ਸੁਖਜਿੰਦਰ ਮਾਨ
ਬਠਿੰਡਾ, 12 ਅਗਸਤ: ਮਹੱਲਾ ਕਲੀਨਿਕ ਅੰਦਰ ਠੇਕੇ ’ਤੇ ਕੰਮ ਕਰਦੀਆਂ ਮਹਿਲਾ ਮੁਲਾਜ਼ਮਾਂ ਨੂੰ ਪ੍ਰਸੂਤਾ ਛੁੱਟੀ ਨਾ ਮਿਲਣ ਕਾਰਨ ਬਠਿੰਡਾ ਜ਼ਿਲ੍ਹੇ ’ਚ ਮੈਰਿਟ ਹੋਲਡਰ ਲੜਕੀ ਨੂੰ ਅਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਅੱਖਾਂ ਵਿਚੋਂ ਹੰਝੂ ਕੇਰਦੀ ਨਜਦੀਕੀ ਪਿੰਡ ਕੋਟਸਮੀਰ ਦੀ ਹਰਪ੍ਰੀਤ ਕੌਰ ਮੁੜ ਨੌਕਰੀ ’ਤੇ ਜੁਆਇੰਨ ਕਰਨ ਲਈ ਅਪਣੀ ਸਵਾ ਮਹੀਨੇ ਦੀ ਛੋਟੀ ਬੱਚੀ ਨਾਲ ਦਰ-ਦਰ ਠੋਕਰਾ ਖ਼ਾਣ ਲਈ ਮਜਬੂਰ ਹੋਈ ਪਈ ਹੈ। ਭਾਵੁਕ ਹੋ ਕੇ ਅਪਣਾ ਦੁੱਖੜਾ ਦਸਦਿਆਂ ਹਰਪ੍ਰੀਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਣੀ ਛੋਟੀ ਬੱਚੀ ਦਾ ਵਾਸਤਾ ਦਿੰਦਿਆਂ ਨਿਯਮਾਂ ’ਚ ਸੋਧ ਕਰਕੇ ਉਸ ਵਰਗੀਆਂ ਸੈਕੜੇ ਮਾਵਾਂ ਦੀ ਬਾਂਹ ਫ਼ੜਣ ਦੀ ਅਪੀਲ ਕੀਤੀ ਹੈ।
ਮਾਨਸਾ ਅਤੇ ਬਰਨਾਲਾ ਦੇ ਬਿਰਧ ਘਰਾਂ ਦੀ ਉਸਾਰੀ ਲਈ 10 ਕਰੋੜ ਰੁਪਏ ਕੀਤੇ ਜਾਰੀ: ਡਾ.ਬਲਜੀਤ ਕੌਰ
ਮੁੱਖ ਮੰਤਰੀ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਫ਼ਰਵਾਹੀ ਦੀ ਹਰਪ੍ਰੀਤ ਕੌਰ ਨੇ ਅਪਣੀ ਦਰਦ ਕਹਾਣੀ ਦਸਦਿਆਂ ਕਿਹਾ ਕਿ ਉਸਦਾ ਵਿਆਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸਮੀਰ ਵਿਖੇ ਹੋਇਆ ਸੀ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਉਨਾਂ ਦੇ ਘਰ ਨਜਦੀਕ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਖੋਲੇ ਮੁਹੱਲਾ ਕਲੀਨਿਕਾਂ ਵਿਚ ਨਿਕਲੀਆਂ ਪੋਸਟਾਂ ਵਿਚ ਉਸਨੇ ਪੂਰੇ ਜ਼ਿਲ੍ਹੇ ਵਿਚ ਤੀਜੇ ਸਥਾਨ ’ਤੇ ਰਹਿ ਅਗਸਤ 2022 ਵਿਚ ਕਲੀਨੀਕਲ ਸਹਾਇਕ ਦੀ ਨੌਕਰੀ ਪ੍ਰਾਪਤ ਕੀਤੀ ਅਤੇ ਉਸਦੀ ਪੋਸਟਿੰਗ ਰਾਮਾ ਪਿੰਡ ਵਿਚ ਹੋਈ। ਜਿੱਥੇ ਉਸਨੇ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕੀਤਾ। ਇਸ ਦੌਰਾਨ ਉਹ ਗਰਭਵਤੀ ਹੋ ਗਈ ਤੇ ਉਸਨੇ 9 ਮਹੀਨਿਆਂ ਤੋਂ ਸਿਰਫ਼ ਦਸ ਦਿਨ ਪਹਿਲਾਂ 20 ਜੂਨ 2023 ਨੂੰ ਦੋ ਮਹੀਨਿਆਂ ਦੀ ਜਣੇਪਾ ਛੁੱਟੀ ਲਈ ਐਸ.ਐਮ.ਓ ਨੂੰ ਅਰਜੀ ਦੇ ਦਿੱਤੀ।
ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ
