ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਮਾਰਚ: ਬਿਜਲੀ ਮੁਲਾਜ਼ਮਾਂ ਏਕਤਾ ਮੰਚ ਪੰਜਾਬ ਅਤੇ ਇੰਪਲਾਈਜ਼ ਜੁਆਇੰਟ ਫੋਰਮ ਵਲੋਂ ਉਲੀਕੇ ਸੰਘਰਸ਼ ਮੁਤਾਬਕ ਅੱਜ ਥਰਮਲ ਪਲਾਂਟ ਲਹਿਰਾਂ ਮੁਹੱਬਤ ਦੇ ਮੇਨ ਗੇਟ ਤੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਦੇ ਸ ਬਲਜੀਤ ਸਿੰਘ ਬਰਾੜ ਪ੍ਰਧਾਨ, ਰਜਿੰਦਰ ਸਿੰਘ ਨਿੰਮਾ ਜਨਰਲ ਸਕੱਤਰ, ਲਖਵੰਤ ਸਿੰਘ ਬਾਂਡੀ ਸੀ: ਮੀਤ ਪ੍ਰਧਾਨ ਅਤੇ ਰਘਬੀਰ ਸਿੰਘ ਸੈਣੀ ਜੁਆਇੰਟ ਸਕੱਤਰ ਅਤੇ ਇੰਪਲਾਈਜ਼ ਜੁਆਇੰਟ ਫੋਰਮ ਦੇ ਸ ਜਗਜੀਤ ਸਿੰਘ ਕੋਟਲੀ ਪ੍ਰਧਾਨ ਇੰਪਲਾਈਜ਼ ਯੂਨੀਅਨ , ਸ੍ਰੀ ਵਿਜੈ ਕੁਮਾਰ ਵਰਮਾ ਮੀਤ ਪ੍ਰਧਾਨ ਟੀ ਐਸ ਯੂ , ਸ ਸਰਬਜੀਤ ਸਿੰਘ ਪ੍ਰਧਾਨ ਐਮ ਐਸ ਯੂ ਥਰਮਲ ਪਲਾਂਟ ਲਹਿਰਾਂ ਮੁਹੱਬਤ, ਸ ਜਗਜੀਤ ਸਿੰਘ ਜਰਨਲ ਸਕੱਤਰ ਐਮ ਐਸ ਯੂ ਨੇ ਕਿਹਾ ਕਿ ਪਾਵਰਕਾਮ ਮੈਨਜਮੈਂਟ ਵਲੋਂ ਸੀ. ਆਰ. ਏ.295/19 ਰਾਹੀ ਸਹਾਇਕ ਲਾਈਨਮੈਨ ਦੀ ਭਰਤੀ ਕੀਤੀ ਸੀ ਇਹ ਭਰਤੀ ਕੀਤੇ ਕਾਮੇ 3-3 ਸਾਲ ਤੋਂ ਮਹਿਕਮੇ ਦਾ ਕੰਮ ਕਰ ਰਹੇ ਹਨ ਹੁਣ ਪਿਛਲੇ ਦਿਨਾ ਵਿਚ ਪੁਲਿਸ ਮਹਿਕਮੇ ਦੀ ਕਰਾਇਮ ਬਰਾਂਚ ਪੰਜਾਬ ਵਲੋਂ ਇਹਨਾਂ ਭਰਤੀ ਕੀਤੇ 2500/ ਕਾਮਿਆਂ ਦੇ ਵਿਦਿਅਕ ਯੋਗਤਾ ਅਤੇ ਤਜਰਬੇ ਦੇ ਸਰਟੀਫਿਕੇਟ ਨੂੰ ਘੋਖਣ ਉਪਰੰਤ ਲੱਗਭਗ ਚਾਰ ਸੋ ਕਰਮਚਾਰੀਆਂ ਦੇ ਪਰਚੇ ਦਰਜ ਕਰ ਦਿੱਤੇ ਹਨ ਅਤੇ ਪਰਚੇ ਦਰਜ ਕੀਤੇ ਕਰਮਚਾਰੀਆਂ ਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਮੁਲਾਜਮਾਂ ਨਾਲ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ ਕਿਉਂਕਿ ਸਬੰਧਤ ਕਰਮਚਾਰੀਆਂ ਨੂੰ ਇਕ ਤਾ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ ਤੇ ਦੂਜਾ ਇਹਨਾਂ ਤੇ ਪਰਚੇ ਦਰਜ ਕਰਕੇ ਸਾਰੀ ਉਮਰ ਲਈ ਦਾਗੀ ਕੀਤਾ ਜਾ ਰਿਹਾ ਹੈ।