Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਮੋਗਾ

ਢੁੱਡੀਕੇ ਦੇ ਸਿਹਤ ਸਟਾਫ ਨੂੰ ਟੀਕਾਕਰਣ ਸਬੰਧੀ ਯੂਵਿਨ ਪੋਰਟਲ ਦੀ ਟਰੇਨਿੰਗ ਕਰਵਾਈ

9 Views

ਅਜੀਤਵਾਲ/ ਢੁੱਡੀਕੇ, 03 ਅਗਸਤ : ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਅਤੇ ਜਿਲਾ ਟੀਕਾਕਰਣ ਅਫਸਰ ਡਾ. ਅਸ਼ੋਕ ਸਿੰਗਲਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਡਾ. ਸੁਰਿੰਦਰ ਸਿੰਘ ਝੱਮਟ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਢੁੱਡੀਕੇ ਦੀ ਅਗਵਾਈ ਵਿੱਚ ਸਿਹਤ ਬਲਾਕ ਢੁੱੱਡੀਕੇ ਦੇ ਸਮੂਹ ਸਿਹਤ ਸਟਾਫ ਨੂੰ ਟੀਕਾਕਰਣ ਸਬੰਧੀ ਨਵੇਂ ਯੂਵਿਨ ਪੋਰਟਲ ਦੀ ਟਰੇਨਿੰਗ ਢੁੱੱਡੀਕੇ ਵਿਖੇ ਜਿਲਾ ਟੀਕਾਕਰਣ ਅਫਸਰ ਡਾ. ਅਸ਼ੋਕ ਸਿੰਗਲਾ ਅਤੇ ਜਿਲਾ ਵੈਕਸੀਨ ਕੋਲਡ ਚੇਨ ਮੈਨੇਜਰ ਰਣਜੀਤ ਕੁਮਾਰ ਵੱਲੋਂ ਕਰਵਾਈ ਗਈ । ਇਸ ਮੌਕੇ ਐਸ.ਐਮ.ੳ. ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ, ਬਲਾਕ ਐਜੂਕੇਟਰ ਲਖਵਿੰਦਰ ਸਿੰਘ, ਚੀਫ ਫਾਰਮੇਸੀ ਅਫਸਰ ਗੁਰਮੀਤ ਸਿੰਘ, ਬਲਾਕ ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਢਿੱੱਲੋਂ, ਬਲਾਕ ਐਲਐਚਵੀ ਸ਼ਕਰਨਜੀਤ ਕੌਰ ਤੋਂ ਇਲਾਵਾ ਸਮੂਹ ਮਲਟੀਪਰਪਜ ਹੈਲਥ ਵਰਕਰ ਅਤੇ ਏਐਨਐਮਜ ਹਾਜਰ ਸਨ ।

ਬੱਚਿਆਂ ਲਈ ਵਰਦਾਨ ਸਾਬਿਤ ਹੁੰਦਾ ਹੈ ਮਾਂ ਦਾ ਦੁੱਧ: ਐਸ.ਐਮ.ਓ.
ਯੂਵਿਨ ਪੋਰਟਲ ਸਬੰਧੀ ਡਾ. ਅਸ਼ੋਕ ਸਿੰਗਲਾ ਅਤੇ ਡਾ. ਸੁਰਿੰਦਰ ਸਿੰਘ ਝੱਮਟ ਨੇ ਸੰਖੇਪ ਵਿੱਚ ਦਸਦਿਆਂ ਕਿਹਾ ਕਿ ਯੂਵਿਨ ਪੋਰਟਲ ਟੀਕਾਕਰਣ ਦੀ ਪੂਰਣ ਜਾਣਕਾਰੀ ਆਨਲਾਈਨ ਰੱੱਖਣ ਵਿੱਚ ਬਹੁਤ ਮਦਦਗਾਰ ਹੋਵੇਗਾ । ਉਹਨਾਂ ਦੱੱਸਿਆ ਕਿ ਬੱਚੇ ਦਾ ਜਨਮ ਹੋਣ ਜਾਂ ਔਰਤ ਦੇ ਗਰਭਵਤੀ ਹੋਣ ਉਪਰੰਤ ਪਹਿਲੀ ਵੈਕਸੀਨ ਲੱਗਣ ਦੇ ਨਾਲ ਹੀ ਇਸ ਪੋਰਟਲ ਵਿੱਚ ਐਂਟਰੀ ਦਰਜ ਹੋ ਜਾਵੇਗੀ, ਜਿਸ ਉਪਰੰਤ ਲਾਭਪਾਤਰੀ ਅਗਲੀ ਵੈਕਸੀਨ ਦੇਸ਼ ਭਰ ਵਿੱਚ ਕਿਸੇ ਵੀ ਟੀਕਾਕਰਣ ਸ਼ੈਸਨ ਤੇ ਖੁਦ ਆਨਲਾਈਨ ਬੁੱੱਕ ਕਰਵਾਕੇ ਲਗਵਾ ਸਕਦਾ ਹੈ, ਜਦਕਿ ਪਹਿਲਾਂ ਰਿਕਾਰਡ ਮੈਨੂਅਲ ਹੋਣ ਕਾਰਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਇਸ ਪੋਰਟਲ ਰਾਹੀਂ ਟੀਕਾਕਰਣ ਦਾ ਰਿਕਾਰਡ ਆਨਲਾਈਨ ਹੋਣ ਨਾਲ ਟੀਕਾਕਰਣ ਦੇ ਰਿਕਾਰਡ ਵਿੱਚ ਹੋਣ ਵਾਲੀਆਂ ਤਰੁਟੀਆਂ ਵਿੱਚ ਕਮੀ ਆਏਗੀ, ਸਿਹਤ ਮੁਲਾਜਮਾਂ ਦਾ ਕਾਗਜੀ ਰਿਕਾਰਡ ਰੱਖਣ ਦਾ ਕੰਮ ਸੁਖਾਲਾ ਹੋਵੇਗਾ ਅਤੇ ਲਾਭਪਾਤਰੀਆਂ ਨੂੰ ਵੀ ਟੀਕਾਕਰਣ ਸਬੰਧੀ ਆਨਲਾਈਨ ਜਾਣਕਾਰੀ ਮਿਲਣ ਨਾਲ ਲਾਭ ਮਿਲੇਗਾ।

