ਮੰਗਾਂ ਨਾ ਪੂਰੀਆ ਹੋਣ ‘ਤੇ 4 ਸਤੰਬਰ ਤੋਂ ਅਣਮਿਥੇ ਸਮੇਂ ਲਈ ਧਰਨੇ ਦਾ ਐਲਾਨ

0
49
0

ਲੰਮੇ ਸਮੇ ਤੋਂ ਕੰਮ ਕੱਚੇ ਕਾਮੇ ਪੱਕੇ ਹੋਣ- ਜਸਵੀਰ ਸਿੰਘ ਪ੍ਰਧਾਨ

ਬਠਿੰਡਾ,20 ਅਗਸਤ: ਵੇਰਕਾ ਮਿਲਕ ਪਲਾਂਟ ਦੇ ਆਊਟਸੋਰਸ ਮੁਲਾਜ਼ਮ ਯੂਨੀਅਨ ਬਠਿੰਡਾ ਵੱਲੋ ਪਲਾਂਟ ਦੇ ਜਰਨਲ ਮੈਨੇਜਰ ਐਸ ਪੀ ਸਿੰਘ ਨੂੰ ਧਰਨਾ ਦੇਣ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ । ਇਸ ਮੰਗ ਪੱਤਰ ਵਿੱਚ ਆਊਟਸਰੋਸ ਵਰਕਰਾਂ ਨੂੰ ਹਰੇਕ ਮਹੀਨੇ ਬਣਦੀ ਸਹੂਲਤਾਂ ਅਤੇ ਵਰਕਰਾਂ ਦੇ ਬੀਮਾਂ ਕਰਾਉਣ ਫੀਲਡ ਵਰਕਰਾਂ ਨੂੰ ਹਾਦਸੇ ਦੀ ਭਰਪਾਈ , ਕੱਚੇ ਕਾਮੇ ਪੱਕੇ ਕਰਨ,ਵਰਕਰਾਂ ਨੂੰ ਉਚ ਅਧਿਕਾਰੀਆਂ ਵੱਲੋਂ ਤੰਗ ਨਾ ਕਰਨ ਬੰਦ ਸੰਬੰਧੀ ਧਿਆਨ ਦੇਣ ਦੀ ਮੰਗ ਕੀਤੀ ਗਈ।

ਗੁਰੂਹਰਸਹਾਏ ’ਚ ਯੂਥ ਅਕਾਲੀ ਦਲ ਵਲੋਂ ‘ਪੰਜਾਬ ਯੂਥ ਮਿਲਣੀ’ ਕਰਵਾਈ

ਆਗੂਆਂ ਨੇ ਕਿਹਾ ਇਨ੍ਹਾਂ ਮੰਗ ਨੂੰ ਲੈਕੇ ਵੱਖ ਵੱਖ ਮਿਲਕਫੈਡ ਦੇ ਨੁਮਾਇੰਦਿਆਂ ਨਾਲ ਪਿਛਲੀਆਂ ਕਈ ਮੀਟਿੰਗਾਂ ਦਾ ਸਿੱਟਾ ਨਾ ਨਿਕਲਣ ਕਰਨ ਹੀ 4.9.2023 ਨੂੰ ਸਮੂਹ ਪਲਾਟਾਂ ਅੱਗੇ ਧਰਨਾ ਪ੍ਰਦਰਸ਼ਨ ਅਣਮਿਥੇ ਲਈ ਦਿਤਾ ਜਾਵੇਗਾ।ਇਸ ਮੌਕੇ ਪ੍ਰਧਾਨ ਜਸਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ , ਜਰਨਲ ਸਕੱਤਰ ਅਮਨਦੀਪ ਸਿੰਘ , ਰਾਜਿੰਦਰ ਸਿੰਘ , ਰਾਜ ਕੁਮਾਰ ਯਾਦਵਿੰਦਰ ਯਾਦੀ, ਬਲਜਿੰਦਰ ਸਿੰਘ ਤੇ ਹੋਰ ਸਾਥੀ ਹਾਜ਼ਿਰ ਸਨ।

 

 

0

LEAVE A REPLY

Please enter your comment!
Please enter your name here