Sunday, May 3, 2026
spot_img
spot_img

ਸ਼ਾਇਰ ਸੁਖਵਿੰਦਰ ਰਾਜ ਦੀ ਕਿਤਾਬ “ਦਿੱਤਾ ਲਿਆ ਸਾਮਾਨ” ਲੋਕ ਅਰਪਣ

Date:

spot_img
ਰੂਹਦਾਰ ਸ਼ਾਇਰੀ ਦਾ ਅਨੰਦ ਲੈਣ ਲਈ ਪਾਠਕ ਜ਼ਰੂਰ ਪੜ੍ਹਨ ਕਿਤਾਬ-ਸੁਖਵਿੰਦਰ ਰਾਜ
ਪੰਜਾਬੀ ਖ਼ਬਰਸਾਰ ਬਿਉਰੋ 
ਬਠਿੰਡਾ, 23 ਮਈ:ਮਾਨਸਾ ਸ਼ਹਿਰ ਦੇ ਵਸਨੀਕ ਸ਼ਾਇਰ ਸੁਖਵਿੰਦਰ ਰਾਜ ਦੀ ਸ਼ਾਇਰੀ ਦੀ ਕਿਤਾਬ “ਦਿੱਤਾ ਲਿਆ ਸਾਮਾਨ” ਅੱਜ ਬਠਿੰਡਾ ਵਿਖੇ ਲੋਕ ਅਰਪਣ ਕੀਤੀ ਗਈ।ਸੁਖਵਿੰਦਰ ਰਾਜ ਨੇ ਦੱਸਿਆ ਕਿ ਇਸ ਕਿਤਾਬ ਵਿਚ ਉਸਦੀਆਂ ਪਿਛਲੇ ਬਾਰਾਂ ਸਾਲਾਂ ਦੌਰਾਨ ਲਿਖੀਆਂ ਰਚਨਾਵਾਂ ਸ਼ਾਮਲ ਹਨ ਜਿਸ ਵਿਚ ਸ਼ੇਅਰੋ ਸ਼ਾਇਰੀ ਅਤੇ ਖੁੱਲ੍ਹੀਆਂ ਕਵਿਤਾਵਾਂ ਦਾ ਸੰਗ੍ਰਿਹ ਹੈ।ਸੁਖਵਿੰਦਰ ਨੇ ਕਿਹਾ ਕਿ ਕਿਤਾਬ ਪਾਠਕਾਂ ਨੂੰ ਨਿਰਾਸ਼ ਨਹੀਂ ਕਰੇਗੀ। ਜੋ ਵੀ ਪਾਠਕ ਕਿਤਾਬ ਪੜ੍ਹਨਾ ਸ਼ੁਰੂ ਕਰੇਗਾ ਉਹ ਯਕੀਨਨ ਅਖ਼ੀਰ ਤੱਕ ਕਿਤਾਬ ਪੜ੍ਹੇਗਾ। ਕਿਤਾਬ ਵਿਚ ਰੂਹ ਨੂੰ ਸਕੂਨ ਦਿੰਦੀਆਂ ਕਵਿਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਤਾਬ ਕੈਫੇ ਵਰਲਡ ਪ੍ਰਕਾਸ਼ਨ ਮੰਡੀ ਕਲਾਂ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਉਸਦੀਆਂ ਪੰਜਾਬੀ ਦੇ ਨਾਲ ਨਾਲ ਹਿੰਦੀ ਵਿਚ ਵੀ ਕਿਤਾਬਾਂ ਪ੍ਰਕਾਸ਼ਿਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਕਿਤਾਬ ਮਾਨਸਾ ਬਠਿੰਡਾ ਦੇ ਨਾਲ-ਨਾਲ ਹਰ ਦੇਸ਼ ਵਿਚ ਹੋਮ ਡਲਿਵਰੀ ਲਈ ਉਪਲਬਧ ਹੈ।ਇਸ ਮੌਕੇ ਗੁਰਪ੍ਰੇਮ ਸਿੰਘ, ਭੁਪਿੰਦਰ ਸਿੰਘ ਤੱਗੜ, ਹਰਜੀਤ ਸਿੰਘ ਰਾਜੂ, ਸੁਖਰਾਜ ਸਿੰਘ, ਬਲਵਿੰਦਰ ਸਿੰਘ ਦੰਦੀਵਾਲ, ਬਲਵੰਤ ਸਿੰਘ, ਵਿਕਾਸ਼ ਕੌਸ਼ਲ, ਨਵਦੀਪ ਰਾਏ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।

Share post:

spot_img

Popular

More like this
Related

Bathinda News: ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧਾ; AAP ਦੇ ਟਰੇਡ ਵਿੰਗ ਵਲੋਂ ਬਠਿੰਡਾ ‘ਚ ਜਬਰਦਸਤ ਰੋਸ਼ ਪ੍ਰਦਰਸ਼ਨ

ਕੇਂਦਰ ਦੀ ਮੋਦੀ ਸਰਕਾਰ ’ਤੇ ਵਰ੍ਹਦਿਆਂ ਤਿੱਖੇ ਨਿਸ਼ਾਨੇ ਸਾਧੇ...

Amritsar News: ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਨਾਲ ਸਬੰਧਤ ਚਾਰ ਮੁਲਜ਼ਮ ਸੱਤ ਪਿਸ.ਤੌ.ਲਾਂ ਸਣੇ ਕਾਬੂ

ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਅੱਗੇ ਅਪਰਾਧਕ ਤੱਤਾਂ ਵਿੱਚ ਵੰਡੀਆਂ...