ਸੁਖਜਿੰਦਰ ਮਾਨ
ਬਠਿੰਡਾ, 20 ਅਗਸਤ: ਸਥਾਨਕ ਐੱਸ.ਐੱਸ.ਡੀ. ਗਰੁੱਪ ਆਫ ਗਰਲਜ਼ ਕਾਲਜ਼ਿਜ਼ ਵਲੋਂ ਕਾਲਜ ਕੈਂਪਸ ਵਿਖੇ ’ਤੀਆਂ ਤੀਜ ਦੀਆਂ, ਰੌਣਕਾਂ ਸਾਉਣ ਦੀਆਂ’ ਥੀਮ ਅਨੁਸਾਰ ਤੀਜ ਦਾ ਤਿਓਹਾਰ ਮਨਾਇਆ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਮਿਤ ਮਲਹੋਤਰਾ ਦੀ ਧਰਮਪਤਨੀ ਡਾ. ਪੂਜਾ ਮਲਹੋਤਰਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਿਵਲ ਜੱਜ ਮੈਡਮ ਰਾਜਬੀਰ ਕੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਸਤੀਸ਼ ਅਰੋੜਾ, ਸਕੱਤਰ ਵਿਕਾਸ ਗਰਗ, ਬੀ.ਐਡ ਕਾਲਜ ਦੇ ਸਕੱਤਰ ਦੁਰਗੇਸ਼ ਜਿੰਦਲ, ਕਾਲਜ ਪ੍ਰਿੰਸੀਪਲ ਡਾ.ਨੀਰੂ ਗਰਗ ਅਤੇ ਬੀ.ਐਡ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਸ਼ਾਨਦਾਰ ਪੌਦੇ ਅਤੇ ਫੁਲਕਾਰੀਆਂ ਦੇ ਕੇ ਕੀਤਾ ਗਿਆ।
ਮਿਸ਼ਨ 2024: ਦੋ ‘ਬੀਬੀਆਂ’ ਵਲੋਂ ਬਠਿੰਡਾ ਲੋਕ ਸਭਾ ਦੇ ਵੋਟਰਾਂ ਦੀ ਨਬਜ਼ ਟਟੋਲਣੀ ਸ਼ੁਰੂ
ਇਸ ਸਮਾਗਮ ਵਿਚ ਕਈ ਮੁਕਾਬਲੇ ਕਰਵਾਏ ਗਏ। ਆਫ ਸਟੇਜ ਮੁਕਾਬਲਿਆਂ ਵਿੱਚ ਮਹਿੰਦੀ ਲਗਾਉਣਾ, ਸਿਰ ਗੁੰਦਣਾ ਅਤੇ ਸੇਵੀਆਂ ਵੱਟਣ ਦੇ ਮੁਕਾਬਲੇ ਕਰਵਾਏ ਗਏ । ਆਨ ਸਟੇਜ ਮੁਕਾਬਲਿਆਂ ਵਿੱਚ ਗਰੁੱਪ ਡਾਂਸ, ਲੰਮੀ ਹੇਕ ਵਾਲੇ ਗੀਤ ਅਤੇ ਮਿਸ ਤੀਜ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਮੈਡਮ ਕਿਰਨ ਗੋਇਲ, ਮੈਡਮ ਸੁਸ਼ਮਾ ਗਰਗ ਅਤੇ ਡਾ. ਊਸ਼ਾ ਸ਼ਰਮਾ ਨੂੰ ਬਤੌਰ ਜੱਜ ਨਿਰਣਾਇਕ ਮੰਡਲ ਨੇ ਪ੍ਰਤੀਯੋਗੀਆਂ ਦੀ ਪੰਜਾਬੀ ਸਭਿਆਚਾਰ ਪ੍ਰਤੀ ਸਮਝ ਨੂੰ ਪਰਖਿਆ। ਐਸ.ਐਸ. ਡੀ. ਗਰਲਜ਼ ਕਾਲਜ ਦੀ ਸ਼ਾਇਨਾ ਮਿਸ ਤੀਜ , ਪ੍ਰਭਜੋਤ ਕੌਰ ਮਿਸ ਪੰਜਾਬਣ ਅਤੇ ਜਸਪ੍ਰੀਤ ਕੌਰ ਮਿਸ ਮਜਾਜਣ ਚੁਣੀਆਂ ਗਈਆਂ। ਐਸ. ਐਸ. ਡੀ ਵਿੱਟ ਵਿੱਚੋਂ ਸਨੇਹਾ ਅਤੇ ਐਸ. ਐਸ. ਡੀ. ਬੀ. ਐੱਡ ਕਾਲਜ ਵਿੱਚੋਂ ਦੀਪਾਂਜਲੀ ਮਿਸ ਤੀਜ ਰਹੀਆਂ।
ਬਠਿੰਡਾ ’ਚ ਤਿੰਨ ਹਸਪਤਾਲਾਂ ਦੇ ਐਸ.ਐਮ.ਓਜ਼ ਦਾ ਹੋਇਆ ਤਬਾਦਲਾ
ਮਹਿੰਦੀ ਮੁਕਾਬਲੇ ਵਿੱਚ ਲਵਨਿਆ ਗਰਗ, ਭੂਮਿਕਾ ਅਤੇ ਮੁਸਕਾਨ ਨੇ ਐੱਸ.ਐੱਸ.ਡੀ. ਗਰਲਜ਼ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਐਸ. ਐਸ. ਡੀ ਵਿੱਟ ਵਿੱਚੋਂ ਡੌਲੀ, ਮਨਦੀਪ ਕੌਰ ਅਤੇ ਗੀਤਾਂਜਲੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਐਸ. ਐਸ. ਡੀ. ਬੀ. ਐੱਡ ਕਾਲਜ ਵਿੱਚੋਂ ਪੂਜਾ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਸੇਵੀਆਂ ਵੱਟਣਾ ਮੁਕਾਬਲੇ ਵਿੱਚ ਐਸ.