spot_img
spot_img

ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਬੂਟਾ ਸਿੰਘ ਚੌਹਾਨ ਦੀ ਪੁਸਤਕ ‘ਅਜੀਬ ਪਾਤਰਾਂ ਦੀ ਦਾਸਤਾਨ’ ਲੋਕ ਅਰਪਣ

Date:

spot_img

Bathinda News: ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਉੱਘੇ ਲੇਖਕ ਸ੍ਰੀ ਬੂਟਾ ਸਿੰਘ ਚੌਹਾਨ ਦੀ ਸੰਪਾਦਿਤ ਪੁਸਤਕ ‘‘ਅਜੀਬ ਪਾਤਰਾਂ ਦੀ ਦਾਸਤਾਨ’’ ਦਾ ਲੋਕ ਅਰਪਣ ਕੀਤਾ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਕਿਸ਼ੋਰ ਬਾਂਸਲ ਸੇਵਾਮੁਕਤ ਨਿਗਰਾਨ ਇੰਜਨੀਅਰ ਨਗਰ ਨਿਗਮ ਬਠਿੰਡਾ ਸਨ ਅਤੇ ਪ੍ਰਧਾਨਗੀ ਡਾ: ਜਸਬੀਰ ਸਿੰਘ ਢਿੱਲੋਂ ਪ੍ਰਿੰਸੀਪਲ ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਇਸ ਪੁਸਤਕ ਦੇ ਸੰਪਾਦਕ ਬੂਟਾ ਸਿੰਘ ਚੌਹਾਨ, ਪ੍ਰਸਿੱਧ ਕਹਾਣੀਕਾਰ ਅਤਰਜੀਤ, ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਅਤੇ ਉੱਘੇ ਗ਼ਜਲਗੋ ਸੁਰਿੰਦਰਪ੍ਰੀਤ ਘਣੀਆ ਵੀ ਮੌਜੂਦ ਸਨ।

ਇਹ ਵੀ ਪੜ੍ਹੋ 👉ਸ਼ਹੀਦ ਖਾਲੜਾ ਦੀ ਧਰਮਪਤਨੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਵੱਡੀ ਅਪੀਲ, ਕਿਹਾ…

ਪੁਸਤਕ ਲੋਕ ਅਰਪਣ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਪਾਲ ਸਿੰਘ ਕੋਟਫੱਤਾ ਨੇ ਸ੍ਰੀ ਚੌਹਾਨ ਅਤੇ ਉਹਨਾਂ ਦੀ ਲੇਖਣੀ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਲਿਖਦੇ ਜਾਂ ਪੜ੍ਹਦੇ ਹੀ ਵੇਖੇ ਜਾਂਦੇ ਹਨ, ਸਾਹਿਤ ਉਹਨਾਂ ਦੇ ਸਾਹਾਂ ਦੇ ਨਾਲ ਨਾਲ ਤੁਰਦਾ ਹੈ। ਉਹਨਾਂ ਇਸ ਪੁਸਤਕ ਵਿਚਲੇ ਆਪਣੇ ਪਾਤਰ ਮਿੱਡ ਬਾਰੇ ਵੀ ਵਿਸਥਾਰ ਪੂਰਬਕ ਜਾਣਕਾਰੀ ਮੁਹੱਈਆ ਕਰਵਾਈ। ਇਸਤੋਂ ਬਾਅਦ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੁਸਤਕ ਵਿੱਚ ਸ਼ਾਮਲ ਸੀਰਤਨਾਮੇ ਲੇਖ ਨਹੀਂ ਹਨ, ਕਹਾਣੀ ਜਾਂ ਨਾਵਲ ਵਾਂਗ ਵਿਰਤਾਂਤ ਅਤੇ ਸ਼ੈਲੀ ਵਿੱਚ ਲਿਖੇ ਪਾਤਰਾਂ ਦੇ ਸ਼ਬਦ ਚਿੱਤਰ ਹਨ। ਉਹਨਾਂ ਲੇਖਕ ਬਾਰੇ ਕਿਹਾ ਕਿ ਉਹ ਹਮੇਸ਼ਾਂ ਉੱਭਰਦੇ ਲੇਖਕਾਂ ਨੂੰ ਹਲਾਸ਼ੇਰੀ ਦਿੰਦੇ ਹਨ ਅਤੇ ਪ੍ਰੇਰਦੇ ਰਹਿੰਦੇ ਹਨ, ਜਿਸ ਸਦਕਾ ਨਵੇਂ ਲੇਖਕ ਪੈਦਾ ਕਰਨ ਵਾਲਾ ਉਹਨਾਂ ਦਾ ਗੁਣ ਮਾਤਭਾਸ਼ਾ ਪੰਜਾਬੀ ਦੀ ਵੱਡੀ ਸੇਵਾ ਹੈ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਹੇਠ ਸਿਵ ਸੈਨਾ ਆਗੂਆਂ ਵਿਰੁਧ ਪਰਚਾ ਦਰਜ਼