ਭਵਿੱਖ ਵਿੱਚ ਇਹ ਕਰਮਚਾਰੀ ਨਾ ਹੀ ਦੇਸ ਵਿੱਚ ਸਰਕਾਰੀ ਨੌਕਰੀ ਕਰ ਸਕਣਗੇ ਨਾ ਹੀ ਵਿਦੇਸ਼ ਵਿੱਚ ਆਪਣੇ ਪਰਿਵਾਰ ਦਾ ਭਵਿੱਖ ਸੰਵਾਰ ਸਕਣਗੇ। ਭਰਤੀ ਸਮੇ ਸਾਰੇ ਟੈਸਟ ਪਾਸ ਕਰਨ ਅਤੇ ਡਾਕੂਮੈਂਟ ਚੈਕ ਕਰਨ ਉਪਰੰਤ ਹੀ ਇਹਨਾਂ ਨੂੰ ਡਿਉਟੀ ਤੇ ਜੁਆਇਂੰਨ ਕਰਵਾਇਆ ਗਿਆ ਸੀ।ਭਰਤੀ ਸਮੇ ਮੈਨਜਮੈਂਟ ਨੇ ਜੋ ਤਜਰਬਾ ਸਰਟੀਫਿਕੇਟ ਮੰਗਿਆ ਸੀ ਉਹ ਹੀ ਇਹਨਾਂ ਕਰਮਚਾਰੀਆਂ ਨੇ ਲਗਾਇਆ ਸੀ।ਪਾਵਰਕਾਮ ਦੇ ਕਰਮਚਾਰੀਆਂ ਵਿੱਚ ਇਸ ਘਟਨਾ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਇੱਥੇ ਇਹ ਵੀ ਜਿਕਰਯੋਗ ਹੈ ਕਿ ਮਹਿਕਮੇ ਵਿੱਚ ਮੁਲਾਜਮਾਂ ਦੀ ਬਹੁਤ ਘਾਟ ਹੈ।ਆਉਦੇ ਪੈਡੀਸੀਜਨ ਵਿੱਚ ਮਹਿਕਮੇ ਨੂੰ ਹੋਰ ਮੁਸਕਲਾ ਦਾ ਸਾਹਮਣਾ ਕਰਨਾ ਪਵੇਗਾ।ਰੈਲੀ ਵਿੱਚ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਹਨਾਂ ਸਹਾਇਕ ਲਾਈਨਮੈਨ ਤੇ ਕੀਤੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਜਿਵੇ ਸਕੇਲਾ ਦਾ ਏਰੀਅਲ, ਡੀ ਏ ਦੀਆ ਕਿਸਤਾ, ਪੇਂਡੂ ਭੱਤਾ, ਪੀ, ਪੁਰਾਣੀ ਪੈਨਸ਼ਨ ਸਕੀਮ ਜਾਰੀ ਕਰਨਾ, 9-16-23 ਸਾਲਾ ਸਮਾਂਬੱਧ ਸਕੇਲ, ਆਊਟ ਸੋਰਸਿੰਗ ਕਾਮੇ ਪੱਕੇ ਕਰਨ ਆਦਿ ਵਰਗੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਉਸ ਸਮੇਂ ਤੱਕ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰਹੇਗਾ । ਇਸ ਰੈਲੀ ਵਿੱਚ ਥਰਮਲ ਪਲਾਂਟ ਦੇ ਮੁਲਾਜਮਾਂ ਤੋਂ ਇਲਾਵਾ ਜਥੇਬੰਦੀ ਦੇ ਅਹੁਦੇਦਾਰ ਸ ਤਰਸੇਮ ਸਿੰਘ ਸ ਬਲਵਿੰਦਰ ਸਿੰਘ ਸ ਯਾਦਵਿੰਦਰ ਸਿੰਘ, ਸ੍ਰੀ ਦਾਨਿਸ਼ ਸ ਦਮਨਦੀਪ ਸਿੰਘ, ਸ ਕੁਲਵੰਤ ਸਿੰਘ ਸ੍ਰੀ ਚੰਦਰ ਪ੍ਰਸਾਦ ਸ ਗੁਰਲਾਲ ਸਿੰਘ ਗਿੱਲ ਹਾਜਰ ਸਨ।
Share the post "ਸਹਾਇਕ ਲਾਈਨਮੈਨਾਂ ਵਿਰੁਧ ਦਰਜ਼ ਪਰਚਿਆਂ ਨੂੰ ਰੱਦ ਕਰਾਉਣ ਲਈ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਕੀਤੀ ਰੋਸ਼ ਰੈਲੀ"