WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਦੀ ਬਹੁਮੰਜਿਲਾਂ ਪਾਰਕਿੰਗ ਦੇ ਮੁੱਦੇ ਦਾ ਜਲਦ ਹੋ ਸਕਦਾ ਹੈ ਹੱਲ, ਵਿਤ ਤੇ ਲੇਖਾ ਕਮੇਟੀ ਦੀ ਮੀਟਿੰਗ ਬੁੱਧਵਾਰ ਨੂੰ

ਪੀਲੀ ਲਾਈਨ ਦੇ ਅੰਦਰ ਖੜ੍ਹੇ ਵਹੀਕਲਾਂ ਨੂੰ ਚੁੱਕਣ ’ਤੇ ਲੱਗੇਗੀ ਰੋਕ ਅਤੇ ਕੁੱਝ ਪਾਰਕਿੰਗਾਂ ਵੀ ਕੀਤੀਆਂ ਜਾ ਸਕਦੀਆਂ ਹਨ ਖ਼ਤਮ
ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ: ਬਠਿੰਡਾ ਸ਼ਹਿਰ ਵਿਚ ਕਰੋੜਾਂ ਦੀ ਲਾਗਤ ਨਾਲ ਬਣੀ ਨਵੀਂ ਬਹੁਮੰਜਿਲਾਂ ਪਾਰਕਿੰਗ ਦੇ ਠੇਕੇਦਾਰਾਂ ਵਲੋਂ ਪੀਲੀ ਲਾਈਨ ਦੇ ਅੰਦਰੋਂ ਵਹੀਕਲ ਚੁੱਕਣ ਦੇ ਵਿਰੁਧ ਉਠ ਰਹੀਆਂ ਅਵਾਜ਼ਾਂ ਦੇ ਚੱਲਦਿਆਂ ਹੁਣ ਨਗਰ ਨਿਗਮ ਨੇ ਇਸ ਮਸਲੇ ਦਾ ਹੱਲ ਕੱਢਣ ਦੀ ਤਿਆਰੀ ਕਰ ਲਈ ਹੈ। ਸੂਚਨਾ ਮੁਤਾਬਕ ਇਸ ਸਬੰਧ ਵਿਚ ਨਗਰ ਨਿਗਮ ਵਲੋਂ ਕਾਨੂੰਨੀ ਮਾਹਰਾਂ ਤੋਂ ਰਾਏ ਮੰਗੀ ਗਈ ਸੀ, ਜੋ ਮਿਲ ਗਈ ਹੈ। ਜਿਸਤੋਂ ਬਾਅਦ ਹੁਣ ਬੁੱਧਵਾਰ ਨੂੰ ਇਸ ਸਬੰਧ ਵਿਚ ਵਿਤ ਤੇ ਲੇਖਾ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਇਸ ਮੁੱਦੇ ਨੂੰ ਵਿਚਾਰਿਆ ਜਾ ਰਿਹਾ ਹੈ। ਸੂਚਨਾ ਮੁਤਾਬਕ ਪੀਲੀ ਲਾਈਨ ਦੇ ਅੰਦਰ ਖੜੇ ਵਹੀਕਲਾਂ ਨੂੰ ਚੁੱਕਣ ’ਤੇ ਰੋਕ ਲਗਾਉਣ, ਸ਼ਹਿਰ ਦੀ ਇੱਕ ਜਾਂ ਦੋ ਪਾਰਕਿੰਗਾਂ ਨੂੰ ਠੇਕੇ ਵਿਚੋਂ ਬਾਹਰ ਕੱਢਣ ਅਤੇ ਕੁੱਝ ਹੋਰ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਪਾਰਕਿੰਗ ਦੇ ਠੇਕੇਦਾਰ ਨੂੰ ਵੀ ਬੁਲਾਇਆ ਗਿਆ ਹੈ। ਉਂਜ ਚਰਚਾ ਇਹ ਵੀ ਹੈ ਕਿ ਕਮੇਟੀ ਇਸ ਮੁੱਦੇ ਨੂੰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਵਿਚਾਰਨ ਲਈ ਕਹਿ ਸਕਦੀ ਹੈ। ਜਿਸਦੇ ਚੱਲਦੇ ਜਲਦੀ ਹੀ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦ ਕੇ ਪਾਰਕਿੰਗ ਦੇ ਟੈਂਡਰ ਵਿਚ ਸੋਧ ਕਰਨ ਦਾ ਮਤਾ ਰੱਖਿਆ ਜਾ ਸਕਦਾ ਹੈ ।

ਬਠਿੰਡਾ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, 4 ਕਿੱਲੋਂ ਹੈਰੋਇਨ ਸਹਿਤ ਦੋ ਤਸਕਰ ਗ੍ਰਿਫਤਾਰ

ਦਸਣਾ ਬਣਦਾ ਹੈ ਕਿ ਆਮ ਲੋਕਾਂ, ਵਪਾਰੀਆਂ ਤੇ ਹੋਰਨਾਂ ਵਰਗਾਂ ਦੇ ਵਧਦੇ ਦਬਾਅ ਦੇ ਚੱਲਦਿਆਂ ਨਿਗਮ ਵਿਚ ਮੌਜੂਦ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਮੁੱਦੇ ’ਤੇ ਲੋਕਾਂ ਨਾਲ ਖੜੇ ਹੋਣ ਦਾ ਜਨਤਕ ਐਲਾਨ ਕਰ ਦਿੱਤਾ ਹੈ। ਹਾਲਾਂਕਿ ਇਸ ਮਸਲੇ ’ਤੇ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀ ਸਿਆਸਤ ਹਾਲੇ ਵੀ ਜਾਰੀ ਹੈ ਤੇ ਪਹਿਲਾਂ ਇਸ ਮਤੇ ਨੂੰ ਪਾਸ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਹੁਣ ‘ਚੀਚੀ’ ’ਤੇ ਖੂਨ ਲਗਾ ਕੇ ਸ਼ਹੀਦ ਹੋਣ ਲਈ ‘ਉਤਾਵਲੇ ’ ਹੋਏ ਫ਼ਿਰਦੇ ਹਨ। ਜਿਕਰਯੋਗ ਹੈ ਕਿ ਸ਼ਹਿਰ ਦੇ ਮੁੱਖ ਬਜ਼ਾਰਾਂ ਧੋਬੀ ਬਜ਼ਾਰ, ਬੈਂਕ ਬਜ਼ਾਰ, ਸਦਰ ਬਜਾਰ, ਪੋਸਟ ਆਫ਼ਿਸ ਬਜਾਰ, ਸਿਰਕੀ ਬਜ਼ਾਰ, ਮਾਲ ਰੋਡ ਆਦਿ ਖੇਤਰਾਂ ਵਿਚ ਵਧਦੇ ਟਰੈਫ਼ਿਕ ਨੂੰ ਦੇਖਦਿਆਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਫ਼ਾਈਰ ਬ੍ਰਿਗੇਡ ਚੌਕ ਨਜਦੀਕ ਬਹੁਮੰਜਿਲਾਂ ਪਾਰਕਿੰਗ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸ ਦੌਰਾਨ ਮਾਲ ਰੋਡ ’ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਜਗ੍ਹਾਂ ਵਿਚ ਕਾਂਗਰਸ ਸਰਕਾਰ ਦੌਰਾਨ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਜਿਹੜਾ ਮੌਜੂਦਾ ਆਪ ਸਰਕਾਰ ਦੌਰਾਨ ਪੂਰਾ ਹੋ ਗਿਆ।

ਪਾਰਕਿੰਗ ਮੁੱਦਾ: ਸ਼੍ਰੋਮਣੀ ਅਕਾਲੀ ਦਲ ਦੇ ਕੌਸਲਰਾਂ ਨੇ ਮੇਅਰ ਕੋਲੋਂ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਕੀਤੀ ਮੰਗ

ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਮਤਾ ਪਾਸ ਕਰਕੇ ਇਸ ਬਹੁਮੰਜਿਲਾਂ ਪਾਰਕਿੰਗ ਨੂੰ ਕਰੀਬ ਸਵਾ ਕਰੋੜ ’ਚ ਠੇਕੇ ’ਤੇ ਦੇ ਦਿੱਤਾ ਗਿਆ ਅਤੇ ਵਿਤ ਤੇ ਲੇਖਾ ਕਮੇਟੀ ਨੇ ਇਸਨੂੰ ਮੰਨਜੂਰੀ ਦੇ ਦਿੱਤੀ। ਪ੍ਰੰਤੂ ਠੇਕੇ ’ਤੇ ਦੇਣ ਸਮੇਂ ਠੇਕੇਦਾਰ ਨੂੰ ਪੀਲੀ ਲਾਈਨ ਦੇ ਅੰਦਰ ਖੜੇ ਵਾਹਨਾਂ ਨੂੰ ਵੀ ਚੁੱਕਣ ਦਾ ਅਧਿਕਾਰ ਦੇ ਦਿੱਤਾ ਗਿਆ, ਜਿਸਦੇ ਚੱਲਦੇ ਠੇਕੇਦਾਰ ਦੇ ਬੰਦਿਆਂ ਵਲੋਂ ਧੜਾਧੜ ਬਜਾਰ ਵਿਚੋਂ ਵਾਹਨਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਇੰਨਾਂ ਵਾਹਨਾਂ ਨੂੰ ਛੱਡਣ ਬਦਲੇ ਇੱਕ ਹਜ਼ਾਰ ਰੁਪਏ ਦੀ ਫ਼ੀਸ ਲਗਾ ਦਿੱਤੀ, ਜਿਸਦਾ ਸ਼ਹਿਰ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਹਾਲਾਂਕਿ ਠੇਕੇਦਾਰ ਨੇ ਵੀ ਅੱਜ ਸਫ਼ਾਈ ਦਿੰਦਿਆਂ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਕਾਨੂੰਨ ਤੇ ਟੈਂਡਰ ਵਿਚ ਤੈਅ ਕੀਤੀਆਂ ਸ਼ਰਤਾਂ ਮੁਤਾਬਕ ਕੰਮ ਕੀਤਾ ਜਾ ਰਿਹਾ ਹੈ ਤੇ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਕੀਤੀ ਗਈ। ਠੇਕੇਦਾਰ ਰਾਮ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਵਿਅਕਤੀਆਂ ਵਲੋਂ ਨਿੱਜੀ ਤੌਰ ’ਤੇ ਟਾਰਗੇਟ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਹੁਮੰਜਿਲਾਂ ਪਾਰਕਿੰਗ: ਰਾਜਾ ਵੜਿੰਗ ਵਲੋਂ ਨਿਗਮ ਪ੍ਰਸ਼ਾਸਨ ਨੂੰ ਦੋ ਦਿਨਾਂ ‘ਚ ਮਸਲੇ ਦੇ ਹੱਲ ਦਾ ਅਲਟੀਮੇਟਮ

