Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਮਾਨਸਾ

ਕੈਚ ਦੀ ਰੈਨ ਵੇਅਰ ਇਟ ਫਾਲ ਵੈਨ ਇਟ ਫਾਲ ਬੈਨਰ ਹੇਠ ਮੀਂਹ ਦੇ ਪਾਣੀ ਦੀ ਬੱਚਤ ਕਰਨ ਸਬੰਧੀ ਵਿਸ਼ੇਸ ਮੁਹਿੰਮ ਸ਼ੁਰੂ

20 Views

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਨੁੱਕੜ ਨਾਟਕ,ਯੂਥ ਰੈਲੀਆ ਤੋਂ ਇਲਾਵਾ ਕੁੱਇਜ,ਭਾਸ਼ਣ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ-ਡਿਪਟੀ ਕਮਿਸ਼ਨਰ ਮਾਨਸਾ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 2 ਮਾਰਚ : ਅਜਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਜਲ ਸ਼ਕਤੀ ਮੰਤਰਾਲੇ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਹ ਮੁਹਿੰਮ ਅਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਜਿਲ੍ਹਾ ਪ੍ਰਸਾਸ਼ਨ ਮਾਨਸਾ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਾਣੀ ਦੀ ਬੱਚਤ ਕਰਨ ਸਬੰਧੀ ਲੋਕਾਂ ਨੂੰ ਨੁੱਕੜ ਨਾਟਕ,ਯੂਥ ਰੈਲੀਆਂ,ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਸਟਿੱਕਰ,ਬੈਨਰ ਅਤੇ ਸਲੋਗਨ ਲਿਖਵਾਏ ਜਾਣਗੇ।ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।ਉਹਨਾਂ ਇਸ ਮੋਕੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਤਿਆਰ ਕੀਤੇ ਜਾਗਰੂਕਤਾ ਸਟਿੱਕਰ ਵੀ ਰਲੀਜ ਕਰਨ ਦੀ ਰਸਮ ਅਦਾ ਕੀਤੀ। ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੁਵਾ ਅਧਿਕਾਰੀ ਸਰਬਜੀਤ ਸਿੰਘ ਅਤੇ ਪ੍ਰੋਗਰਾਮ ਅਧਿਕਾਰੀ ਅਤੇ ਪ੍ਰੋਜੈਕਟ ਦੇ ਨੋਡਲ ਅਧਿਕਾਰੀ ਡਾ.ਸੰਦੀਪ ਘੰਡ ਨੇ ਦੱਸਿਆ ਕਿ ਜਲ ਸ਼ਕਤੀ ਮੰਤਰਾਲੇ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਮੁਹਿੰਮ ਦਾ ਇਹ ਤੀਜਾ ਪੜਾਅ ਹੈ ਅਤੇ ਇਸ ਵਿੱਚ ਜਿਲ੍ਹੇ ਵਿੱਚੋਂ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ 5 ਪਿੰਡਾਂ ਦੇ ਕਲੱਸਟਰ ਬਣਾਕੇ ਕਲੱਸਟਰ ਦੀ ਜਿੰਮੇਵਾਰੀ ਇੱਕ ਵਲੰਟੀਅਰ ਨੂੰ ਦਿੱਤੀ ਗਈ ਹੈ।