ਬਟਾਲਾ, 19 ਅਗਸਤ: ਅਜਾਦੀ ਦਿਹਾੜੇ ਤੋਂ ਮਹਿਜ਼ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕਾ ਹਰਗੋਬਿੰਦਪੁਰ ਦੇ ਦਫ਼ਤਰ ’ਚ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੂੰ ਕੁੱਟਣ ਵਾਲੇ ਆਪ ਆਗੂਆਂ(ਜਿੰਨ੍ਹਾਂ ਵਿਚ ਇੱਕ ਸਰਕਲ ਪ੍ਰਧਾਨ ਅਤੇ ਇੱਕ ਯੂਥ ਵਿੰਗ ਦਾ ਪ੍ਰਧਾਨ ਦਸਿਆ ਜਾ ਰਿਹਾ) ਵਿਰੁਧ ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਅੱਧੀ ਦਰਜ਼ਨ ਦੇ ਕਰੀਬ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਇਸ ਮਾਮਲੇ ਨੂੰ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੀਆਂ ਵਿਰੋਧੀ ਸਿਆਸੀ ਧਿਰਾਂ ਵਲੋਂ ਲਗਾਤਾਰ ਚੁੱਕਿਆ ਜਾ ਰਿਹਾ ਸੀ ਜਦਕਿ ਸੱਤਧਿਰ ਇਸ ਮਾਮਲੇ ਵਿਚ ਚੁੱਪ ਦਿਖ਼ਾਈ ਦੇ ਰਹੀ ਸੀ।
ਥਾਣੇ ਵਿਚ ਦਰਜ਼ ਕਰਵਾਏ ਬਿਆਨਾਂ ਵਿਚ ਸਬ ਇੰਸਪੈਕਟਰ ਕੈਲਾਸ਼ ਚੰਦਰ(ਨੰਬਰ 2966/ਬਟਾਲਾ) ਨੇ ਦੋਸ਼ ਲਗਾਇਆ ਸੀ ਕਿ ਉਸਨੂੰ ਇੱਕ ਸਾਜਸ਼ ਦੇ ਤਹਿਤ ਵਿਧਾਇਕ ਦੇ ਦਫ਼ਤਰ ਪਿੰਡ ਮਿਸ਼ਰਪੁਰਾ ਵਿਖੇ ਸੱਦਿਆ ਗਿਆ, ਜਿੱਥੇ ਨਾ ਸਿਰਫ਼ ਉਸਦੀ ਕੁੱਟਮਾਰ ਕੀਤੀ, ਬਲਕਿ ਉਸਦੀ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ। ਗੌਰਤਲਬ ਹੈ ਕਿ ਥਾਣੇਦਾਰ ਕੈਲਾਸ ਚੰਦ ਨੇ ਅਪਣੇ ਬਿਆਨ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਥਾਣਾ ਰੰਗੜ ਨੰਗਲ ਦੇ ਮੁਖੀ ਨੇ ਉਸਨੂੰ ਫ਼ੋਨ ਕਾਲ ਕਰਕੇ ਹੀ ਹਲਕਾ ਵਿਧਾਇਕ ਨੂੰ ਮਿਲਣ ਲਈ ਕਿਹਾ ਸੀ। ਜਿਸਤੋਂ ਬਾਅਦ ਉਹ ਵਾਬਰਦੀ ਵਿਧਾਇਕ ਦੇ ਪਿੰਡ ਮਿਸਰਪੁਰਾ ਸਥਿਤ ਦਫ਼ਤਰ ਵਿਚ ਕਰੀਬ 11 ਵਜੇਂ ਪੁੱਜ ਗਿਆ।
