spot_img

‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’; ਚੇਅਰਮੈਨ ਇੰਦਰਜੀਤ ਮਾਨ ਦੀ ਅਗਵਾਈ ਹੇਠ ਭਾਈਰੂਪਾ ਵਿਖੇ ਪ੍ਰੋਗਰਾਮ ਅੱਜ 

Date:

spot_img

ਚੇਅਰਮੈਨ ਮਾਨ ਵੱਲੋਂ ਭਾਈਰੂਪਾ ਵਿਖੇ ਪਾਰਟੀ ਵੱਲੋਂ ਰੱਖੇ ਪ੍ਰੋਗਰਾਮ ਦੌਰਾਨ ਵੱਧ ਤੋਂ ਵੱਧ ਪੁੱਜਣ ਦੀ ਅਪੀਲ 

Rampura News: ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਮਾਵਾਂ ਤੇ ਧੀਆਂ ਨੂੰ ਸਨਮਾਨ ਦੇਣ ਦੀ ਦਿੱਤੀ ਹੋਈ ਗਰੰਟੀ ਅੱਜ ਪੂਰੀ ਹੋਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਤਹਿਤ ਅੱਜ 1 ਜੁਲਾਈ ਤੋਂ ਸੂਬੇ ਦੀਆਂ ਕਰੀਬ 40 ਲੱਖ ਔਰਤਾਂ ਦੇ ਖਾਤਿਆਂ ਵਿੱਚ ਇਹ ਰਾਸ਼ੀ ਪਾਈ ਜਾ ਰਹੀ ਹੈ। ਧੂਰੀ ਵਿਖੇ ਹੋਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਦੇ ਨਾਲ ਨਾਲ ਹਰ ਹਲਕੇ ਵਿੱਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਨਾਂ ਹੇਠ ਪ੍ਰੋਗਰਾਮ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ Bathinda ‘ਚ ਤੜਕਸਾਰ ਵਾਪਰੇ ਭਿਆਨਕ ਹਾਦਸੇ ਵਿੱਚ 4 ਦੀ ਮੌ*ਤ, 7 ਜ਼ਖਮੀ 

ਇਸੇ ਕੜੀ ਤਹਿਤ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਵਿਖੇ ਮਾਰਕਫੈਡ ਦੇ ਚੇਅਰਮੈਨ ਅਤੇ ਇਸ ਹਲਕੇ ਤੋਂ ਟਿਕਟ ਦੇ ਸੰਭਾਵੀ ਦਾਅਵੇਦਾਰ ਇੰਦਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਮਹਾਰਾਜਾ ਪੈਲਸ ਵਿਖੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਹਲਕੇ ਭਰ ਤੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਵਲੰਟੀਅਰ ਪੁੱਜ ਰਹੇ ਹਨ। ਇਸ ਪ੍ਰੋਗਰਾਮ ਦਾ ਵੇਰਵਾ ਦਿੰਦਿਆਂ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਮੀਡੀਆ ਨੂੰ ਦੱਸਿਆ ਕਿ, ” ਇਹ ਪ੍ਰੋਗਰਾਮ ਪਾਰਟੀ ਦੇ ਆਦੇਸ਼ਾਂ ਤਹਿਤ ਰੱਖਿਆ ਗਿਆ ਹੈ ਪ੍ਰੰਤੂ ਪਤਾ ਚੱਲਿਆ ਹੈ ਕਿ ਸੋਸ਼ਲ ਮੀਡੀਆ ‘ਤੇ ਇਸ ਪ੍ਰੋਗਰਾਮ ਦੇ ਰੱਦ ਹੋਣ ਦੀਆਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸਤੋਂ ਸੁਚੇਤ ਰਹਿਣ ਦੀ ਲੋੜ ਹੈ।”

ਇਹ ਵੀ ਪੜ੍ਹੋ Bathinda ‘ਚ ਪੁਲਿਸ ਮੁਕਾਬਲਾ; ਇੱਕ ਬਦਮਾਸ਼ ਗੋ*ਲੀ ਲੱਗਣ ਕਾਰਨ ਹੋਇਆ ਜਖ਼ਮੀ 

ਉਨਾਂ ਬੁੱਧਵਾਰ ਇੱਕ ਜੁਲਾਈ ਨੂੰ ਸਵੇਰੇ 9:30 ਵਜੇ, ਪਿੰਡ ਭਾਈ ਰੂਪਾ ਵਿਖੇ ਮਹਾਰਾਜਾ ਪੈਲਸ ਵਿੱਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਸਮੂਹ ਹਲਕਾ ਰਾਮਪੁਰਾ ਫੂਲ ਵਾਸੀਆਂ, ਖ਼ਾਸ ਕਰਕੇ ਮਾਵਾਂ-ਭੈਣਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਕਿ ਸਰਕਾਰ ਦੀ ਇਸ ਮਹੱਤਵਪੂਰਨ ਸਕੀਮ ਤੋਂ ਕੋਈ ਮਾਂ ਭੈਣ ਵਾਂਝੀ ਨਾ ਰਹਿ ਜਾਵੇ।

https://www.facebook.com/share/v/18ymnNmrfx/

 

spot_img

Share post:

Popular

More like this
Related

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...

CM Bhagwant Singh Mann ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ

👉ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ...

PSEB ਦਾ ਅਹਿਮ ਕਦਮ; ਹੁਣ ਘਰ ਬੈਠੇ ਹੋਵੇਗੀ ਸਰਟੀਫਿਕੇਟਾਂ ਵਿੱਚ ਨਾਮ,ਜਨਮ ਮਿਤੀ ਤੇ ਹੋਰ ਵੇਰਵਿਆਂ ਦੀ ਸੋਧ

PSEB ਵੱਲੋਂ ਸਰਟੀਫਿਕੇਟ ਸੋਧ ਸੇਵਾ ਡਿਜੀਟਲ, ਬਿਨੈਕਾਰਾਂ ਨੂੰ ਦਫ਼ਤਰਾਂ...