ਉਹਨਾਂ ਦੱਸਿਆ ਕਿ ਵਲੰਟੀਅਰ ਉਸ ਪਿੰਡ ਦੇ ਕਲੱਬ ਦੇ ਸਹਿਯੋਗ ਨਾਲ ਘਰ ਘਰ ਜਾਕੇ ਲੋਕਾਂ ਨੂੰ ਮੀਹ ਦੇ ਪਾਣੀ ਦੀ ਬੱਚਤ ਅਤੇ ਉਸ ਨੂੰ ਧਰਤੀ ਵਿੱਚ ਭੇਜਕੇ ਦੁਬਾਰਾ ਰੀਚਾਰਜ ਕਰਨ ਸਬੰਧੀ ਜਾਗਰੂਕ ਕਰਨਗੇ।ਉਹਨਾਂ ਦੱਸਿਆ ਕਿ ਐਨ.ਐਸ.ਐਸ. ਅਤੇ ਵਿ?ਦਅਕ ਸੰਸਥਾਵਾਂ ਦੇ ਸਹਿਯੋਗ ਨਾਲ ਕੁਇੰਜ,ਲੇਖ,ਭਾਸ਼ਣ ਅਤੇ ਪੇਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਡਾ.ਜਨਕ ਰਾਜ ਸਿੰਗਲਾ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਨੇ ਕਿਹਾ ਕਿ ਪਿੰਡਾਂ ਦੇ ਨਾਲ ਨਾਲ ਉਹਨਾਂ ਦੀ ਸੰਸਥਾਂ ਅਤੇ ਉਹਨਾਂ ਵੱਲੋਂ ਨਿੱਜੀ ਤੋਰ ਤੇ ਵੀ ਇਸ ਮੁਹਿੰਮ ਲਈ ਵਿਸ਼ੇਸ ਸਹਿਯੋਗ ਦਿੱਤਾ ਜਾਵੇਗਾ।ਇੰਦਰਜੀਤ ਸਿੰਘ ਉਭਾ ਨੇ ਕਿਹਾ ਕਿ ਅਗਲੇ ਹਫਤੇ ਪਿੰਡ ਉੱਭਾ ਵਿੱਚ ਵੱਡੇ ਪੱਧਰ ਤੇ ਪ੍ਰੋਗਰਾਮ ਕਰਵਾਇਆ ਜਾਵੇਗਾ।ਮੀਟਿੰਗ ਵਿੱਚ ਹਾਜਰ ਸਹਾਇਕ ਕਮਿਸ਼ਨਰ (ਜਨਰਲ)ਮਾਨਸਾ ਹਰਜਿੰਦਰ ਸਿੰਘ ਜੱਸਲ,ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ,ਮੈਡਮ ਗੁਰਪ੍ਰੀਤ ਕੌਰ,ਨਰੇਸ਼ ਬਿਰਲਾ ਸਮਾਜਸੇਵੀ,ਮਨੋਜ ਕੁਮਾਰ ਛਾਪਿਆਂਵਾਲੀ ਅਤੇ ਮਨਪ੍ਰੀਤ ਕੌਰ ਵਾਲੀਆ ਨੇ ਵੀ  ਕੈਚ ਦੀ ਰੈਨ ਵੇਅਰ ਇਟ ਫਾਲ ਵੈਨ ਇਟ ਫਾਲ ਬੈਨਰ ਹੇਠ ਚਲ ਰਹੀ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

Related posts

ਕਿਸਾਨਾਂ ਵੱਲੋਂ ਛੇਵੇਂ ਦਿਨ ਵੀ ਵਿੱਤ ਮੰਤਰੀ ਦੀ ਕੋਠੀ ਅੱਗੇ ਧਰਨਾ ਜਾਰੀ

punjabusernewssite

ਹਾਰ ਤੋਂ ਬੁਖਲਾਏ ਕਾਂਗਰਸੀ ਆਗੂ ਲੋਕ ਭਲਾਈ ਲਈ ਕੰਮ ਕਰਨ ਵਾਲਿਆਂ ਵਿਰੁੱਧ ਮਾਣਹਾਨੀ ਦੀ ਕਰ ਰਹੇ ਨੇ ਵਰਤੋਂ: ਮੁੱਖ ਮੰਤਰੀ

punjabusernewssite

ਧੀਆਂ ਦੀ ਲੋਹੜੀ ਦਾ ਮੇਲਾ 6 ਜਨਵਰੀ ਨੂੰ ਮਾਤਾ ਸੁੰਦਰੀ ਗਰਲਜ ਯੂਨੀਵਰਸਿਟੀ ਕਾਲਜ ਮਾਨਸਾ ਵਿੱਚ

punjabusernewssite