ਥਾਣਾ ਕੈਂਟ ਮਾਮਲਾ: ਇੱਕ ਹੋਰ ਮੁਲਜਮ ਗ੍ਰਿਫਤਾਰ, ਐਸਐਲਆਰ ਰਾਈਫ਼ਲ ਦੀ ਭਾਲ ਜਾਰੀ

0
48
0

ਸੁਖਜਿੰਦਰ ਮਾਨ
ਬਠਿੰਡਾ, 12 ਅਗਸਤ: 11 ਅਗੱਸਤ ਦੀ ਤੜਕਸਾਰ ਬਠਿੰਡਾ ਸ਼ਹਿਰ ਵਿਚ ਪੈਂਦੇ ਥਾਣਾ ਕੈਂਟ ’ਚ ਪੰਜ ਨੌਜਵਾਨਾਂ ਵਲੋਂ ਨਾਕਾ ਤੋੜਣ ਕੇ ਭੱਜਣ ਅਤੇ ਪੁਲਿਸ ਮੁਲਾਜਮ ਉਪਰ ਗੱਡੀ ਚੜਾ ਕੇ ਉਸਦੀ ਰਾਈਫ਼ਲ ਖੋਹਣ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਅੱਜ ਇੱਕ ਹੋਰ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਮੁਲਜਮ ਦਾ ਨਾਂ ਹਰਮਨ ਗਹਿਰੀ ਦਸਿਆ ਜਾ ਰਿਹਾ ਹੈ। ਜਦੋਕਿ ਇਸ ਮਾਮਲੇ ਵਿਚ ਘਟਨਾ ਦੇ ਕੁੱਝ ਘੰਟਿਆਂ ਬਾਅਦ ਹੀ ਦਿੱਲੀ ਵੱਲ ਭੱਜੇ ਤਿੰਨ ਮੁਲਜਮਾਂ ਵਿਵੇਕ ਕੁਮਾਰ ਉਰਫ ਜੋਗਾ ਵਾਸੀ ਗਲੀ ਨੰਬਰ 2 ਪਰਸ ਰਾਮ ਨਗਰ ਬਠਿੰਡਾ, ਹਨੀ ਸਿੰਘ ਉਰਫ ਬੱਬੂ ਵਾਸੀ ਜੋਗੀ ਨਗਰ ਬਠਿੰਡਾ , ਸੁਰਜੀਤ ਸਿੰਘ ਉਰਫ ਸੋਨੂੰ ਵਾਸੀ ਜੋਗੀ ਨਗਰ ਬਠਿੰਡਾ ਨੂੰ ਸੀਆਈਏ-1 ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਸੀ।ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਵੀ ਮਿਲਿਆ ਦਸਿਆ ਜਾ ਰਿਹਾ ਹੈ।

ਬਠਿੰਡਾ ’ਚ ਸਕੋਡਾ ਕਾਰ ਸਵਾਰ ਨੌਜਵਾਨ ਥਾਣਾ ਕੈਂਟ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਹੋਏ ਫ਼ਰਾਰ