1 ਜੁਲਾਈ 2023 ਨੂੰ ਵੱਡੇ ਅਪਰੇਸ਼ਨ ਨਾਲ ਉਸਦੀ ਕੁੱਖ ਵਿਚੋਂ ਬੱਚੀ ਨੇ ਜਨਮ ਲਿਆ। ਹਾਲੇ ਉਹ ਤੁਰਨ-ਫ਼ਿਰਨ ਜੋਗੀ ਵੀ ਨਹੀਂ ਹੋਈ ਸੀ ਕਿ 18 ਜੁਲਾਈ ਨੂੰ ਉਸਨੂੰ ਫ਼ੋਨ ਆਇਆ ਕਿ ਉਸਨੂੰ ਇੰਨ੍ਹੀ ਲੰਮੀ ਛੁੱਟੀ ਨਹੀਂ ਮਿਲ ਸਕਦੀ, ਜਿਸਦੇ ਚੱਲਦੇ ਉਹ ਦੁਬਾਰਾ ਨੌਕਰੀ ਜੁਆਇੰਨ ਨਹੀਂ ਕਰ ਸਕੇਗੀ। ਫ਼ੋਨ ਆਉਣ ਤੋਂ ਦੂਜੇ ਦਿਨ ਬਾਅਦ ਹੀ ਉਹ ਰਾਮਾ ਮੰਡੀ ਦੀ ਐਸਐਮਓ ਕੋਲ ਪੁੱਜੀ, ਪ੍ਰੰਤੂ ਉਨ੍ਹਾਂ ਕੋਈ ਬਾਂਹ ਨਹੀਂ ਫ਼ੜਾਈ ਤੇ ਉਹ ਸਿਵਲ ਸਰਜਨ ਦਫ਼ਤਰ ਆ ਗਈ। ਇੱਥੇ ਵੀ ਕਾਫ਼ੀ ਦਿਨਾਂ ਦੀ ਭੱਜ ਦੋੜ ਤੋਂ ਬਾਅਦ 27 ਜੁਲਾਈ ਨੂੰ ਉਸਨੂੰ ਦੁਬਾਰਾ ਜੁਆਇੰਨ ਕਰਵਾ ਲਿਆ ਗਿਆ ਪ੍ਰੰਤੂ ਅਚਾਨਕ 3 ਅਗੱਸਤ ਨੂੰ ਉਸਨੂੰ ਇੱਕ ਪੱਤਰ ਜਾਰੀ ਕਰਕੇ ਨੌਕਰੀ ਤੋਂ ਹਟਾ ਦਿੱਤਾ ਗਿਆ ਕਿ ਮੁਹੱਲਾ ਕਲੀਨਕਾਂ ਵਿਚ ਭਰਤੀ ਕੀਤੇ ਮਹਿਲਾ ਸਟਾਫ਼ ਨੂੰ ਜਣੇਪਾ ਛੁੱਟੀ ਦੇਣ ਦਾ ਕੋਈ ਨਿਯਮ ਨਹੀਂ ਹੈ।
ਬਠਿੰਡਾ ’ਚ ਤੜਕਸਾਰ ਥਾਣੇ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਭੱਜਣ ਵਾਲੇ ਸਕੋਡਾ ਕਾਰ ਸਵਾਰ ਨੌਜਵਾਨ ਪੁਲਿਸ ਵਲੋਂ ਕਾਬੂ
ਸਰਕਾਰ ਅੱਗੇ ਝੋਲੀ ਅੱਡਦਿਆਂ ਹਰਪ੍ਰੀਤ ਕੌਰ ਨੇ ਕਿਹਾ ਕਿ ‘‘ ਕੀ ਉਸਨੇ ਮਾਂ ਬਣਕੇ ਕੋਈ ਗੁਨਾਹ ਕਰ ਲਿਆ ਹੈ ਕਿਉਕਿ ਹਰ ਔਰਤ ਦਾ ਵਿਆਹ ਤੋਂ ਬਾਅਦ ਮਾਂ ਬਣਨ ਦਾ ਸੁਪਨਾ ਹੁੰਦਾ ਹੈ। ’’ ਇਸ ਲੜਕੀ ਨੇ ਦਸਿਆ ਕਿ ਉਹ ਅਪਣੇ ਪਤੀ ਤੇ ਭਰਾ ਨਾਲ ਮਿਲਕੇ ਕਈ ਵਾਰ ਚੰਡੀਗੜ੍ਹ ਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਵੀ ਨੌਕਰੀ ਜੁਆਇੰਨ ਕਰਵਾਉਣ ਦੀ ਮੰਗ ਕਰ ਚੁੱਕੀ ਹੈ ਪ੍ਰੰਤੂ ਉਸਦੀ ਬਾਂਹ ਨਹੀਂ ਫ਼ੜੀ ਜਾ ਰਹੀ ਹੈ। ਹਰਪ੍ਰੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਸਦੀ ਸੁਣਵਾਈ ਕਰਨ ਕਿਉਂਕਿ ਉਸਨੇ ਬੱਚੀ ਨੂੰ ਜਨਮ ਦੇ ਕੇ ਕੋਈ ਗੁਨਾਹ ਨਹੀਂ ਕੀਤਾ ਹੈ ਕਿ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ। ਉਧਰ ਐਸਐਮਓ ਰਾਮਾ ਡਾ ਅਲਕਾ ਗਰਗ ਨੇ ਸੰਪਰਕ ਕਰਨ ‘ਤੇ ਦਾਅਵਾ ਕੀਤਾ ਕਿ ‘‘ ਮੁਹੱਲਾ ਕਲੀਨਿਕਾਂ ’ਚ ਭਰਤੀ ਕੀਤੇ ਜਾ ਰਹੇ ਮੁਲਾਜਮਾਂ ਨੂੰ ਤਿੰਨ ਦਿਨਾਂ ਤੋਂ ਵੱਧ ਛੁੱਟੀ ਦੇਣ ਦਾ ਕੋਈ ਪ੍ਰਵਾਧਾਨ ਨਹੀਂ ਹੈ, ਜਿਸਦੇ ਚੱਲਦੇ ਇਸ ਲੜਕੀ ਨੂੰ ਵੀ ਲੰਮੀ ਛੁੱਟੀ ਕਾਰਨ ਨੌਕਰੀ ਤੋਂ ਹਟਾਇਆ ਗਿਆ ਹੈ। ’’
Share the post "ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ"