ਅਜੇ ਤੱਕ ਵੀ ਔਰਤਾਂ ਨੂੰ ਬਣਦਾ ਮਾਣ ਸਤਿਕਾਰ, ਨਿਆਂ ਅਤੇ ਬਰਾਬਰਤਾ ਦਾ ਹੱਕ ਨਹੀਂ ਮਿਲ ਰਿਹਾ – ਹਰਗੋਬਿੰਦ ਕੌਰ
ਸੁਖਜਿੰਦਰ ਮਾਨ
ਬਠਿੰਡਾ , 8 ਮਾਰਚ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਮੌਕੇ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਟੀਚਰਜ਼ ਹੋਮ ਵਿਖੇ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਸੰਸਥਾ ਦੀ ਚੇਅਰਪਰਸਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ । ਜਿਸ ਦੌਰਾਨ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ । ਸੈਮੀਨਾਰ ਵਿਚ ਔਰਤਾਂ ਦੀ ਅਜੋਕੀ ਸਥਿਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ । ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 75 ਸਾਲ ਬੀਤ ਚੁੱਕੇ ਹਨ , ਪਰ ਅਜੇ ਤੱਕ ਵੀ ਔਰਤਾਂ ਨੂੰ ਬਣਦਾ ਮਾਣ ਸਤਿਕਾਰ, ਨਿਆਂ ਅਤੇ ਬਰਾਬਰਤਾ ਦਾ ਹੱਕ ਨਹੀਂ ਮਿਲ ਰਿਹਾ । ਸਗੋਂ ਅਨੇਕਾਂ ਔਰਤਾਂ ਇਨਸਾਫ਼ ਲੈਣ ਲਈ ਦਰ ਦਰ ਭੜਕਦੀਆਂ ਫਿਰਦੀਆਂ ਹਨ ਤੇ ਜਲੀਲਤਾ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ । ਬਹੁਤ ਸਾਰੀਆਂ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਉਹਨਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ । ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਔਰਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਜਥੇਬੰਦ ਹੋਣ ਤੇ ਔਰਤਾਂ ਦੇ ਹੱਕਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਤੇ ਸੰਸਥਾਵਾਂ ਨਾਲ ਜੁੜਨਾ ਤਾਂ ਕਿ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਰ ਨਿਆਂ ਤੇ ਹੱਕ ਮਿਲ ਸਕੇ। ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਰੇਸ਼ਮਾਂ ਰਾਣੀ ਫਾਜ਼ਿਲਕਾ , ਗੁਰਮੀਤ ਕੌਰ ਦਬੜੀਖਾਨਾ , ਛਿੰਦਰਪਾਲ ਕੌਰ ਭਗਤਾ , ਕੁਲਜੀਤ ਕੌਰ ਗੁਰੂ ਹਰਸਹਾਏ , ਛਿੰਦਰਪਾਲ ਕੌਰ ਜਲਾਲਾਬਾਦ , ਜਸਵਿੰਦਰ ਕੌਰ ਬੱਬੂ ਦੋਦਾ , ਸਰਬਜੀਤ ਕੌਰ ਮਹਿਰਾਜ , ਜਸਪਾਲ ਕੌਰ ਝੁਨੀਰ , ਗਗਨਦੀਪ ਕੌਰ ਮੱਲਣ , ਸਰਬਜੀਤ ਕੌਰ ਕੌੜਿਆਂਵਾਲੀ , ਬਲਵਿੰਦਰ ਕੌਰ ਮਾਨਸਾ , ਜਸਵਿੰਦਰ ਕੌਰ ਭਗਤਾ , ਪਰਮਜੀਤ ਕੌਰ ਰੁਲਦੂ ਵਾਲਾ ਰ ਮਨਪ੍ਰੀਤ ਕੌਰ ਸਿਵੀਆ , ਸਤਵੀਰ ਕੌਰ ਇਸਲਾਮ ਵਾਲਾ , ਕੁਲਵੰਤ ਕੌਰ ਲੁਹਾਰਾ , ਸੁਰਜੀਤ ਕੌਰ ਧਰਮਕੋਟ , ਭੋਲੀ ਮਹਿਲ ਕਲਾਂ , ਜਸਵਿੰਦਰ ਕੌਰ ਹਰੀ ਨੌਂ , ਪ੍ਰਕਾਸ਼ ਕੌਰ ਮਮਦੋਟ , ਹਰਦਵਿੰਦਰ ਕੌਰ ਪੰਨੀਵਾਲਾ ਫੱਤਾ , ਨਰਿੰਦਰ ਕੌਰ ਘੱਲ ਖੁਰਦ ਅਤੇ ਜਸਵਿੰਦਰ ਕੌਰ ਫਰੀਦਕੋਟ ਆਦਿ ਆਗੂ ਮੌਜੂਦ ਸਨ।
Share the post "ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਮੌਕੇ ਬਠਿੰਡਾ ਵਿਖੇ ਸੈਮੀਨਾਰ ਆਯੋਜਿਤ"