spot_img
spot_img
spot_img

ਫੀਲਡ ਕਾਮੇ ਕੈਬਨਿਟ ਮੰਤਰੀ ਦੇ ਘਰ ਅੱਗੇ ਹੁਸ਼ਿਆਰਪੁਰ ਵਿਖੇ ਕਰਨਗੇ ਰੋਸ ਪ੍ਰਦਰਸ਼ਨ

Date:

spot_img

ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬਠਿੰਡਾ ਤੋਂ ਫੀਲਡ ਕਾਮੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ :-ਗਾਜ਼
ਬਠਿੰਡਾ, 22 ਅਗਸਤ: ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 26 ਅਗਸਤ ਨੂੰ ਜਲ ਸਪਲਾਈ ਸੈਨੀਟੇਸ਼ਨ ਮੰਤਰੀ ਦੇ ਹਲਕੇ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਦੀ ਤਿਆਰੀ ਸਬੰਧੀ ਅੱਜ ਜਿਲ੍ਹਾ ਮੀਟਿੰਗ ਕਿਸ਼ੋਰ ਚੰਦ ਗਾਜ਼ ਦੀ ਪ੍ਰਧਾਨਗੀ ਹੇਠ ਚਿਲਡਰਨ ਪਾਰਕ ਵਿਖੇ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਿਲ੍ਹਾ ਜਨਰਲ ਸਕੱਤਰ ਬਲਰਾਜ ਸਿੰਘ ਮੌੜ,ਜਿਲ੍ਹਾ ਆਗੂਆਂ ਸੁਖਚੈਨ ਸਿੰਘ, ਲਖਵੀਰ ਭਾਗੀਵਾਦਰ,ਅਰਜਨ ਸਰਾਂ, ਦਰਸ਼ਨ ਸ਼ਰਮਾਂ,ਹਰਨੇਕ ਸਿੰਘ ਗਹਿਰੀ,ਗੁਰਚਰਨ ਜੋੜਕੀਆਂ, ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਸਾਨਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦੀ ਕੀਤੀ ਨਿਖ਼ੇਧੀ

ਕੈਬਨਿਟ ਮੰਤਰੀ ਤੇ ਵਿਭਾਗੀ ਮੁੱਖੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ ਦੇ ਬਾਵਜੂਦ ਵੀ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਹਨ।ਮਹਿਕਮੇ ਵਿੱਚ ਦਰਜਾ ਚਾਰ ਵਿੱਚੋਂ ਦਰਜਾ ਤਿੰਨ ਲਈ ਪ੍ਰਮੋਸ਼ਨ ਦੇਣ ਵਾਸਤੇ ਜੋ ਪੇਪਰ ਲਿਆ ਗਿਆ ਹੈ ਉਸ ਦੀ ਸੱਠ ਪਰਸੈਂਟ ਪਾਸ ਦੀ ਸ਼ਰਤ ਜੋ ਰੱਖੀ ਗਈ ਹੈ ਉਸ ਦੀ ਜਥੇਬੰਦੀ ਨੇ ਨਿਖੇਧੀ ਕੀਤੀ। ਮੰਗ ਕੀਤੀ ਕੇ ਸਰਕਾਰ ਮੁਤਾਬਕ 33% ਵਾਲੇ ਮੁਲਾਜ਼ਮਾਂ ਨੂੰ ਪਾਸ ਕਰਕੇ ਪ੍ਰਮੋਸ਼ਨਾਂ ਦਿੱਤੀਆਂ ਜਾਣ। ਆਗੂਆਂ ਨੇ ਕਿਹਾ ਕਿ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣਾ ਲੰਬੇ ਸਮੇਂ ਤੋਂ ਇਹਨਾਂ ਕੇਸਾਂ ਨੂੰ ਲਟਕਾਇਆ ਜਾ ਰਿਹਾ ਹੈ,ਜਦੋਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਮਹਿਕਮੇ ਵਿੱਚ ਕਰੀਬ 110 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਕੰਨਟੈਕਟ,ਆਊਟਸੋਰਸਿੰਗ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ 15-15 ਸਾਲ ਕੰਮ ਕਰਦਿਆਂ ਹੋ ਗਏ ਮਹਿਕਮਾ ਕੋਈ ਪੋਲਿਸੀ ਨਹੀਂ ਬਣ ਰਿਹਾ ਇਹਨਾਂ ਨੂੰ ਮਹਿਕਮੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਜਦੋਂ ਕਿ ਮਹਿਕਮੇ ਵਿੱਚ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ।

ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਆਊਟ ਸੋਰਸ ਮੁਲਾਜ਼ਮ ਯੂਨੀਅਨ ਵੱਲੋਂ ਅਗਲੇ ਸੰਘਰਸ਼ ਦਾ ਐਲਾਨ

ਆਗੂਆਂ ਨੇ ਕਿਹਾ ਕਿ ਮਹਿਕਮੇ ਵਿੱਚ 6%ਕੋਟੇ ਅਧੀਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪਦ ਉੱਨਤ ਨਹੀਂ ਕੀਤਾ ਜਾ ਰਿਹਾ ਜਦ ਕਿ ਉਹਨਾਂ ਵੱਲੋਂ ਵਿਭਾਗੀ ਟੈਸਟ ਪਾਸ ਕਰ ਲਿਆ ਹੈ 15% ਕੋਟੇ ਅਧੀਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪਦ ਉੱਨਤ ਕਰਨ ਲਈ ਬੇ ਫਜ਼ੂਲ ਇਤਰਾਜ਼ ਲਾ ਕੇ ਲਟਕਾਇਆ ਜਾ ਰਿਹਾ ਹੈ ਜਦ ਕਿ ਕੁੱਝ ਕਰਮਚਾਰੀਆਂ ਨੂੰ ਸੀਨੀਆਰਤਾ ਸੂਚੀ ਤੋੜ ਕੇ ਪਦ ਉੱਨਤ ਕੀਤਾ ਗਿਆ ਹੈ। ਮੀਟਿੰਗ ਵਿੱਚ ਕੁਲਵੰਤ ਸਿੰਘ, ਰਣਜੀਤ ਸਿੰਘ ਬਿਲਾਸਪੁਰ, ਸੁਰੇਸ਼ ਕੁਮਾਰ ਗੋਨਿਆਨਾ, ਗੁਰਜੰਟ ਸਿੰਘ ਮਾਨ, ਧਰਮ ਸਿੰਘ ਕੋਠਾ ਗੁਰੂ,ਗੁਰਮੀਤ ਸਿੰਘ ਰਾਮਪੁਰਾ, ਪੂਰਨ ਸਿੰਘ, ਹਰਪ੍ਰੀਤ ਸਿੰਘ,ਹਰਜੀਤ ਸਿੰਘ ,ਨਰਿੰਦਰ ਕੁਮਾਰ ਸ਼ਰਮਾ, ਰਣਬੀਰ ਚੰਦ, ਹਾਜਰ ਹੋਏ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਕਿਸਾਨ ਮਹਾਂ ਪੰਚਾਇਤ ਦਾ ਵੱਡਾ ਐਲਾਨ, 22 ਜੂਨ ਨੂੰ ਟੋਲ ਪਲਾਜ਼ਾ ਫਰੀ

Punjab News : ਪੰਜਾਬ ਵਿੱਚ ਕਿਸਾਨੀ ਮਸਲਿਆਂ ਨੂੰ ਲੈ...

ਕੇਵਲ ਸਿੰਘ ਢਿੱਲੋਂ 3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੰਭਾਲਣਗੇ ਕਾਰਜਭਾਰ

Chandigarh News : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ...

ਦਿੱਲੀ ‘ਚ BJP ਦੀ ਵੱਡੀ ਰਣਨੀਤਿਕ ਬੈਠਕ

National News : ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ...

ਪੰਜਾਬ ਕੈਬਨਿਟ ਦੀ ਅੱਜ ਵੱਡੀ ਬੈਠਕ, ਹੋ ਸਕਦੇ ਨੇ ਕਈ ਅਹਿਮ ਐਲਾਨ

Punjab News : ਪੰਜਾਬ ਸਰਕਾਰ ਨਾਲ ਜੁੜੀ ਇੱਕ ਅਹਿਮ...