spot_img
spot_img

ਭਾਜਪਾ ਦੇ ਐਸ.ਸੀ ਮੋਰਚੇ ਦੇ ਅਹੁੱਦੇਦਾਰਾਂ ਦੀ ਲਿਸਟ ਜਾਰੀ

Date:

spot_img

ਸੁਖਜਿੰਦਰ ਮਾਨ
ਬਠਿੰਡਾ, 5 ਜੂਨ: ਭਾਜਪਾ ਦੇ ਐਸ.ਸੀ ਮੋਰਚੇ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਇੰਚਾਰਜ ਪ੍ਰਿਤਪਾਲ ਸਿੰਘ ਬੀਬੀਵਾਲਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਐਸ ਸੀ ਮੋਰਚੇ ਬਠਿੰਡਾ ਸ਼ਹਿਰੀ ਦੀ ਜਿਲਾ ਟੀਮ ਦੀ ਲਿਸਟ ਜਾਰੀ ਕੀਤੀ ਗਈ। ਇਸ ਮੀਟਿੰਗ ਵਿਚ ਐਸ ਸੀ ਮੋਰਚਾ ਦੇ ਪ੍ਰਭਾਰੀ ਜਸਵੀਰ ਸਿੰਘ ਮਹਿਰਾਜ ,ਅੰਜਨਾ ਰਾਣੀ, ਰਜੇਸ਼ ਨੋਨੀ ਅਤੇ ਜੋਨ ਪ੍ਰਭਾਰੀ ਪ੍ਰਿਤਪਾਲ ਸਿੰਘ ਬੀਬੀ ਵਾਲਾ ਅਤੇ ਉਮੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਨਵੀਂ ਟੀਮ ਵਿਚ 5 ਉਪ ਪ੍ਰਧਾਨ, 8 ਸਕੱਤਰ, 25 ਅਗਜ਼ੈਕਟਿਵ ਮੈਂਬਰ ਸ਼ਾਮਲ ਕੀਤੇ ਗਏ ਹਨ। ਇਸ ਮੌਕੇ ਵੱਖ ਵੱਖ ਬੁਲਾਰਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਸ ਸੀ ਮੋਰਚਾ ਸਾਡੇ ਸਮਾਜ ਦਾ ਅਨਿਖੜਵਾਂ ਅੰਗ ਹੈ, ਜਿਸਦਾ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਵੱਡਮੁੱਲਾ ਯੋਗਦਾਨ ਹੈ ਅਨੇਕਾ ਕੁਰਬਾਨੀਆਂ ਹਨ, ਜਿੰਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੀਟਿੰਗ ਵਿੱਚ ਵਰਿੰਦਰ ਸ਼ਰਮਾ, ਅਸੋਕ ਬਾਲਿਆਵਾਲੀ, ਜਿਲਾ ਸਕੱਤਰ ਰੀਤੂ, ਸਰੋਜ, ਸਤੀਸ਼ ਗੋਇਲ ਦਫਤਰ ਇੰਚਾਰਜ, ਰਜੇਸ਼ ਬਾਂਸਲ, ਗੋਰਵ ਨਿਧਾਨੀਆਂ, ਹਰਪਾਲ ਸਿੰਘ, ਰਜਿੰਦਰ ਸ਼ਰਮਾ, ਨਵੀਨ ਬਾਲਮੀਕੀ, ਮਨੋਜ ਜੈਨ , ਦੀਪਕ ਅਹੂਜਾ ਮੰਜੂ ਸਾਰਸਰ, ਤੋਂ ਇਲਾਵਾ ਸੈਂਕੜੇ ਵਰਕਰ ਸਹਿਬਾਨ ਹਾਜਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵੱਡੀ ਖ਼ਬਰ; ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਹੇਠ ਸਿਵ ਸੈਨਾ ਆਗੂਆਂ ਵਿਰੁਧ ਪਰਚਾ ਦਰਜ਼

Ludhiana News: ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸੋਸ਼ਲ...