WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਲਾਜ਼ਮ ਮੰਚ

3 ਨਵੰਬਰ ਦਿੱਲੀ ਧਰਨੇ ਦੀਆਂ ਤਿਆਰੀਆਂ ਲਈ ਬਠਿੰਡਾ ਵਿੱਚ ਕੱਢਿਆ ਮਾਰਚ

ਭਾਰਤ ਛੱਡੋ ਅੰਦਲੋਨ ਦੀ 81 ਵੀਂ ਵਰ੍ਹੇਗੰਢ ਮੌਕੇ ਹਰ ਦਫ਼ਤਰ/ਹਰ ਮੁਲਾਜ਼ਮ ਨਾਲ ਸੰਪਰਕ ਕਰਨ ਦਾ ਅਹਿਦ
ਸੁਖਜਿੰਦਰ ਮਾਨ
ਬਠਿੰਡਾ, 9 ਅਗਸਤ: ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਅਤੇ ਕੰਨਫੈਡਰੇਸ਼ਨ ਆਫ ਸੈਂਟਰਲ ਗੌਰਮਿੰਟ ਇੰਪਲਾਈਜ਼ ਅਤੇ ਵਰਕਰਜ਼ ਦੇ ਸੱਦੇ ਉੱਤੇ ਸੱਤ ਸੂਤਰੀ ਮੰਗਾਂ ਨੂੰ ਲੈ ਕੇ 3 ਨਵੰਬਰ ਨੂੰ ਪੂਰੇ ਦੇਸ਼ ਭਰ ਵਿਚੋਂ ਰਾਜ ਅਤੇ ਕੇਂਦਰੀ ਦੇ ਮੁਲਾਜ਼ਮਾਂ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਵੱਲੋਂ ਅੱਜ ਭਾਰਤ ਛੱਡੋ ਅੰਦੋਲਨ ਦੀ 81 ਵੀਂ ਵਰ੍ਹੇਗੰਢ ਦੇ ਮੌਕੇ ਤੇ 3 ਨਵੰਬਰ ਦਿੱਲੀ ਧਰਨੇ ਦੀਆਂ ਤਿਆਰੀਆਂ ਵਜੋਂ ਬਠਿੰਡਾ ਸ਼ਹਿਰ ਵਿਚ ਭਰਵਾਂ ਮਾਰਚ ਕੀਤਾ ਗਿਆ।ਮਾਰਚ ਤੋਂ ਉਪਰੰਤ ਮਿੰਨੀ ਸੈਕਟਰੀਏਟ ਵਿੱਚ ਦਫ਼ਤਰਾਂ ਦੇ ਮੁਲਾਜ਼ਮਾਂ ਨਾਲ ਸੰਪਰਕ ਕੀਤਾ ਗਿਆ ਅਤੇ ਹਰ ਦਫ਼ਤਰ ਵਿੱਚ ਦਿੱਲੀ ਚੱਲੋ ਮੁਹਿੰਮ ਨੂੰ ਲੈ ਕੇ ਲੀਫਲੈਟ ਵੰਡੇ ਗਏ।ਇਸ ਪ੍ਰੋਗਰਾਮ ਦੇ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 15 ਅਗਸਤ ਨੂੰ ਪੰਜਾਬ ਭਰ ਵਿੱਚ ਕਾਲਾ ਦਿਵਸ ਮਨਾਉਣਗੀਆਂ

