ਡੁੱਬ ਰਹੀ ਕਿਸਾਨੀ ਨੂੰ ਕੁੱਟਣ ਦੀ ਨਹੀਂ ਬਚਾਉਣ ਦੀ ਲੋੜ, ਕਿਸਾਨ ਜਥੇਬੰਦੀਆਂ ਵੀ ਸਵੈ ਚਿੰਤਨ ਕਰਨ :ਗਿੱਲ ਪੱਤੀ

0
61
0

ਬਠਿੰਡਾ, 22 ਅਗਸਤ: ਬੀਤੇ ਕੱਲ੍ਹ ਲੌਂਗੋਵਾਲ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਚੰਡੀਗੜ ਵੱਲ ਮਾਰਚ ਕੀਤੇ ਜਾਣ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ਼ ਦੌਰਾਨ ਇਕ ਕਿਸਾਨ ਦੀ ਦੁੱਖਦਾਈ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਬੁਲਾਰੇ ਅਤੇ ਜਿਲਾ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ ਕਿਸਾਨਾ ਦਾ ਕੁਦਰਤੀ ਆਫਤ ਹੜਾ ਦੇ ਕਾਰਨ ਫਸਲਾਂ,ਪਸ਼ੂ ਧਨ ,ਘਰ ਬਾਰ ਸਭ ਕੁਝ ਬਰਬਾਦ ਹੋ ਚੁੱਕਾ ਹੈ, ਜਿਸਦੇ ਚੱਲਦੇ ਸਰਕਾਰ ਨੂੰ ਚਾਹੀਦਾ ਹੈ ਕਿ ਦੁੱਖ ਦੀ ਘੜੀ ਦੇ ਵਿੱਚ ਕਿਸਾਨਾਂ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਉਨ੍ਹਾਂ ਦੇ ਇਸ ਦਰਦ ਤੇ ਮਲ੍ਹਮ ਪੱਟੀ ਕਰਦੀ ਪਰੰਤੂ ਆਪਣਾ ਦੁੱਖ ਤਕਲੀਫ ਦੱਸਣ ਲਈ ਚੰਡੀਗੜ੍ਹ ਰਵਾਨਾ ਹੋਣ ਸਮੇਂ ਕਿਸਾਨਾਂ ਨੂੰ ਰੋਕਣ ਲਈ ਲਾਠੀਚਾਰਜ ਕਰ ਦਿੱਤਾ ਗਿਆ। ਇਸ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਕਾਫ਼ੀ ਸਾਰੇ ਜਖ਼ਮੀ ਹੋ ਗਏ।

ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਭੱਜਣ ਵਾਲਾ ‘ਥਾਣੇਦਾਰ’ ਪੰਜ ਹਜ਼ਾਰ ਸਹਿਤ ਕਾਬੂ

ਅਕਾਲੀ ਆਗੂ ਨੇ ਕਿਹਾ ਕਿ ਭਗਤ ਸਿੰਘ ਦੀ ਫੋਟੋ ਲਾ ਕੇ ਭਗਤ ਸਿੰਘ ਦੀ ਸੋਚ ਨੂੰ ਅਪਣਾਇਆ ਨਹੀਂ ਜਾ ਸਕਦਾ ਬਲਕਿ ਅਮਲਾਂ ਚੋਂ ਉਨ੍ਹਾਂ ਮਹਾਨ ਸ਼ਹੀਦਾਂ ਦੀ ਸੋਚ ਦਾ ਝਲਕਾਰਾ ਪੈਣਾ ਚਾਹੀਦਾ ਹੈ।੍ਟਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਚੰਡੀਗੜ ਨਹੀਂ ਆਉਣਾ ਪਵੇਗਾ ਸਗੋਂ ਸਰਕਾਰ ਲੋਕਾਂ ਦੇ ਦਰ ਤੇ ਆ ਕੇ ਲੋਕਾਂ ਦੀਆਂ ਤਕਲੀਫ਼ਾਂ ਦਾ ਹੱਲ ਕਰਿਆ ਕਰੇਗੀ। ਪਰ ਜਦ ਅੱਜ ਲੋਕ ਆਪਣਾ ਦੁਖ ਦੱਸਣ ਲਈ ਚੰਡੀਗੜ੍ਹ ਜਾ ਰਹੇ ਸਨ ਤਾਂ ਉਨ੍ਹਾਂ ਤੇ ਲਾਠੀਚਾਰਜ ਕਰਨਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾਂ ਹੈ। ਗਿੱਲਪੱਤੀ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿਸਾਨੀ ਅੰਦੋਲਨ ਦੌਰਾਨ ਸਿਰਜੇ ਬਿਰਤਾਂਤ ਨੂੰ ਤੋੜਨ ਲਈ ਸਮੇਂ ਦੀਆਂ ਹਕੂਮਤਾਂ ਲਗਾਤਾਰ ਕੋਸ਼ਿਸ਼ ਵਿੱਚ ਹਨ। ਕੋਈ ਵੀ ਘੋਲ ਲੋਕਾਂ ਦੇ ਸਹਿਯੋਗ ਬਿਨਾਂ ਜਿੱਤਿਆ ਨਹੀਂ ਜਾ ਸਕਦਾ ।

