ਵਿੱਦਿਅਕ ਖੇਤਰ ਵਿੱਚ ਖੇਡਾਂ ਦਾ ਮਹੱਤਵਪੂਰਨ ਸਥਾਨ : ਦਿਲਪ੍ਰੀਤ ਸਿੰਘ ਸੰਧੂ
ਬਠਿੰਡਾ 28 ਅਗਸਤ: ਸਿੱਖਿਆ ਵਿਭਾਗ ਪੰਜਾਬ (ਖੇਡਾਂ) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਵਿੱਚ ਮੌੜ ਜੋਨ ਦੀਆਂ ਗਰਮ ਰੁੱਤ ਖੇਡਾਂ ਵਿੱਚ ਦੂਜੇ ਦਿਨ ਫਸਵੇਂ ਮੁਕਾਬਲੇ ਹੋਏ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਜ਼ੋਨਲ ਟੂਰਨਾਮੈਂਟ ਕਮੇਟੀ ਮੌੜ ਦੇ ਪ੍ਰਧਾਨ ਜਸਵੀਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਮਾਈਸਰਖਾਨਾ ਦੀ ਅਗਵਾਈ ਵਿੱਚ ਚੱਲ ਰਹੀਆਂ ਗਰਮ ਰੁੱਤ ਖੇਡਾਂ ਦਾ ਉਦਘਾਟਨ ਦਿਲਪ੍ਰੀਤ ਸਿੰਘ ਸੰਧੂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਰਾਮਨਗਰ ਨੇ ਕੀਤਾ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਵਿੱਦਿਆ ਦੇ ਸਭ ਮੰਤਵਾਂ ਦੀ ਪੂਰਤੀ ਵਿੱਚ ਸਹਾਇੱਕ ਸਿੱਧ ਹੁੰਦੀਆਂ ਹਨ, ਵਿਦਿਆਰਥੀਆਂ ਦੇ ਵਿਅਕਤਿਤਵ ਦੇ ਪੂਰਨ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ। ਵਿੱਦਿਅਕ ਖੇਤਰ ਵਿੱਚ ਖੇਡਾਂ ਦਾ ਮਹੱਤਵਪੂਰਨ ਸਥਾਨ ਹੈ।
ਅਧਿਆਪਕ ਦਿਵਸ ਮੌਕੇ ਅਧਿਆਪਕ ਕਰਨਗੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ :ਡੀ.ਟੀ.ਐਫ.
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਹਰਜਿੰਦਰ ਸਿੰਘ ਜਨਰਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਲੀਬਾਲ ਅੰਡਰ 14 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਰਾਮਨਗਰ ਨੇ ਪਹਿਲਾਂ,ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਨੇ ਦੂਜਾ,ਅੰਡਰ 17 ਮੁੰਡੇ ਵਿੱਚ ਡੀ.ਏ.ਵੀ ਸਕੂਲ ਨੇ ਪਹਿਲਾਂ, ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਨੇ ਦੂਜਾ,ਅੰਡਰ 19 ਮੁੰਡੇ ਵਿੱਚ ਗਿਆਨ ਗੁਣ ਸਾਗਰ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾਂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ ਨੇ ਦੂਜਾ , ਬੈਡਮਿੰਟਨ ਅੰਡਰ 14 ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੌੜ ਨੇ ਪਹਿਲਾਂ,ਡੀ.ਏ.ਵੀ ਸਕੂਲ ਮੌੜ ਨੇ ਦੂਜਾ,ਅੰਡਰ 17 ਕੁੜੀਆਂ ਵਿੱਚ ਡੀ.ਏ.ਵੀ ਸਕੂਲ ਮੌੜ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੌੜ ਨੇ ਦੂਜਾ,ਅੰਡਰ 19 ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੌੜ ਨੇ ਦੂਜਾ,ਖੋ-ਖੋ ਅੰਡਰ 14 ਮੁੰਡੇ ਵਿੱਚ ਸਰਕਾਰੀ ਹਾਈ ਸਕੂਲ,ਬੁਰਜ ਮਾਨਸਾ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਨੱਤ ਨੇ ਦੂਜਾ, ਸਰਕਲ ਕਬੱਡੀ ਅੰਡਰ 17 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਕਲਾਂ ਨੇ ਪਹਿਲਾਂ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੌੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਭਲਿੰਦਰ ਸਿੰਘ, ਲੈਕਚਰਾਰ ਬਿੰਦਰਪਾਲ,ਗੁਰਮੀਤ ਸਿੰਘ ਰਾਮਗੜ ਭੂੰਦੜ ,ਭੂਪਿੰਦਰ ਸਿੰਘ ਤੱਗੜ ਪ੍ਰੈਸ ਸਕੱਤਰ, ਗੁਰਮੀਤ ਸਿੰਘ ਪ੍ਰੈਸ ਸਕੱਤਰ, ਅਮਨਦੀਪ ਸਿੰਘ ਡੀ.ਪੀ.ਈ, ਵਰਿੰਦਰ ਸਿੰਘ ਡੀ.ਪੀ.ਈ, ਅਵਤਾਰ ਸਿੰਘ ਮਾਨ ਡੀ.ਪੀ.ਈ, ਹਰਪਾਲ ਸਿੰਘ ਨੱਤ ਡੀ.ਪੀ.ਈ, ਨਵਦੀਪ ਕੌਰ ਡੀ.ਪੀ.ਈ , ਹਰਜੀਤ ਪਾਲ ਸਿੰਘ (ਸਾਰੇ ਖੇਡ ਕਨਵੀਨਰ) ਗੁਰਪਿੰਦਰ ਸਿੰਘ ਡੀ.ਪੀ.ਈ, ਕੁਲਦੀਪ ਕੁਮਾਰ ਸ਼ਰਮਾ ਪੀ ਟੀ ਆਈ, ਰਾਜਿੰਦਰ ਕੁਮਾਰ ਪੀ ਟੀ ਆਈ, ਰਾਜਿੰਦਰ ਸਿੰਘ ਮਾਨ, ਰਣਜੀਤ ਸਿੰਘ, ਰਾਜਵੀਰ ਕੌਰ, ਕੁਲਵਿੰਦਰ ਕੌਰ, ਰੁਪਿੰਦਰ ਕੌਰ, ਕਸ਼ਮੀਰ ਸਿੰਘ, ਹਰਵਿੰਦਰ ਕੌਰ, ਕੁਲਦੀਪ ਸਿੰਘ ਮੂਸਾ, ਵਰਿੰਦਰ ਸਿੰਘ, ਗੁਰਸ਼ਰਨ ਸਿੰਘ ਗੋਲਡੀ,ਅਮਨਦੀਪ ਸਿੰਘ, ਜਸਵਿੰਦਰ ਸਿੰਘ, ਬਲਰਾਜ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ,ਸੋਮਾਵੰਤੀ (ਸਾਰੇ ਸਰੀਰਕ ਸਿੱਖਿਆ ਅਧਿਆਪਕ) ਸੁਖਜਿੰਦਰ ਸਿੰਘ, ਜਰਨੈਲ ਸਿੰਘ ਹਾਜ਼ਰ ਸਨ।