ਹੁਣ ਤੱਕ ਤਿੰਨ ਵਿਅਕਤੀਆਂ ਤੋਂ ਬਰਾਮਦ ਕੀਤੀ ਜਾ ਚੁੱਕੀ ਹੈ 6 ਕਿਲੋ ਅਫ਼ੀਮ
ਸੁਖਜਿੰਦਰ ਮਾਨ
ਬਠਿੰਡਾ, 9 ਮਈ : ਜ਼ਿਲ੍ਹਾ ਪੁਲਿਸ ਦੇ ਸੀਆਈਏ ਵਿੰਗ ਵਲੋਂ ਪਿਛਲੇ ਇੱਕ ਹਫ਼ਤੇ ’ਚ ਲਗਾਤਾਰ ਤੀਜੀ ਵਾਰ ਅਫ਼ੀਮ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨ ਦਫ਼ਾ ਇੱਕ-ਇੱਕ ਵਿਅਕਤੀ ਕੋਲੋ ਫ਼ੜੀ ਗਈ ਇਸ ਅਫ਼ੀਮ ਦੀ ਮਾਤਰਾ ਹਰ ਵਾਰ 2-2 ਕਿਲੋ ਬਰਾਬਰ ਹੈ। ਜਿਸਦੇ ਚੱਲਦੇ ਇਸ ਹਫ਼ਤੇ ’ਚ ਪੁਲਿਸ ਵਲੋਂ ਕੁੱਲ 6 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਬੀਤੀ ਸ਼ਾਮ ਕੀਤੀ ਗਈ ਕਾਰਵਾਈ ਵਿਚ ਥਾਣਾ ਰਾਮਾ ਮੰਡੀ ਨਜਦੀਕ ਰਿਫ਼ਾਈਨਰੀ ਰੋਡ, ਜੋਕਿ ਬਾਘਾ ਤੋਂ ਨਾਰੰਗ ਨੂੰ Çਲੰਕ ਰੋਡ ਜਾਂਦੀ ਹੈ, ਉਪਰ ਪੁਲਿਸ ਵਲੋਂ ਇੱਕ ਗੁਪਤ ਮਿਲਣ ’ਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸਦੇ ਕੋਲੋ ਪੁਲਿਸ ਪਾਰਟੀ ਨੂੰ 2 ਕਿਲੋ ਅਫ਼ੀਮ ਬਰਾਮਦ ਹੋਈ ਹੈ। ਉਕਤ ਨੌਜਵਾਨ ਦੀ ਪਹਿਚਾਣ ਸਿਮਰਦੀਪ ਸਿੰਘ ਵਾਸੀ ਰਾਮਾ ਮੰਡੀ ਦੇ ਤੌਰ ’ਤੇ ਹੋਈ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਰਾਮਾ ਥਾਣੇ ਅਧੀਨ ਹੀ 5 ਮਈ ਨੂੰ ਮਨੀਸ ਕੁਮਾਰ ਵਾਸੀ ਰਾਮਾ ਮੰਡੀ ਨਾਂ ਦੇ ਨੌਜਵਾਨ ਕੋਲੋ 2 ਕਿਲੋ ਅਫ਼ੀਮ ਬਰਾਮਦ ਕੀਤੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਦੋਨਾਂ ਨੌਜਵਾਨਾਂ ਵਲੋਂ ਇਹ ਅਫ਼ੀਮ ਬਿਹਾਰ ਵਿਚੋਂ ਲਿਆਂਦੀ ਗਈ ਸੀ, ਜਿਸਨੂੰ ਹੁਣ ਅੱਗੇ ਪ੍ਰਚੂਨ ਵਿਚ ਸਪਲਾਈ ਕਰਨਾ ਸੀ। ਇਸਤੋਂ ਇਲਾਵਾ 2 ਮਈ ਨੂੰ ਸੀਆਈਏ ਸਟਾਫ਼ ਦੀ ਟੀਮ ਵਲੋਂ ਹੀ ਰਾਜਸਥਾਨ ਦੇ ਹਨੂੰਮਾਨਗੜ੍ਹ ਖੇਤਰ ਨਾਲ ਸਬੰਧਤ ਜਤਿੰਦਰ ਕੁਮਾਰ ਨਾਂ ਦੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕੋਲੋ ਵੀ 2 ਕਿਲੋ ਅਫ਼ੀਮ ਬਰਾਮਦ ਕਰਵਾਈ ਸੀ। ਉਕਤ ਨੌਜਵਾਨ ਵਲੋਂ ਇਹ ਅਫ਼ੀਮ ਰਾਜਸਥਾਨ ਤੋਂ ਲਿਆਂਦੀ ਗਈ ਸੀ।
Share the post "ਬਠਿੰਡਾ ਪੁਲਿਸ ਦੀ ਵੱਡੀ ਪ੍ਰਾਪਤੀ, ਇੱਕ ਹਫ਼ਤੇ ’ਚ ਤੀਜੀ ਵਾਰ 2 ਕਿਲੋ ਅਫ਼ੀਮ ਬਰਾਮਦ"