75 ਹਜ਼ਾਰ ਰੁਪਏ ਰਿਸ਼ਵਤ ਲੈਂਦੀ ‘ਥਾਣੇਦਾਰਨੀ’ ਵਿਜੀਲੈਂਸ ਨੇ ਮੌਕੇ ਤੋਂ ਕੀਤੀ ਕਾਬੂ

ਇਸ ਨਾਲ ਘੱਟ ਪੜੇ ਲਿਖੇ ਅਤੇ ਅਨਪੜ ਲਾਭਪਾਤਰੀਆਂ ਨੂੰ ਟੀਕਾਕਰਣ ਦੀਆਂ ਸੇਵਾਵਾਂ ਲੈਣ ਵਿੱਚ ਵੀ ਆਸਾਨੀ ਹੋਵੇਗੀ ਕਿਉਕਿ ਉਹ ਮੌਜੂਦਾ ਟੀਕਾਕਰਣ ਸ਼ੈਸਨ ਦੌਰਾਨ ਦੱਸ ਨਹੀਂ ਪਾਉਂਦੇ ਕਿ ਪਹਿਲਾਂ ਉਹਨਾਂ ਦੇ ਕਿਹੜੀ ਵੈਕਸੀਨ ਲੱਗ ਚੁੱੱਕੀ ਹੈ, ਜਦਕਿ ਹੁਣ ਉਹਨਾਂ ਦੇ ਆਨਲਾਈਨ ਰਿਕਾਰਡ ਵਿੱਚ ਵੈਕਸੀਨ ਦਰਜ ਹੋਣ ਨਾਲ ਦੁਬਾਰਾ ਵੈਕਸੀਨ ਲੱਗਣ ਦਾ ਖਤਰਾ ਨਹੀਂ ਰਹੇਗਾ । ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਜਾਂ ਵਿਦੇਸ਼ਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਸਮੇਤ ਹਰ ਸਖਸ਼ ਨੂੰ ਵੈਕਸੀਨ ਦੀ ਜਾਣਕਾਰੀ ਵੀ ਆਨਲਾਈਨ ਹੀ ਮਿਲ ਸਕੇਗੀ । ਡਾ. ਸਿੰਗਲਾ ਨੇ ਦੱੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਸਿਹਤ ਸਟਾਫ ਨੂੰ ਇਸ ਪੋਰਟਲ ਸਬੰਧੀ ਟਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ ।

Related posts

ਪੰਜਾਬ ਨੂੰ ਰਿਮੋਰਟ ਨਾਲ ਚੱਲਣ ਵਾਲੀਆਂ ਸ਼ੇਖੀਆਂ ਮਾਰਨ ਵਾਲੀਆਂ ਕਠਪੁਤਲੀਆਂ ਵਾਲੀ ਸਰਕਾਰ ਦੀ ਜ਼ਰੂਰਤ ਨਹੀਂ : ਪ੍ਰਕਾਸ਼ ਸਿੰਘ ਬਾਦਲ

punjabusernewssite

ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਵਾਲੀ ਮਹਿਲਾ ਐਸਐਚਓ ਤੇ ਮੁਨਸ਼ੀਆਂ ਸਹਿਤ ਪੰਜ ਵਿਰੁੱਧ ਪਰਚਾ ਦਰਜ

punjabusernewssite

ਕਇਆਕਲਪ ਤਹਿਤ ਸਿਹਤ ਮੰਤਰੀ ਪੰਜਾਬ ਨੇ ਸਰਕਾਰੀ ਹਸਪਤਾਲ ਢੁੱਡੀਕੇ ਨੂੰ ਵਧੀਆ ਸੇਵਾਵਾਂ ਲਈ ਦਿੱਤਾ ਇਨਾਮ

punjabusernewssite