ਪੰਜਾਬ ਸਰਕਾਰ ਮਨਿਸਟੀਰੀਅਲ ਮੁਲਾਜਮਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ-ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 19 ਅਗੱਸਤ: ਅੱਜ਼ ਇੱਥੇ ਪੰਚਾਇਤੀ ਰਾਜ ਵਿਭਾਗ ਦੇ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵਿਖੇ ਪੰਜਾਬ ਸਟੇਟ ਮਨਿਟੀਰੀਅਲ ਸਰਵਿਸਿਜ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਮੂਹ ਜਿਲਿਆਂ ਦੇ ਪ੍ਰਧਾਨ/ਜਨਰਲ ਸਕੱਤਰ ਅਤੇ ਵੱਖ-ਵੱਖ ਵਿਭਾਗਾਂ ਦੇ ਆਗੂ ਹਾਜਿਰ ਹੋਏ। ਮੀਟਿੰਗ ਦੀ ਸ਼ੁਰੂਆਤ ਮੌਕੇ ਸੂਬਾ ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ ਵੱਲੋਂ ਸਮੂਹ ਜਿਲਿਆਂ ਦੇ ਆਗੂਆਂ ਨੂੰ ਜੀ ਆਇਆਂ ਆਖਦਿਆਂ 8 ਸੂਤਰੀ ਏਜੰਡਿਆਂ ਨੂੰ ਮੁੱਖ ਰੱਖਦੇ ਹੋਏ ਸਮੂਹ ਜਿਲਿਆਂ ਦੇ ਆਗੂਆਂ ਤੋਂ ਵਿਚਾਰ ਲਏ ਗਏ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਾਲਾ ਦਿਵਸ ਮਨਾ ਕੇ ਆਪ ਦੇ ਵਿਧਾਇਕਾਂ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਜਿਸ ਵਿੱਚ ਮੁੱਖ ਤੌਰ ਤੇ ਪਰਾਣੀ ਪੈਨਸ਼ਨ ਸਕੀਮ ਦੀ ਬਹਾਲੀ, 15 ਜਨਵਰੀ 2015 ਦਾ ਨੋਟੀਫ਼ਿਕੇਸ਼ਨ ਰੱਦ ਕਰਵਾਉਣਾ, 17 ਜੁਲਾਈ 2020 ਨੂੰ ਕੇਂਦਰੀ ਪੈਟਰਨ ਤੇ ਤਨ?ਖਾਹ ਸਕੇਲ ਲਾਗੂ ਕਰਨ ਲਈ ਜਾਰੀ ਹੋਇਆ ਨੋਟੀਫਿਕੇਸ਼ਨ ਰੱਦ ਕਰਵਾਉਣਾ, ਨੈਗੋਸ਼ੀਏਸ਼ਨ ਕਮੇਟੀ ਦਾ ਗਠਨ ਕਰਨਾ, ਜਥੇਬੰਦੀ ਦਾ ਸੂਬਾਈ ਮੰਗ ਪੱਤਰ ਤਿਆਰ ਕਰਨ ਲਈ ਕਮੇਟੀ ਦਾ ਗਠਨ ਕਰਨਾ, ਸੂਬਾ ਕਮੇਟੀ ਦਾ ਵਿਸਥਾਰ ਕਰਨਾ, ਭਵਿੱਖ ਵਿੱਚ ਮੁਲਾਜਮ ਮੰਗਾਂ ਦੀ ਪੂਰਤੀ ਹਿੱਤ ਅਗਲੇ ਐਕਸ਼ਨਾਂ ਦੀ ਰੂਪ ਰੇਖਾ ਉਲੀਕਣ ਸਬੰਧੀ ਆਦਿ ਸ਼ਾਮਿਲ ਸਨ।
3 ਨਵੰਬਰ ਦਿੱਲੀ ਧਰਨੇ ਦੀਆਂ ਤਿਆਰੀਆਂ ਲਈ ਬਠਿੰਡਾ ਵਿੱਚ ਕੱਢਿਆ ਮਾਰਚ
ਇਸ ਮੌਕੇ ਸੂਬਾ ਵਿੱਤ ਸਕੱਤਰ ਅਨੁਜ ਸ਼ਰਮਾ, ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ, ਮਨੋਹਰ ਲਾਲ ਸਰਪ੍ਰਸਤ, ਖੁਸ਼ਕਰਨਜੀਤ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ, ਅਮਿਤ ਅਰੋੜ੍ਹਾ ਵਧੀਕ ਜਨਰਲ ਸਕੱਤਰ, ਗੁਰਮੇਲ ਸਿੰਘ ਵਿਰਕ, ਅਨਿਰੁੱਧ ਮੁਦਗਿੱਲ ਸੂਬਾ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੰਚ ਤੋਂ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਆਉਣ ਵਾਲੇ ਐਕਸ਼ਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੱਥੇਬੰਦੀ ਨੇ ਫੈਸਲਾ ਲਿਆ ਹੈ ਕਿ 22 ਅਗਸਤ 2023 ਤੱਕ ਸਰਕਾਰ ਨੂੰ ਮੰਗਾਂ ਸਬੰਧੀ ਨੋਟਿਸ ਭੇਜਾਂਗੇ, ਜਿਸ ਦਾ ਸਮਾਂ 10 ਸਤੰਬਰ 2023 ਤੱਕ ਹੋਵੇਗਾ ।
ਬਠਿੰਡਾ ’ਚ ਮਲੋਟ ਰੋਡ ’ਤੇ ਬਣਨ ਵਾਲਾ ਨਵਾਂ ਬੱਸ ਅੱਡਾ ਹੁਣ ਹੋਰ ਅੱਗੇ ਵੱਲ ਹੋਵੇਗਾ ਸਿਫ਼ਟ!