ਮਿਸ਼ਨ 2024: ਦੋ ‘ਬੀਬੀਆਂ’ ਵਲੋਂ ਬਠਿੰਡਾ ਲੋਕ ਸਭਾ ਦੇ ਵੋਟਰਾਂ ਦੀ ਨਬਜ਼ ਟਟੋਲਣੀ ਸ਼ੁਰੂ

ਲੋਕ ਲਹਿਰਾਂ ਹੀ ਜਿੱਤ ਦਾ ਝੰਡਾ ਬੁਲੰਦ ਕਰਦੀਆਂ ਹਨ੍ਟ ਦਿੱਲੀ ਅੰਦੋਲਨ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਬਹੁਤ ਨਵੀਆਂ ਕਿਸਾਨ ਜਥੇਬੰਦੀਆਂ ਬਣੀਆਂ ਅਤੇ ਪੁਰਾਣੀਆ ਅੰਦਰ ਵੀ ਟੁੱਟ ਭੱਜ ਹੋਈ ਹੈ ਸੋ ਅਜਿਹੇ ਨਾਜਿਕ ਦੌਰ ਅੰਦਰ ਜਦੋਂ ਕਿਸਾਨੀ ਆਰਥਿਕਸੰਕਟ ਵਿੱਚੋਂ ਗੁਜਰ ਰਹੀ ਹੈ ਉਸ ਸਮੇ ਸਮੂਹ ਜੱਥੇਬੰਦੀਆਂ ਨੂੰ ਘੋਲ ਦੀ ਰੂਪ ਰੇਖਾ ਤਿਆਰ ਕਰਨ ਸਮੇਂ ਸਵੈ ਚਿੰਤਨ ਮੰਥਨ ਕਰਕੇ ਹੀ ਅੱਗੇ ਵਧਣ ਦੀ ਲੋੜ ਹੈ। ਐਕਸ਼ਨ ਆਮ ਲੋਕਾਈ ਨੂੰ ਤੰਗ ਪਰੇਸ਼ਾਨੀ ਵਾਲਾ ਨਹੀਂ ਹੋਣਾ ਚਾਹੀਦਾ ਤਾਂ ਕਿ ਲੋਕਾਂ ਦਾ ਸਮਰਥਨ ਲਗਾਤਾਰ ਬਣਿਆ ਰਹੇ।੍ਟ ਉਨਾ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਓ ਇਸ ਦੁੱਖ ਦੀ ਘੜੀ ਦੇ ਵਿੱਚ ਕਿਸਾਨੀ ਦਾ ਸਾਥ ਦਿੰਦੇ ਹੋਏ ਉਨ੍ਹਾਂ ਦੇ ਹੱਕਾਂ ਦੀ ਪੂਰਤੀ ਲਈ ਹੱਕੀ ਲੜਾਈ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਈਏ, ਕਿਉਂਕਿ ਲੋਕਾਈ ਤੇ ਪੰਜਾਬ ਤਾਂ ਹੀ ਜਿਊਂਦੇ ਰਹਿ ਸਕਦੇ ਹਨ ਜੇਕਰ ਕਿਸਾਨੀ ਮਜਬੂਤ ਹੋਵੇਗੀ।

0

LEAVE A REPLY

Please enter your comment!
Please enter your name here