ਅਕਾਲੀ ਦਲ ਹੜ੍ਹ ਮਾਰੇ ਕਿਸਾਨਾਂ ਵਾਸਤੇ ਨਿਆਂ ਲੈਣ ਲਈ ਪਟਿਆਲਾ, ਮਾਨਸਾ ਤੇ ਸ਼ਾਹਕੋਟ ’ਚ ਧਰਨੇ ਦੇਵੇਗਾ
ਥਾਣੇਦਾਰ ਵਲੋਂ ਦਰਜ਼ ਕਰਵਾਏ ਬਿਆਨਾਂ ਮੁਤਾਬਕ ਜਦ ਉਹ ਦਫ਼ਤਰ ਪੁੱਜਿਆ ਤਾਂ ਵਿਧਾਇਕ ਅਮਰਪਾਲ ਸਿੰਘ ਦੂਜੇ ਕਮਰੇ ਵਿਚ ਬੈਠੇ ਹੋਏ ਸਨ, ਜਿਸਦੇ ਚੱਲਦੇ ਉਹ ਕਮਰੇ ਦੇ ਬਾਹਰ ਬੈਠ ਗਿਆ। ਜਿੱਥੇ ਆਪ ਆਗੂ ਦਵਿੰਦਰ ਸਿੰਘ ਵਾਸੀ ਪਿੰਡ ਮਿਸਰਪੁਰਾ ਵੀ ਬੈਠਾ ਹੋਇਆ ਸੀ। ਜਿਸਨੇ ਉਸਨੂੰ ਅੱਪਸਬਦ ਬੋਲਣੇ ਸ਼ੁਰੂ ਕੀਤੇ ਤੇ ਫ਼ਿਰ ਗਾਲੀ-ਗਲੋਚ ਤੋਂ ਹੁੰਦਿਆਂ ਹੋਇਆ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸਤੋਂ ਇਲਾਵਾ ਉਸਦੀ ਪੱਗ ਵੀ ਉਤਾਰ ਦਿੱਤੀ, ਜਿਸਨੂੰ ਕਿ ਉਹ ਸਿੱਖ ਧਰਮ ਵਿਚ ਮਾਨਤਾ ਰੱਖਦਾ ਹੋਇਆ ਹਮੇਸ਼ਾ ਸਿਰ ’ਤੇ ਸਜਾ ਕੇ ਰੱਖਦਾ ਸੀ।
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਲੁਧਿਆਣਾ ਵਿਖੇ ਹੋਈ
ਇਸ ਦੌਰਾਨ ਥਾਣੇਦਾਰ ਨੂੰ ਉਥੇ ਬੈਠੇ ਲੋਕਾਂ ਨੇ ਦਵਿੰਦਰ ਸਿੰਘ ਕੋਲੋਂ ਛੁਡਵਾਇਆ। ਥਾਣੇਦਾਰ ਨੇ ਅਪਣੇ ਬਿਆਨ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਦਵਿੰਦਰ ਸਿੰਘ ਨੇ ਇਹ ਕੁੱਟਮਾਰ ਉਥੇ ਮੌਜੂਦ ਬੈਠੇ ਹਰਜਿੰਦਰ ਸਿੰਘ ਉਰਫ਼ ਜਿੰਦਾ ਵਾਸੀ ਜਹਦਪੁਰ ਦੀ ਸਹਿ ’ਤੇ ਕੀਤਾ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦਵਿੰਦਰ ਸਿੰਘ ਅਤੇ ਹਰਜਿੰਦਰ ਜਿੰਦਾ ਵਿਰੁਧ ਧਾਰਾ 353,186, 506,295 ਅਤੇ 120 ਬੀ ਆਈਪੀਸੀ ਤਹਿਤ ਕੇਸ ਦਰਜ਼ ਕਰ ਲਿਆ ਹੈ।
Share the post "ਆਪ ਵਿਧਾਇਕ ਦੇ ਦਫ਼ਤਰ ’ਚ ਥਾਣੇਦਾਰ ਨੂੰ ਕੁੱਟਣ ਵਾਲੇ ਆਪ ਆਗੂਆਂ ਵਿਰੁਧ ਪਰਚਾ ਦਰਜ਼"