਰਵਾਲ ਨੇ ਬਿਊਰੋ ਆਫ਼ ਇੰਡੀਆ ਸਟੈਡਰਡ ਅਤੇ ਡਿਗਨਿਟੀ ਇੰਡੀਆ ਵਲੋਂ ਕਰਵਾਏ ਗਏ ਆਈਐਸਆਈ ਮਾਰਕਾ ਉਤਪਾਦਾਂ ਤੋਂ ਇਲਾਵਾ ਹਾਲ ਮਾਰਕਿੰਗ ਦੀ ਜਾਂਚ-ਪੜਤਾਲ ਸਬੰਧੀ ਕਰਵਾਏ ਗਏ ਇਸ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਮ ਲੋਕਾਂ ਨੂੰ ਆਈਐਸਆਈ ਵਾਲੇ ਉਤਪਾਦਾਂ ਨੂੰ ਪਹਿਲ ਦੇ ਆਧਾਰ ਤੇ ਖ਼ਰੀਦਣ ਦੀ ਅਪੀਲ ਕੀਤੀ।ਭਾਰਤੀਯ ਮਾਨਕ ਬਿਊਰੋ ਦੇ ਜੁਆਇੰਟ ਡਾਇਰੈਕਟਰ ਸ਼੍ਰੀ ਅਜੈ ਮੋਰੀਯਾ ਵਲੋਂ ਪੀਪੀਟੀ ਰਾਹੀਂ ਆਈਐਸਆਈ ਤੇ ਆਈਐਸਓ ਦੇ ਆਪਸੀ ਫ਼ਰਕ ਤੇ ਆਈਐਸਆਈ ਉਤਪਾਦਾਂ ਦੀ ਰੋਜ਼ਾਨਾ ਖਾਣ-ਪੀਣ ਤੇ ਵਰਤੋਂ ਚ ਆਉਣ ਵਾਲੀਆਂ ਵਸਤਾਂ ਦੇ ਸਟੈਂਡਰਡ ਤੋਂ ਇਲਾਵਾ ਸਿਲਵਰ ਅਤੇ ਗੋਲਡ ਦੀ ਕੁਆਲਿਟੀ ਦੀ ਜਾਂਚ ਸਬੰਧੀ ਕੀਤੀ ਜਾਣ ਵਾਲੀ ਹਾਲ ਮਾਰਕਿੰਗ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ।ਸੀਸੀਆਈ ਦੇ ਚੇਅਰਮੈਨ ਸ਼੍ਰੀ ਅਰੁਣ ਕੁਮਾਰ ਨੇ ਪਹੁੰਚੀਆਂ ਸਖਸ਼ੀਅਤਾਂ ਨੂੰ ਜੀ ਆਇਆ ਕਿਹਾ। ਸੈਮੀਨਾਰ ਮੌਕੇ ਸਮਾਜਿਕ ਨਿਆ ਤੇ ਅਧਿਕਾਰਤ ਅਫ਼ਸਰ ਸ. ਬਰਿੰਦਰ ਸਿੰਘ, ਆਈਐਚਐਮ ਦੇ ਪ੍ਰਸ਼ਾਸਕੀ ਕਾਰਜਕਾਰੀ ਅਫ਼ਸਰ ਮੈਡਮ ਰੀਤੂ ਗਰਗ, ਐਮਸੀ ਸੁਖਦੀਪ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਗੁਰੂ ਕਾਂਸੀ ਯੂਨੀਵਰਸਿਟੀ ਦੇ ਵਿਦਿਆਰਥੀ ਆਦਿ ਹਾਜ਼ਰ ਸਨ।
ਆਈਐਸਆਈ ਉਤਪਾਦਾਂ ਦੀ ਮਹੱਤਤਾ ਸਬੰਧੀ ਸੈਮੀਨਾਰ ਆਯੋਜਿਤ
10 Views