spot_img
spot_img

ਭਾਈਰੂਪਾ ਦੇ ਸੁੰਦਰੀਕਰਨ ਲਈ ਵਿਧਾਇਕ ਦੇ ਯਤਨਾਂ ਸਦਕਾ ਗ੍ਰਾਂਟ ਹੋਈ ਜਾਰੀ – ਮੱਲੂਆਣਾਂ , ਫੂਲੇਵਾਲਾ, ਮਹਿਰਾਜ

Date:

spot_img

ਰਾਮ ਸਿੰਘ ਕਲਿਆਣ
ਭਾਈਰੂਪਾ ,10 ਮਈ : ਪਿਛਲੀਆਂ ਸਰਕਾਰਾਂ ਵੱਲੋਂ ਹਲਕਾ ਭਾਈਰੂਪਾ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਕਰਕੇ ਵਿਕਾਸ ਪੱਖੋਂ ਇਤਿਹਾਸਕ ਨਗਰ ਭਾਈ ਰੂਪਾ ਬਹੁਤ ਜ਼ਿਆਦਾ ਪਿੱਛੇ ਰਹਿ ਗਿਆ ਹੈ । ਪਰ ਮੌਜੂਦਾ ਸਰਕਾਰ ਦੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਭਾਈਰੂਪਾ ਦੇ ਸੁੰਦਰੀਕਰਨ ਲਈ 2.52 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋਈ ਹੈ ਜਿਸਦਾ ਸਿਹਰਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਜਾਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਆਪ ਆਗੂਆ ਸੀਰਾ ਸਿੰਘ ਮੱਲੂਆਣਾ, ਸੁਖਚੈਨ ਸਿੰਘ ਧਾਲੀਵਾਲ ਫੂਲੇਵਾਲਾ , ਸੁਖਪ੍ਰੀਤ ਸਿੰਘ ਮਹਿਰਾਜ ਨੇ ਕੀਤਾ। ਉਨਾਂ ਦੱਸਿਆ ਕਿ ਕਸਬਾ ਭਾਈਰੂਪਾ ਤੋਂ ਪਿੰਡ  ਜਲਾਲ  ਨੂੰ ਜਾਦੀ  ਸੜਕ  ’ਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਜਲਦੀ ਦੂਰ ਕੀਤਾ ਜਾਵੇਗਾ ਅਤੇ ਨਗਰ ਭਾਈ ਰੂਪਾ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਇਸ ਮੌਕੇ ਦੀਪ ਸਿੰਘ ਭਾਈਰੂਪਾ, ਸੀਰਾ ਸਿੰਘ ਕਿੰਗਰਾ, ਸੁਖਦੇਵ ਸਿੰਘ, ਦਰਸਨ ਸਿੰਘ ਸੋਹੀ, ਅਮਨਾ ਜੈਲਦਾਰ, ਸਨੀ ਵਰਮਾਂ,ਗੁਰਚਰਨ ਸਿੰਘ ਫੋਜੀ ਸਮੇਤ ਕਸਬਾ ਭਾਈਰੂਪਾ ਅਤੇ ਇਲਾਕਾ ਨਿਵਾਸੀਆ ਨੇ  ਹਲਕਾ ਵਿਧਾਇਕ ਦੀਆ ਇੰਨਾਂ ਕੋਸ਼ਿਸਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related