ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਕਾਂਗਰਸ ਭਵਨ ’ਚ ਸਹੀਦੀ ਦਿਹਾੜਾ ਆਯੋਜਿਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਜ਼ਿਲਾ ਕਾਂਗਰਸ ਕਮੇਟੀ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਨੂੰ ਬੜੀ ਸ਼ਰਧਾ ਨਾਲ ਕਾਂਗਰਸ ਭਵਨ ਵਿਖੇ ਜ਼ਿਲਾ ਪ੍ਰਧਾਨ ਐਡਵੋਕੇਟ ਸ੍ਰੀ ਰਾਜਨ ਗਰਗ ਦੀ ਅਗਵਾਈ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਗਰਗ ਨੇ ਉਨ੍ਹਾਂ ਵੱਲੋਂ ਆਜ਼ਾਦੀ ਲਈ ਕੀਤੇ ਸੰਘਰਸ਼ ਤੇ ਚਾਨਣ ਪਾਇਆ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਦਾ ਸਤਿਕਾਰ ਕਰਦਿਆਂ ਹੋਇਆਂ ਕਿਹਾ ਕਿ ਦੇਸ਼ ਉਨ੍ਹਾਂ ਦੀ ਵਡਮੁੱਲੀ ਕੁਰਬਾਨੀ ਤੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੇਗਾ। ਇਸ ਦੇ ਨਾਲ ਹੀ ਸ਼ਹੀਦ ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਯਾਦ ਕਰਦਿਆਂ ਉਹਨਾਂ ਦੀ ਕੁਰਬਾਨੀ ਨੂੰ ਵੀ ਨਮਨ ਕੀਤਾ ਗਿਆ ।ਇਸ ਦੌਰਾਨ ਭਾਰਤ ਮਾਤਾ ਕੀ ਜੈ ,ਵੰਦੇ ਮਾਤਰਮ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਵਾਤਾਵਰਣ ਗੂੰਜਣ ਲਾਇਆ। ਇਸ ਦੌਰਾਨ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵਿਰੁੱਧ ਕੋਝੀ ਸਾਜ਼ਿਸ਼ ਰਚ ਕੇ ਸਜ਼ਾ ਕਰਵਾਉਣ ਤੇ ਚਿੰਤਾ ਪਰਗਟ ਕੀਤੀ । ਉਨ੍ਹਾਂ ਕਿਹਾ ਕਿ ਇਹ ਰਾਜਨੀਤਕ ਖੇਤਰ ਚ ਲੋਕਤੰਤਰ ਦਾ ਗਲਾ ਦਬਾਉਣ ਦੀ ਘਨੌਣੀ ਹਰਕਤ ਹੈ। ਇਸ ਮੌਕੇ ਵਿਜੇ ਗੋਇਲ, ਮਲਕੀਤ ਗਿੱਲ ,ਸੁਨੀਲ ਕੁਮਾਰ , ਜਗਰਾਜ ਸਿੰਘ ,ਜਗਮੀਤ ਸਿੰਘ, ਪ੍ਰੀਤ ਮੋਹਨ ਸ਼ਰਮਾ ,ਆਸ਼ੀਸ਼ ਕਪੂਰ, ਰੂਪ ਸਿੰਘ , ਦਪਿੰਦਰ ਮਿਸ਼ਰਾ, ਬਲਜੀਤ ਸਿੰਘ , ਮੋਹਿੰਦਰ ਕਰਾਰਾ, ਜਸਵੀਰ ਕੌਰ, ਸੋਨੀਆ , ਗੀਤਾ ,ਰਾਣੀ,ਸੁਨੀਲ ਕੁਮਾਰ ,ਵਿਜੇ ਨਿਨਾਨਿਆ,ਸੁਖਦੇਵ ਬੁੱਟਰ, ਗੁਰਵਿੰਦਰ ਚਾਹਲ , ਹਿਤੇਸ਼ ਗਰਗ ਆਦਿ ਮਜ਼ੂਦ ਸਨ ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

‘ਆਪ’ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ, 117 ਹਲਕਿਆਂ ‘ਚ ਬੂਥ ਪੱਧਰੀ ਤਿਆਰੀਆਂ ਸ਼ੁਰੂ

👉ਮਨੀਸ਼ ਸਿਸੋਦੀਆ ਨੇ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ...

ਬਠਿੰਡਾ ‘ਚ ‘ਹਮਾਰੇ ਰਾਮ’ ਨਾਟਕ ਦੀ ਸਫ਼ਲ ਪੇਸ਼ਕਾਰੀ

👉ਉੱਘੇ ਅਦਾਕਾਰ ਆਸ਼ੂਤੋਸ਼ ਰਾਣਾ ਅਤੇ ਰਾਹੁਲ ਆਰ. ਭੂਚਰ ਨੇ...

ਸੰਤ ਰਵਿਦਾਸ ਦੇ ਸੰਦੇਸ਼ਾਂ ਤੋਂ ਸਮਾਜ ਨੂੰ ਮਿਲ ਰਹੀ ਸਮਰਸਤਾ ਦੀ ਪ੍ਰੇਰਣਾ – ਹਰਵਿੰਦਰ ਕਲਿਆਣ

👉ਕਾਸ਼ੀ ਤੋਂ ਨਿਕਲੀ 650ਵੀਂ ਜਯੰਤੀ ਦੀ ਕਲਸ਼ ਵੰਦਨ ਯਾਤਰਾ...