Chandrayaan-3 Landing: ਭਾਰਤ ਅੱਜ ਵੱਡਾ ਇਤਿਹਾਸ ਰਚਣ ਲਈ ਤਿਆਰ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਤੀਜੇ ਚੰਦਰ ਮਿਸ਼ਨ ਦੇ ਹਿੱਸੇ ਵਜੋਂ ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐਲਐਮ) ਬੁੱਧਵਾਰ ਯਾਨੀ ਕਿ ਅੱਜ ਸ਼ਾਮ 6:40 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ । ਇਸ ਤਰ੍ਹਾਂ ਕਰਦਿਆਂ ਹੀ ਭਾਰਤ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚੇਗਾ।
ਪਰ ਉਥੇ ਹੀ ਦੂਜੇ ਪਾਸੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਚੰਦਰਯਾਨ-3 ਦੇ ਲੈਂਡਰ ਮਾਡਿਊਲ ਸਬੰਧੀ ਕੋਈ ਵੀ ਕਾਰਕ ਨਿਸ਼ਚਿਤ ਪੈਮਾਨੇ ‘ਤੇ ਨਹੀਂ ਰਹਿੰਦਾ ਹੈ, ਤਾਂ ਚੰਦਰਮਾ ‘ਤੇ ਵਾਹਨ ਦੀ ਲੈਂਡਿੰਗ 27 ਅਗਸਤ ਨੂੰ ਕੀਤੀ ਜਾਵੇਗੀ। ਇਸਰੋ ਦੇ ਅਹਿਮਦਾਬਾਦ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਨੀਲੇਸ਼ ਐਮ ਦੇਸਾਈ ਨੇ ਇਹ ਜਾਣਕਾਰੀ ਦਿੱਤੀ ਹੈ।
…. and
The moon as captured by the
Lander Imager Camera 4
on August 20, 2023.#Chandrayaan_3 #Ch3 pic.twitter.com/yPejjLdOSS— ISRO (@isro) August 22, 2023
ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੰਦਰਯਾਨ-3 ਦੇ ਚੰਦਰਮਾ ‘ਤੇ ਉਤਰਨ ਤੋਂ ਦੋ ਘੰਟੇ ਪਹਿਲਾਂ, ਅਸੀਂ ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ‘ਤੇ ਸਥਿਤੀਆਂ ਦੇ ਅਧਾਰ ‘ਤੇ ਫੈਸਲਾ ਕਰਾਂਗੇ ਕਿ ਕੀ ਉਸ ਸਮੇਂ ਉਤਰਨਾ ਉਚਿਤ ਹੈ ਜਾਂ ਨਹੀਂ। ਜੇਕਰ ਕੋਈ ਸਮੱਸਿਆ ਨਹੀਂ ਆਈ ਤਾਂ ਅਸੀਂ 23 ਅਗਸਤ ਨੂੰ ਹੀ ਉਤਰਾਂਗੇ।
Share the post "Chandrayaan-3 Landing: ISRO ਵਿਗਿਆਨੀ ਨੇ ਕਹਿ ਵੱਡੀ ਗੱਲ “ਅੱਜ ਸ਼ਾਮ ਚੰਦਰਯਾਨ-3 ਦੱਖਣੀ ਧਰੁਵ ‘ਤੇ ਨਹੀਂ ਉਤਰੇਗਾ ਜੇਕਰ…"