ਜਸਪਾਲ ਮਾਨਖੇੜਾ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਸਰਵਾਂਗੀ ਲੇਖਕ ਹਨ, ਉਹਨਾਂ ਉੱਚਪਾਏ ਦੀਆਂ ਗ਼ਜ਼ਲਾਂ ਰਚਨ ਤੋਂ ਇਲਾਵਾ ਕਹਾਣੀ, ਵਾਰਤਕ, ਨਾਵਲ ਵੀ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ। ਉਹਨਾਂ ਕਿਹਾ ਕਿ ਇਸ ਪੁਸਤਕ ਵਿੱਚ ਸ਼ਾਮਲ ਹਰ ਸੀਰਤਨਾਮਾ ਪਾਠਕ ਨੂੰ ਝੰਜੋੜਦਾ ਹੈ ਅਤੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਉਘੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਸ੍ਰੀ ਚੌਹਾਨ ਉੱਚਕੋਟੀ ਦੇ ਪੱਤਰਕਾਰ, ਗ਼ਜ਼ਲਗੋ ਅਤੇ ਸਾਹਿਤਕਾਰ ਹਨ ਅਤੇ ਨਵੇਂ ਸਾਹਿਤਕਾਰਾਂ ਲਈ ਮਾਰਗ ਦਰਸ਼ਕ ਹਨ। ਉਹਨਾਂ ਕਿਹਾ ਕਿ ਤਸੱਲੀ ਵਾਲੀ ਗੱਲ ਹੈ ਕਿ ਪੰਜਾਬੀ ਪਾਠਕ ਅੱਜ ਦੁਨੀਆਂ ਭਰ ਵਿੱਚ ਫੈਲੇ ਹੋਏ ਹਨ। ਉਹਨਾਂ ਸ਼ਾਇਰਾਂ ਨੂੰ ਵਾਰਤਕ ਉੱਤੇ ਕਲਮ ਚਲਾਉਣ ਦਾ ਵੀ ਸੁਝਾਅ ਦਿੱਤਾ। ਸ੍ਰੀ ਅਤਰਜੀਤ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਦੋਸਤਾਂ ਨਾਲ ਰਹਿਨਨੁਮਾ ਵਾਲਾ ਰਿਸ਼ਤਾ ਨਿਭਾ ਰਹੇ ਹਨ, ਉਹਨਾਂ ਰਚਨਾਕਾਰੀ ਸਬੰਧੀ ਜਿਸਦੀ ਵੀ ਉਂਗਲ ਫੜੀ ਉਸਨੂੰ ਪਾਰ ਲਾਇਆ ਹੈ।

ਇਹ ਵੀ ਪੜ੍ਹੋ 👉CM Bhagwant Mann ਮੁੜ ਮੈਦਾਨ ‘ਚ; ਅੱਜ ਵੰਡਣਗੇ 516 ਮੁਲਾਜਮਾਂ ਨੂੰ ਨਿਯੁਕਤੀ ਪੱਤਰ