ਇਸਤੋਂ ਇਲਾਵਾ ਫ਼ਰਾਰ ਹੋੲੈ ਇੱਕ ਹੋਰ ਨੌਜਵਾਨ ਦਾ ਨਾਂ ਵਿਸਾਲ ਦਸਿਆ ਜਾ ਰਿਹਾ ਹੈ, ਜਿਸਨੂੰ ਫ਼ੜਣ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਇਸ ਘਟਨਾ ਵਿਚ ਵਰਤੀ ਕਾਰ ਨੂੰ ਵੀ ਬਰਾਮਦ ਕਰ ਲਿਆ ਸੀ। ਪ੍ਰੰਤੂ ਕਥਿਤ ਦੋਸੀਆਂ ਵਲੋਂ ਖੋਹੀ ਰਾਈਫ਼ਲ ਦੀ ਹਾਲੇ ਤੱਕ ਪੁਲਿਸ ਵਲੋਂ ਭਾਲ ਜਾਰੀ ਹੈ। ਪੁਲਿਸ ਵਿਭਾਗ ਦੇ ਸੂਤਰਾਂ ਮੁਤਾਬਕ ਸਰਕਾਰੀ ਰਾਈਫ਼ਲ ਦੀ ਖੋਜ ਲਈ ਵੀ ਸ਼ਹਿਰ ਦੇ ਸਾਰੇ ਸੀਸੀਟੀਵੀ ਕੈਮਰੇ ਅਤੇ ਖ਼ਾਸ ਕਰ ਜਿਸ ਇਲਾਕੇ ਵੱਲ ਮੁਲਜਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭੱਜੇ ਸਨ, ਫ਼ਰੋਲੇ ਜਾ ਰਹੇ ਹਨ। ਪੁਲਿਸ ਅਧਿਕਾਰੀ ਇਸ ਰਾਈਫ਼ਲ ਨੂੰ ਲੱਭਣ ਲਈ ਇਸ ਐਂਗਲ ਤੋਂ ਵੀ ਜਾਂਚ ਰਹੇ ਹਨ ਕਿ ਮੁਲਜਮਾਂ ਦੇ ਭੱਜਣ ਸਮੇਂ ਕਾਰ ਦੇ ਬੋਰਨਟ ਵਿਚ ਫ਼ਸੀ ਇਹ ਰਾਈਫ਼ਲ ਰਾਸਤੇ ਵਿਚ ਡਿੱਗ ਪਈ ਹੋਵੇ ਤੇ ਇਸਨੂੰ ਕਿਸੇ ਹੋਰ ਵਿਅਕਤੀ ਨੂੰ ਚੁੱਕ ਲਿਆ ਹੋਵੇ, ਜਿਸਦੇ ਚੱਲਦੇ ਇਸਦੇ ਲਈ ਸੀਸੀਟੀਵੀ ਫ਼ੁਟੇਜ ਦੇ ਰਾਹੀਂ ਮਹੱਤਵਪੂਰਨ ਸੁਰਾਗ ਪੁਲਿਸ ਹੱਥ ਲੱਗ ਸਕਦੇ ਹਨ।

ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ

ਦਸਣਾ ਬਣਦਾ ਹੈ ਕਿ ਇਸ ਘਟਨਾ ਵਿਚ ਕਾਲੇ ਰੰਗ ਦੀ ਸਕੋਡਾ ਕਾਰ ਵਿਚ ਸਵਾਰ ਨੌਜਵਾਨਾਂ ਨੇ ਪੁਲਿਸ ਦਾ ਨਾਕਾ ਤੋੜਣ ਤੋਂ ਪਹਿਲਾਂ ਭੁੱਚੋਂ ਰੋਡ ’ਤੇ ਇੱਕ ਡਾਕਟਰ ਦੀ ਕਾਰ ਖੋਹਣ ਦੀ ਕੋਸਿਸ ਕੀਤੀ ਸੀ। ਇਸਤੋਂ ਇਲਾਵਾ ਇੱਕ ਹੋਰ ਕਾਰ ਸਵਾਰਾਂ ਨੂੰ ਵੀ ਲੁੱਟਣ ਦੀ ਕੋਸਿਸ ਕੀਤੀ ਪ੍ਰੰਤੂ ਸਫ਼ਲ ਨਹੀਂ ਹੋ ਸਕੇ। ਇਸ ਘਟਨਾ ਤੋਂ ਬਾਅਦ ਥਾਣਾ ਕੈਂਟ ਦੀ ਪੁਲਿਸ ਨੇ ਕਥਿਤ ਦੋਸੀਆਂ ਵਿਰੁਧ ਮੁੱਕਦਮਾ ਨੰਬਰ 104 ਮਿਤੀ 11.8.2023 ਅ/ਧ 395,307,332,353,186 ਆਈ.ਪੀ.ਸੀ ਤਹਿਤ ਦਰਜ ਕਰ ਲਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗ੍ਰਿਫਤਾਰ ਕੀਤੇ ਕਥਿਤ ਦੋਸੀਆਂ ਸੋਨੂੰ ਅਤੇ ਵਿਵੇਕ ਵਿਰੁਧ ਪਹਿਲਾਂ ਵੀ ਪਰਚੇ ਦਰਜ਼ ਹਨ।

0

LEAVE A REPLY

Please enter your comment!
Please enter your name here