ਡਿਫਰੈਂਟ ਕਾਨਵੈਂਟ ਸਕੂਲ ਦਾ ਵਿਦਿਆਰਥੀ ਸ਼ਾਨ ਦਿਲਰਾਜ ਬਣਿਆ ਵਾਇਸ ਆਫ ਪੰਜਾਬ ਜੂਨੀਅਰ ਦਾ ਜੇਤੂ : ਐਮ.ਕੇ ਮੰਨਾ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 12 ਜੁਲਾਈ: ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਦੇ 9ਵੀਂ ਜਮਾਤ ਦੇ ਵਿਦਿਆਰਥੀ ਸ਼ਾਨ ਦਿਲਰਾਜ ਨੇ ਪੀ.ਟੀ.ਸੀ. ਦੇ ਪ੍ਰੋਗ੍ਰਾਮ ਸੀਜ਼ਨ ਨੌ ਵਾਇਸ ਆਫ਼ ਪੰਜਾਬ ਜੂਨੀਅਰ ਵਿੱਚ ਜੇਤੂ ਬਣ ਕੇ ਪੂਰੇ ਪੰਜਾਬ ਵਿੱਚ ਡਿਫਰੈਂਟ ਕਾਨਵੈਂਟ ਸਕੂਲ ਸਮੇਤ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਅੱਜ ਬਠਿੰਡਾ ਦੇ ਇੱਕ ਨਿੱਜੀ ਹੋਟਲ ਵਿੱਚ ਸਵਾਗਤੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਿਫਰੈਂਟ ਕਾਨਵੈਂਟ ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ, ਸਮਾਜ ਸੇਵੀ ਵੀਨੂੰ ਗੋਇਲ, ਮੈਡਮ ਸੁਮਨ ਅਤੇ ਸਮੂਹ ਸਟਾਫ਼ ਨੇ ਸ਼ਾਨ ਦਿਲਰਾਜ ਦਾ ਹਾਰ ਪਾ ਕੇ ਸਵਾਗਤ ਕੀਤਾ। ਇਸ ਦੌਰਾਨ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਦਿਆਲ ਸੋਢੀ, ਨਗਰ ਨਿਗਮ ਬਠਿੰਡਾ ਦੇ ਮੇਅਰ ਮੈਡਮ ਰਮਨ ਗੋਇਲ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸਰੂਪ ਸਿੰਗਲਾ, ਲਾਰਡ ਰਾਮਾ ਸਕੂਲ ਦੇ ਚੇਅਰਮੈਨ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਨ ਗਰਗ, ਆਮ ਆਦਮੀ ਪਾਰਟੀ ਤੋਂ ਐਡਵੋਕੇਟ ਰਾਹੁਲ ਝੂੰਬਾ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼ਿਵਪਾਲ ਗੋਇਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਰਣਦੀਪ ਰਾਣਾ ਨੇ ਦਿਲਰਾਜ ਅਤੇ ਡਿਫਰੈਂਟ ਕਾਨਵੈਂਟ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਪਰਮਿੰਦਰ ਕੌਰ, ਗੁਰਸੇਵਕ ਸੋਨੀ, ਗੁਰਜੀਤ ਮਾਨ, ਸ਼ਾਨ ਦਿਲਰਾਜ ਦੇ ਚਾਚਾ ਜੀਤ ਜੋਗੀ ਗਾਇਕ, ਦਾਦਾ ਮਿੱਠੂ ਸਿੰਘ ਅਤੇ ਸਮੁੱਚਾ ਪਰਿਵਾਰ ਹਾਜ਼ਰ ਸੀ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’; ਚੇਅਰਮੈਨ ਇੰਦਰਜੀਤ ਮਾਨ ਦੀ ਅਗਵਾਈ ਹੇਠ ਭਾਈਰੂਪਾ ਵਿਖੇ ਪ੍ਰੋਗਰਾਮ ਅੱਜ 

ਚੇਅਰਮੈਨ ਮਾਨ ਵੱਲੋਂ ਭਾਈਰੂਪਾ ਵਿਖੇ ਪਾਰਟੀ ਵੱਲੋਂ ਰੱਖੇ ਪ੍ਰੋਗਰਾਮ...

Bathinda ‘ਚ ਤੜਕਸਾਰ ਵਾਪਰੇ ਭਿਆਨਕ ਹਾਦਸੇ ਵਿੱਚ 4 ਦੀ ਮੌ*ਤ, 7 ਜ਼ਖਮੀ 

Bathinda News: ਬਠਿੰਡਾ ਡੱਬਵਾਲੀ ਕੌਮੀ ਮਾਰਗ ਉੱਪਰ ਬੁੱਧਵਾਰ ਤੜਕਸਾਰ...

हरियाणा में पहली बार होगा राज्य स्तरीय फिल्म फेस्टिवल, 12 से 15 नवंबर तक सजेगा ‘हरियाणा फिल्म फेस्टिवल-2026’

महानिदेशक के. मकरंद पांडुरंग की अध्यक्षता में हुई उच्चस्तरीय...