spot_img
spot_img

ਸੜਕ ਹਾਦਸੇ ਵਿੱਚ ਨੌਜਵਾਨ ਮੁੰਡੇ ਤੇ ਕੁੜੀ ਦੀ ਹੋਈ ਮੌ*ਤ

Date:

spot_img

Fatehgarh Sahib News: ਬੁੱਧਵਾਰ ਦੇਰ ਰਾਤ 11 ਵਜੇ ਚੰਡੀਗੜ੍ਹ-ਸਰਹੰਦ ਰੋਡ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਲੜਕੇ ਅਤੇ ਲੜਕੀ ਦੀ ਮੌਤ ਹੋ ਗਈ। ਇਹ ਘਟਨਾ ਟਰੱਕ ਤੇ ਸਕੂਟੀ ਦੀ ਹੋਈ ਟੱਕਰ ਕਾਰਨ ਵਾਪਰਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨਦੀਪ ਸਿੰਘ ਵਾਸੀ ਕੋਟਲਾ ਪਜਵਾੜਾ ਅਤੇ ਪੂਜਾ ਵਾਸੀ ਮਾਨੂੰਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਇਹ ਦੋਨੋਂ ਜੁਪੀਟਰ ਸਕੂਟਰੀ ‘ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਪਿੰਡ ਪੀਰਜੈਨ ਕੋਲ ਚੰਡੀਗੜ੍ਹ ਵਾਲੀ ਸਾਈਡ ਤੋਂ ਆ ਰਹੇ ਇੱਕ ਟਰੱਕ ਦੀ ਚਪੇਟ ਵਿੱਚ ਇਹ ਸਕੂਟਰੀ ਆ ਗਈ। ਦੱਸਿਆ ਜਾ ਰਿਹਾ ਕਿ ਸਕੂਟਰੀ ਇਲੈਕਟਰੋਨਿਕ ਹੋਣ ਕਾਰਨ ਇਸ ਨੂੰ ਅੱਗ ਲੱਗ ਗਈ, ਜਿਸਨੇ ਟਰੱਕ ਦੇ ਕੈਬਿਨ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਇਸ ਘਟਨਾ ਦਾ ਪਤਾ ਲੱਗਦਾ ਹੀ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜੀਆਂ, ਜਿਨਾਂ ਅੱਗ ਉੱਪਰ ਕਾਬੂ ਪਾਇਆ। ਇਸ ਤੋਂ ਬਾਅਦ ਲੜਕਾ ਤੇ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਨਾਂ ਨੂੰ ਡਾਕਟਰਾਂ ਨੇ ਮਿ੍ਰਤਕ ਕਰਾਰ ਦੇ ਦਿੱਤਾ। ਪੁਲਿਸ ਅਧਿਕਾਰੀ ਮੁਤਾਬਿਕ ਮਾਮਲੇ ਦੀ ਜਾਂਚ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda Police ਦੇ CIA Staff-2 ਨੂੰ ਮਿਲੀ ਵੱਡੀ ਸਫਲਤਾ; ਲੱਖਾਂ ਨਸ਼ੀਲੇ ਕੈਪਸੂਲ ਸਮੇਤ ਪਤੀ-ਪਤਨੀ ਕਾਬੂ

Bathinda News: Bathinda Police ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ...

ਜੁਆਇੰਟ ਡਾਇਰੈਕਟਰ ਸ਼ਿਖਾ ਨੇਹਰਾ 35 ਸਾਲਾਂ ਦੀ ਸਮਰਪਿਤ ਸੇਵਾਵਾਂ ਉਪਰੰਤ ਹੋਏ ਸੇਵਾਮੁਕਤ

Chandigarh News:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੀ ਜੁਆਇੰਟ...

ਮੰਦਭਾਗੀ ਘਟਨਾ; 21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ*ਤ; ਦੋ ਮਹੀਨਿਆਂ ਬਾਅਦ ਹੋਣਾ ਸੀ ਵਿਆਹ

Jalandhar News: ਜਲੰਧਰ ਜ਼ਿਲ੍ਹੇ ਵਿੱਚ ਵੀਰਵਾਰ ਤੜਕਸਾਰ ਵਾਪਰੀ ਇੱਕ...

ਪੁੱਤ ਦੇ Acci*dent ਦੀ ਖਬਰ ਮਿਲਦੇ ਪਤਾ ਲੈਣ ਚੱਲੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌ*ਤ

Amritsar News: ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉੱਪਰ ਵੀਰਵਾਰ ਨੂੰ...