ਪ ਸ ਸ ਫ ਵਿਗਿਆਨਕ ਦੇ ਸੂਬਾ ਪ੍ਰਧਾਨ ਸਾਥੀ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵੱਲੋਂ ਇਹ ਸੰਘਰਸ਼ ਪੀ ਐਫ਼ ਆਰ ਡੀ ਏ ਬਿੱਲ ਨੂੰ ਰੱਦ ਕਰਨ ਅਤੇ ਪੂਰਨ ਤੌਰ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਹਰ ਤਰ੍ਹਾਂ ਦੇ ਕੱਚੇ ਕਾਮੇ ਆਊਟ ਸੋਰਸ,ਡੇਲੀ ਵੇਜਿਜ਼,ਠੇਕਾ ਅਧਾਰਿਤ ਆਦਿ ਨੂੰ ਪੱਕਾ ਕਰਵਾਉਣ, ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਬੰਦ ਕਰਨ, ਪੰਜਾਬ ਦੇ ਮੁਲਾਜ਼ਮਾਂ ਤੇ ਸੱਤਵਾਂ ਨੇ ਕਮਿਸ਼ਨ ਅਤੇ ਕੇਂਦਰ ਦੇ ਮੁਲਾਜ਼ਮਾਂ ਤੇ ਅੱਠਵਾਂ ਨੇ ਕਮਿਸ਼ਨ ਬਠਾਉਣ,ਜ਼ਬਤ ਕੀਤੇ ਏਰੀਅਲ ਅਤੇ ਡੀ ਏ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਵਾਉਣ,ਤਰਸ ਅਧਾਰਿਤ ਨੌਕਰੀਆਂ ਤੇ ਲਾਈਆਂ ਪਾਬੰਦੀਆਂ ਰੱਦ ਕਰਵਾਉਣ ਅਤੇ ਯੂਨੀਅਨ ਦੇ ਸੰਵਿਧਾਨਕ ਹੱਕਾਂ ਤੇ ਕੀਤੇ ਜਾ ਰਹੇ ਹਮਲਿਆਂ ਨੂੰ ਬੰਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।

ਸਰਵਿਸਿਜ਼ ਫੈਡਰੇਸ਼ਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਸ਼ਹੀਦਾਂ ਦੀ ਧਰਤੀ ਹੂਸੈਨੀਵਾਲਾ ਤੋਂ ਜਥਾ ਮਾਰਚ ਰਵਾਨਾ

ਸੋ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਵੱਲੋਂ 3 ਨਵੰਬਰ ਤੱਕ ਹਰ ਮੁਲਾਜ਼ਮ ਤੱਕ ਸੰਪਰਕ ਕਰਕੇ ਇਸ ਧਰਨੇ ਨੂੰ ਸਫ਼ਲ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਅੱਜ ਦੇ ਇਸ ਮਾਰਚ ਵਿੱਚ ਜਸਵਿੰਦਰ ਸ਼ਰਮਾ, ਮਨਪ੍ਰੀਤ ਸਿੰਘ ਨਥਾਣਾ, ਬਿੱਟੂ ਸ਼ਰਮਾ ਫੀਲਡ ਐਂਡ ਵਰਕਸ਼ਾਪ,ਹਰਜਿੰਦਰ ਗੋਨਿਆਣਾ, ਗੁਰਦੀਪ ਸਿੰਘ ਨਥਾਣਾ, ਵਰਿੰਦਰ ਸਿੰਘ,ਅਮਨਦੀਪ ਕੁਮਾਰ ਲੰਬੀ, ਪਰਮਜੀਤ ਸਿੰਘ, ਸ਼ਿਵਪਾਲ ਸਿੰਘ,ਜਗਦੀਪ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ ਸੰਗਤ, ਚਮਕੌਰ ਸਿੰਘ ਸੰਗਤ, ਅਮਨਦੀਪ ਸਿੰਘ ਗਿਆਨਾ ਆਦਿ ਆਗੂ ਹਾਜ਼ਰ ਸਨ।

Related posts

ਥਰਮਲ ਪਲਾਂਟ ਦੇ ਮੁਲਾਜਮਾਂ ਵਲੋਂ ਬਿਜਲੀ ਮੰਤਰੀ ਵਿਰੁੱਧ ਧਰਨੇ ਤੇ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਲਈ ਰੈਲੀ ਆਯੋਜਿਤ

punjabusernewssite

ਪੰਜਾਬ ਪੇਅ ਸਕੇਲ ਨਹੀਂ ਤਾਂ ਵੋਟ ਨਹੀਂ ਦੇ ਨਾਅਰੇ ਨਾਲ ਮੁਲਾਜ਼ਮਾਂ ਨੇ ਵਿੱਢੀ ਮੁਹਿੰਮ

punjabusernewssite

ਫੌਜ ਤੇ ਪੰਜਾਬ ਪੁਲਿਸ ਚ ਭਰਤੀ ਹੋਣ ਦੇ ਚਾਹਵਾਨ ਲੜਕਿਆਂ ਨੂੰ ਕਾਲਝਰਾਣੀ ਕੈਂਪ ’ਚ ਦਿੱਤੀ ਜਾਵੇਗੀ ਮੁਫਤ ਸਿਖਲਾਈ

punjabusernewssite