ਐਸ.ਡੀ. ਗਰਲਜ਼ ਕਾਲਜ ਦੀ ਇਸ਼ਾ ਗੁਪਤਾ, ਸੰਧਿਆ ਅਤੇ ਭੂਮੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ, ਐਸ. ਐਸ. ਡੀ ਵਿੱਟ ਤੋਂ ਹਿਮਾਂਸ਼ੀ ਅਤੇ ਸਿਮਰਨਜੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਐਸ. ਐਸ. ਡੀ. ਬੀ. ਐੱਡ ਕਾਲਜ ਵਿੱਚੋਂ ਪ੍ਰਵੀਨ ਰਾਣੀ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਗੁਰੂ ਕਾਸ਼ੀ ਯੂਨੀਵਰਸਿਟੀ ਦੀ “ਰੈੱਡ ਮੈਰਾਥਨ” ਸੇਵਕ ਅਤੇ ਅੰਕੁਸ਼ ਜੇਤੂ
ਸਿਰ ਗੁੰਦਣ ਮੁਕਾਬਲੇ ਵਿੱਚ ਐਸ.ਐਸ.ਡੀ ਗਰਲਜ਼ ਕਾਲਜ ਦੀ ਹਿਮਾਂਸ਼ੀ ਅਤੇ ਮੁਸਕਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਐਸ. ਐਸ. ਡੀ ਵਿੱਟ ਤੋਂ ਕਲੀ ਵਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਐਸ. ਐਸ. ਡੀ. ਬੀ. ਐੱਡ ਕਾਲਜ ਵਿੱਚੋਂ ਪ੍ਰਵੀਨ ਰਾਣੀ ਨੇ ਪਹਿਲਾ ਸਥਾਨ ਹਾਸਿਲ ਕੀਤਾ।ਲੰਮੀ ਹੇਕ ਦੇ ਗੀਤਾਂ ਵਿੱਚ ਐਸ.ਐਸ.ਡੀ ਗਰਲਜ਼ ਕਾਲਜ ਵਿੱਚੋਂ ਜਸਮਨਦੀਪ ਕੌਰ ਐਂਡ ਗਰੁੱਪ ਨੇ ਪਹਿਲਾ ਸਥਾਨ, ਰੋਜ਼ਪ੍ਰੀਤ ਐਂਡ ਗਰੁੱਪ ਨੇ ਦੂਜਾ ਸਥਾਨ ਅਤੇ ਰਵਨੀਤ ਕੌਰ ਐਂਡ ਗਰੁੱਪ ਨੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਐਸ. ਐਸ. ਡੀ. ਬੀ. ਐੱਡ ਕਾਲਜ ਵਿੱਚੋਂ ਅਤੇ ਦਿਪਾਂਜਲੀ ਐਂਡ ਗਰੁੱਪ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਬਠਿੰਡਾ ’ਚ ਮਲੋਟ ਰੋਡ ’ਤੇ ਬਣਨ ਵਾਲਾ ਨਵਾਂ ਬੱਸ ਅੱਡਾ ਹੁਣ ਹੋਰ ਅੱਗੇ ਵੱਲ ਹੋਵੇਗਾ ਸਿਫ਼ਟ!
ਐਸ.ਐਸ.ਡੀ ਗਰਲਜ਼ ਕਾਲਜ ਦੇ ਗਰੁੱਪ ਡਾਂਸ ਵਿੱਚੋਂ ਚੰਚਲ ਐਂਡ ਗਰੁੱਪ ਨੂੰ ਪਹਿਲਾ, ਮਹਿਕ ਐਂਡ ਗਰੁੱਪ ਨੂੰ ਦੂਜਾ ਅਤੇ ਅਵਨੀਤ ਐਂਡ ਗਰੁੱਪ ਨੂੰ ਤੀਜਾ ਸਥਾਨ ਦਿੱਤਾ ਗਿਆ ਅਤੇ ਐਸ. ਐਸ. ਡੀ ਵਿੱਟ ਵਿੱਚੋਂ ਸਿਮਰਨ ਐਂਡ ਗਰੁੱਪ ਨੂੰ ਪਹਿਲਾ ਅਤੇ ਲਿਸ਼ਮਾ ਐਂਡ ਗਰੁੱਪ ਨੂੰ ਦੂਜਾ ਸਥਾਨ ਦਿੱਤਾ ਗਿਆ। ਮੰਚ ਦਾ ਸੰਚਾਲਨ ਡਾ. ਸਿਮਰਜੀਤ ਕੌਰ, ਮੈਡਮ ਨਵੀਤਾ ਸ਼ਰਮਾ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਨੇ ਕੀਤਾ। ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਸਮਾਗਮ ਦੌਰਾਨ ਹਾਜ਼ਰ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।