ਸ੍ਰੀ ਕਿਸ਼ੋਰ ਬਾਂਸਲ ਨੇ ਕਿਹਾ ਕਿ ਸਾਹਿਤ ਜੀਵਨ ਵਿੱਚ ਰੌਸ਼ਨੀ ਕਰਦਾ ਹੈ, ਹਰ ਇਨਸਾਨ ਨੂੰ ਸਮਾਂ ਕੱਢ ਕੇ ਪੁਸਤਕਾਂ ਪੜ੍ਹਣੀਆਂ ਚਾਹੀਦੀਆਂ ਹਨ। ਬੂਟਾ ਸਿੰਘ ਚੌਹਾਨ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਜ਼ਮੀਨਾਂ ਕੋਠੀਆਂ ਜਾਂ ਪੈਸਾ ਇਕੱਠਾ ਕਰਕੇ ਹੀ ਨਾਂ ਨਹੀਂ ਬਣਦਾ, ਸਾਹਿਤ ਲਈ ਸਮਰਪਿਤ ਹੋ ਕੇ, ਲੇਖਕ ਬਣ ਕੇ ਵੀ ਨਾਂ ਕਮਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਰਚਨਾਕਾਰ ਨੂੰ ਵਾਤਾਵਰਣ ਵੀ ਸਾਥ ਨਹੀਂ ਸੀ ਦਿੰਦਾ, ਅੱਜ ਇਨਸਾਨ ਨੇ ਮੌਸਮ ਨੂੰ ਵੀ ਮੁੱਠੀ ਵਿੱਚ ਕਰ ਲਿਆ ਹੈ, ਗਰਮੀ ਨੂੰ ਸਰਦੀ ਬਣਾਇਆ ਜਾ ਸਕਦਾ ਹੈ ਅਤੇ ਸਰਦੀ ਨੂੰ ਗਰਮੀ। ਲੇਖਕ ਜਿਹੋ ਜਿਹਾ ਵਾਤਾਵਰਣ ਚਾਹੁੰਦਾ ਹੈ, ਉਹ ਬਣਾਇਆ ਜਾ ਸਕਦਾ ਹੈ, ਜਿਸ ਕਰਕੇ ਅੱਜ ਰਚਨਾਕਾਰੀ ਔਖੀ ਨਹੀਂ। ਉਹਨਾਂ ਕਿਹਾ ਕਿ ਜਿਹੜੇ ਲੇਖਕ ਘਰ ਵਿੱਚ ਵੀ ਸਾਹਿਤ ਨਾਲ ਜੁੜੇ ਰਹਿੰਦੇ ਹਨ, ਉਹਨਾਂ ਬਾਰੇ ਬਾਹਰ ਵੀ ਕੁੱਝ ਨਾ ਕੁੱਝ ਹੁੰਦਾ ਹੈ, ਜੋ ਲਿਖਣ ਨੂੰ ਪਹਿਲ ਦਿੰਦੇ ਹਨ ਉਹ ਸਫ਼ਲ ਹੁੰਦੇ ਹਨ।

ਇਹ ਵੀ ਪੜ੍ਹੋ 👉ਚੰਡੀਗੜ੍ਹ ‘ਚ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ ਅੱਜ; ਕੱਢਣਗੇ ‘ਮੋਟਰਸਾਈਕਲ’ ਰੈਲੀ, ਅਲਰਟ ‘ਤੇ ਪੁਲਿਸ, ਰੂਟ ਬਦਲੇ

ਉਹਨਾਂ ਕਿਹਾ ਕਿ ਸਮਾਜ ਲਈ ਸਾਹਿਤ ਰਚ ਕੇ ਵੀ ਲੜਾਈ ਲੜੀ ਜਾ ਸਕਦੀ ਹੈ ਅਤੇ ਲੜਣੀ ਚਾਹੀਦੀ ਹੈ। ਡਾ: ਜਸਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪੁਸਤਕ ਜਿੰਦਗੀ ਵਿੱਚ ਪ੍ਰਭਾਵ ਛੱਡਣ ਵਾਲੇ ਅਦੀਬ ਪਾਤਰਾਂ ਤੇ ਆਧਾਰਤ ਹੈ, ਜਿਸਤੋਂ ਪ੍ਰੇਰਨਾ ਮਿਲਦੀ ਹੈ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਸਰਵ ਸ੍ਰੀ ਰਣਬੀਰ ਰਾਣਾ, ਬਲਵਿੰਦਰ ਸਿੰਘ ਭੁੱਲਰ, ਅੰਮ੍ਰਿਤਪਾਲ ਸਿੰਘ, ਸੇਵਕ ਸਮੀਰੀਆ, ਕੁਲਦੀਪ ਸਿੰਘ ਦੀਪ, ਕਮਲ ਬਰਠਿੰਡਾ, ਅਮਨਦੀਪ ਕੌਰ, ਦਿਲਬਾਗ ਸਿੰਘ, ਮਨਜੀਤ ਜੀਤ, ਅਮਰ ਸਿੰਘ ਸਿੱਧੂ, ਹਰਮਨ, ਕੰਵਲਜੀਤ ਕੁਟੀ, ਰਮੇਸ ਗਰਗ, ਗੁਰਸੇਵਕ ਸਿੰਘ, ਸੁਰਿੰਦਰਪ੍ਰੀਤ ਘਣੀਆ, ਬੂਟਾ ਸਿੰਘ ਚੌਹਾਨ, ਜਸਵੀਰ ਸਿੰਘ ਢਿੱਲੋਂ ਨੇ ਕਵਿਤਾਵਾਂ, ਗ਼ਜ਼ਲਾਂ ਪੇਸ਼ ਕਰਕੇ ਹਾਜਰੀ ਲਵਾਈ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਦਮਜੀਤ ਦਰਸ਼ਨ ਨੇ ਬਾਖੂਬੀ ਨਿਭਾਈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related