ਅਕਾਲੀ ਦਲ ਵਲੋਂ ਨਿਗਮ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦਾ ਕੀਤਾ ਐਲਾਨ
ਬਠਿੰਡਾ: ਪਾਰਕਿੰਗ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੀ ਟੀਮ ਨੇ 16 ਅਗੱਸਤ ਤੋਂ ਨਿਗਮ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਜ ਵਪਾਰੀਆਂ ਵਲੋਂ ਸ਼ਹਿਰ ਵਿਚ ਕੱਢੇ ਰੋਸ ਮਾਰਚ ’ਚ ਸਮੂਲੀਅਤ ਕਰਨ ਤੋਂ ਬਾਅਦ ਅਕਾਲੀ ਦਲ ਦੇ ਹਲਕਾ ਇੰਚਾਰਜ਼ ਬਬਲੀ ਢਿੱਲੋਂ ਨੇ ਪਾਰਕਿੰਗ ਦੇ ਮੁੱਦੇ ਲਈ ਨਿਗਮ ਮੇਅਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਦਾਅਵਾ ਕੀਤਾ ਕਿ ਕੋਈ ਵੀ ਮਤਾ ਮੇਅਰ ਦੀ ਅਗਵਾਈ ਹੇਠ ਹੋਣ ਵਾਲੀ ਵਿਤ ਤੇ ਲੇਖਾ ਕਮੇਟੀ ਦੀ ਮੀਟਿੰਗ ਵਿਚ ਮੰਨਜੂਰ ਕੀਤੇ ਬਿਨ੍ਹਾਂ ਹਾਊਸ ਵਿਚ ਨਹੀਂ ਜਾ ਸਕਦਾ। ਪ੍ਰੰਤੂ ਹੁਣ ਮੇਅਰ ਤੇ ਉਸਦੇ ਸਾਥੀਆਂ ਵਲੋਂ ਵਪਾਰੀਆਂ ਦਾ ਸਮਰਥਨ ਕਰਕੇ ਸਿਆਸਤ ਕੀਤੀ ਜਾ ਰਹੀ ਹੈ ਕਿਉਂਕਿ ਅਜਿਹਾ ਕਰਨ ਦੀ ਬਜਾਏ ਮੇਅਰ ਨੂੰ ਤੁਰੰਤ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦ ਕੇ ਇਹ ਮਤਾ ਰੱਦ ਕਰਨਾ ਚਾਹੀਦਾ ਸੀ।
ਬਾਕਸ
ਕਾਂਗਰਸ ਨੇ ਵੀ ਬਣਾਈ ਰਣਨੀਤੀ, ਭਲਕੇ ਮਿਲੇਗਾ ਕਮਿਸਨਰ ਨੂੰ
ਬਠਿੰਡਾ: ਇਸ ਮਸਲੇ ’ਤੇ ਬੀਤੇ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਕਮਿਸ਼ਨਰ ਨਾਲ ਮੀਟਿੰਗ ਕਰਨ ਤੋਂ ਬਾਅਦ ਹੁਣ ਬਠਿੰਡਾ ਸ਼ਹਿਰ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਕੋਂਸਲਰਾਂ ਦੀ ਅੱਜ ਸ਼ਾਮ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਭਵਨ ਵਿਖੇ ਮੀਟਿੰਗ ਹੋਈ। ਮੀਟਿੰਗ ਵਿਚ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਤੁਰੰਤ ਸੱਦਣ ਦਾ ਇੱਕ ਮਤਾ ਤਿਆਰ ਕੀਤਾ ਗਿਆ ਹੈ, ਜਿਸ ਉਪਰ ਸਵਾ ਦੋ ਦਰਜ਼ਨ ਕੋਂਸਲਰਾਂ ਨੇ ਦਸਖ਼ਤ ਕੀਤੇ ਹਨ। ਇਸ ਮਤੇ ਦੀ ਕਾਪੀ ਭਲਕੇ ਕੋਂਸਲਰਾਂ ਦੇ ਵਫ਼ਦ ਵਲੋਂ ਭਲਕੇ ਕਮਿਸ਼ਨਰ ਨੂੰ ਦਿੱਤੀ ਜਾਵੇਗੀ।

ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਚੁੱਕਣ ਦੇ ਮਾਮਲੇ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਲਿਆ ਗੰਭੀਰ ਨੋਟਿਸ

ਵਪਾਰੀਆਂ ਨੇ ਸ਼ਹਿਰ ਵਿਚ ਕੱਢਿਆ ਰੋਸ ਮਾਰਚ
ਬਠਿੰਡਾ: ਇਸ ਮੁੱਦੇ ਨੂੰ ਚੁੱਕਣ ਵਾਲੇ ਵਪਾਰੀ ਵਰਗ ਵਲੋਂ ਅੱਜ ਸ਼ਹਿਰ ਦੀਆਂ ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਮੱਦਦ ਨਾਲ ਸਥਾਨਕ ਹਨੂੰਮਾਨ ਚੌਕ ਤੋਂ ਨਿਗਮ ਦਫ਼ਤਰ ਤੱਕ ਸ਼ਹਿਰ ਵਿਚ ਇੱਕ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿਚ ਕੁੱਝ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਸਮੂਲੀਅਤ ਕੀਤੀ। ਮਾਰਚ ਦੌਰਾਨ ਕਾਲੇ ਝੰਡੇ ਚੁੱਕਦਿਆਂ ਵਪਾਰੀਆਂ ਨੇ ਪਾਰਕਿੰਗ ਦੇ ਮੁੱਦੇ ’ਤੇ ਨਿਗਮ ਨੂੰ ਘੇਰਦਿਆਂ ਦੋਸ ਲਗਾਇਆ ਕਿ ਠੇਕੇਦਾਰ ਨੂੰ ਸ਼ਹਿਰ ਵਿਚ ਲੁੱਟ ਦਾ ਠੇਕਾ ਦੇ ਦਿੱਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜਲਦੀ ਮਸਲੇ ਦਾ ਹੱਲ ਨਾ ਕੀਤਾ ਤਾਂ 12 ਅਗਸਤ ਨੂੰ ਵੱਡਾ ਧਰਨਾਂ ਦਿੱਤਾ ਜਾਵੇਗਾ। ਇਸ ਮੌਕੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।
ਬਾਕਸ
ਭਾਜਪਾ ਨੇ ਸਰੂਪ ਸਿੰਗਲਾ ਦੀ ਅਗਵਾਈ ਹੇਠ ਦਿੱਤਾ ਕਮਿਸ਼ਨਰ ਨੂੰ ਮੰਗ ਪੱਤਰ
ਬਠਿੰਡਾ: ਪਾਰਕਿੰਗ ਦੇ ਮੁੱਦੇ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਹੇਠ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸ਼੍ਰੀ ਸਿੰਗਲਾ ਤੇ ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਠੇਕੇਦਾਰ ਨੂੰ ਦਿੱਤੀ ਖੁੱਲੀ ਛੁੱਟੀ ਕਾਰਨ ਸ਼ਹਿਰ ਦੇ ਵਪਾਰੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸਦੇ ਚੱਲਦੇ ਤੁਰੰਤ ਇਸ ਮਸਲੇ ਦਾ ਹੱਲ ਕੱਢਿਆ ਜਾਵੇ।

Related posts

ਮਰਹੂਮ ਆਗੂ ਸੁਖਰਾਜ ਨੱਤ ਦੀ ਦੂਜੀ ਬਰਸੀ ਮੌਕੇ ਜੁੜਿਆ ਜਨ-ਸਲਾਬ

punjabusernewssite

ਮੁਹੱਲਾ ਵਾਸੀਆਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਦਿੱਤਾ

punjabusernewssite

ਸੇਵਾ ਕੇਂਦਰਾਂ ਵਿੱਚ ਸਪੈਸ਼ਲ ਕੈਂਪ 28 ਅਤੇ 29 ਅਕਤੂਬਰ ਨੂੰ: ਡਿਪਟੀ ਕਮਿਸ਼ਨਰ

punjabusernewssite