ਜੇਕਰ 10 ਸਤੰਬਰ 2023 ਤੱਕ ਸਰਕਾਰ ਨੇ ਮੀਟਿੰਗ ਕਰ ਕੇ ਮੰਗਾਂ ਦੀ ਸੁਣਵਾਈ ਨਾ ਕੀਤੀ ਤਾਂ 11 ਸਤੰਬਰ 2023 ਤੋਂ ਲੈ ਕੇ 15 ਸਤੰਬਰ 2023 ਤੱਕ ਸਮੁੱਚਾ ਮਨਿਸਟੀਰੀਅਲ ਕੇਡਰ ਕਾਲੇ ਬਿੱਲੇ ਲਾ ਕੇ ਆਪਣਾ ਰੋਸ ਜਾਹਿਰ ਕਰੇਗਾ , 18 ਸਤੰਬਰ 2023 ਤੋਂ ਲੈ ਕੇ 20 ਸਤੰਬਰ 2023 ਤੱਕ ਹਰ ਇੱਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਬਾਡੀ ਆਪੋ ਆਪਣੇ ਵਿਧਾਇਕਾਂ ਨੂੰ ਮੰਗ ਪੱਤਰ ਦੇਵੇਗੀ । ਜੇਕਰ 20 ਸਤੰਬਰ 2023 ਤੱਕ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 26,27 ਅਤੇ 28 ਸਤੰਬਰ ਨੂੰ ਸਮੂਹ ਦਫਤਰਾਂ ਦੇ ਬਾਹਰ ਗੇਟ ਰੈਲੀਆਂ ਕੀਤੀਆਂ ਜਾਣਗੀਆਂ । ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 29 ਸਤੰਬਰ 2023 ਨੂੰ ਸਮੂਹ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਡੀ.ਸੀ. ਦਫਤਰਾਂ ਨੂੰ ਹੈੱਡ ਕੁਆਰਟਰ ਮੰਨਦੇ ਹੋਏ ਸੂਬਾ ਭਰ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ ।
ਇਸ ਮੌਕੇ ਸੰਜੀਵ ਭਾਰਗਵ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਇਕਾਈ, ਸੁਨੀਲ ਕੁਮਾਰ, ਸੁਰਜੀਤ ਸਿੰਘ ਖੀਪਲ ਜਨਰਲ ਸਕੱਤਰ ਬਠਿੰਡਾ, ਰਾਜਵੀਰ ਸ਼ਰਮਾ ਬਡਰੁੱਖਾਂ ਜਨਰਲ ਸਕੱਤਰ ਸੰਗਰੂਰ, ਧਨਵੀਰ ਸਿੰਘ ਸੂਬਾ ਜਨਰਲ ਸਕੱਤਰ ਆਬਕਾਰੀ ਤੇ ਕਰ ਵਿਭਾਗ, ਅਮਰ ਬਹਾਦਰ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਭਗਵਾਨ ਸਿੰਘ ਸੂਬਾ ਪ੍ਰਧਾਨ ਭਾਸ਼ਾ ਵਿਭਾਗ, ਗੁਰਪ੍ਰੀਤ ਸਿੰਘ ਪਨੇਸਰ ਸੂਬਾ ਜਨਰਲ ਸਕੱਤਰ ਲੋਕ ਨਿਰਮਾਣ ਵਿਭਾਗ, ਸਤੀਸ਼ ਵਿਨਾਇਕ ਫਿਰੋਜ਼ਪੁਰ, ਸੋਨੂੰ ਕਸ਼ਿਯਪ ਫਿਰੋਜ਼ਪੁਰ, ਸੰਗਤ ਰਾਮ ਬਾਗੀ ਕਪੂਰਥਲਾ, ਕਿਰਪਾਲ ਸਿੰਘ ਜਲੰਧਰ, ਜਸਵੀਰ ਸਿੰਘ ਧਾਮੀ ਹੁਸ਼ਿਆਰਪੁਰ, ਰਕੇਸ਼ ਕੁਮਾਰ, ਅਜੈ ਕੁਮਾਰ ਸ਼ਹੀਦ ਭਗਤ ਸਿੰਘ ਨਗਰ, ਅਮਨਦੀਪ ਪਰਾਸ਼ਰ ਵਧੀਕ ਜਨਰਲ ਸਕੱਤਰ ਲੁਧਿਆਣਾ ( ਰੋਡਵੇਜ਼), ਵਿਸ਼ਾਲਵੀਰ ਸਿੰਘ ਸੂਬਾ ਮੀਤ ਪ੍ਰਧਾਨ, ਗੁਰਨਾਮ ਸਿੰਘ ਪਠਾਨਕੋਟ, ਅਮਨ ਪ੍ਰਾਸ਼ਰ ਪੀਆਰਟੀਸੀ, ਸੰਦੀਪ ਭਾਂਬਕ, ਕਮਲਵੀਰ ਸੰਧੂ ਜਨਰਲ ਸਕੱਤਰ ਮਲੇਰਕੋਟਲਾ, ਪ੍ਰਦੀਪ ਵਿਨਾਇਕ ਫਿਰੋਜਪੁਰ, ਸੁਰਜੀਤ ਸਿੰਘ ਬਠਿੰਡਾ ਨੇ ਵੀ ਆਪਣੇ ਵਿਚਾਰ ਰੱਖੇ ।
Share the post "ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਲੁਧਿਆਣਾ ਵਿਖੇ ਹੋਈ"