ਬਠਿੰਡਾ, 1 ਸਤੰਬਰ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੇਰਾ ਬਿੱਲ’ ਐਪ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬਠਿੰਡਾ ਦੇ ਲੋਕਾਂ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਡੀਲਰਾਂ ਤੋਂ ਬਿੱਲ ਵਸੂਲਣ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲ ਕਦਮੀ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ
ਉਨ੍ਹਾਂ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ ਬੈਠਕ ਕਰਦਿਆਂ “ਮੇਰਾ ਬਿੱਲ”ਐਪ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਕੀਮ ਅੱਜ ਤੋਂ ਲਾਗੂ ਹੋ ਗਈ ਹੈ, ਜਿਸ ਦੇ ਤਹਿਤ ਲੋਕ ਪ੍ਰਤੀ ਮਹੀਨੇ 29 ਲੱਖ ਰੁਪਏ ਤੱਕ ਦਾ ਲਾਭ ਲੈ ਸਕਣਗੇ ਅਤੇ ਹਰ ਮਹੀਨੇ ਦੀ 7 ਤਰੀਕ ਨੂੰ ਇਹ ਡਰਾਅ ਕੱਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਐਪ ਤੇ ਜਦ ਕੋਈ ਵੀ ਨਾਗਰਿਕ ਆਪਣਾ ਬਿੱਲ ਅਪਲੋਡ ਕਰੇਗਾ ਤਾਂ ਪੰਜਾਬ ਸਰਕਾਰ ਵੱਲੋਂ ਲੱਕੀ ਡਰਾਅ ਰਾਹੀਂ ਹਰ ਮਹੀਨੇ ਇਨਾਮ ਦਿੱਤੇ ਜਾਇਆ ਕਰਣਗੇ।
ਦਿਵਿਆਂਗ ਬੱਚੇ ਹਾਰਦਿਕ ਗਾਰਗੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੂਬਹੂ ਤਸਵੀਰ ਕੀਤੀ ਭੇਂਟ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗ੍ਰਾਹਕ 200 ਤੋਂ ਵੱਧ ਰੁਪਏ ਦਾ ਬਿੱਲ ਅਪਲੋਡ ਕਰ ਸਕਦਾ ਹੈ। ਇਸ ਲਈ ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਲੋਕ ਆਪਣੇ ਮੋਬਾਇਲ ਤੇ ਇਹ ਐਪ ਡਾਊਨਲੋਡ ਕਰਨ ਅਤੇ ਹਰੇਕ ਖਰੀਦਦਾਰੀ ਤੇ ਪੱਕਾ ਬਿੱਲ ਲੈ ਕੇ ਇਸ ਐਪ ਤੇ ਪਾਉਣ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਕਰ ਚੋਰੀ ਰੁੱਕੇਗੀ ਅਤੇ ਜਿਆਦਾ ਕਰ ਆਉਣ ਨਾਲ ਸਰਕਾਰ ਲੋਕਾਂ ਲਈ ਹੋਰ ਸਹੂਲਤਾਂ ਦੇ ਸਕੇਗੀ।ਇਸ ਮੌਕੇ ਏਸੀਐਸਟੀ ਕਪਿਲ ਜਿੰਦਲ, ਈਟੀਓ ਹੁਕਮ ਚੰਦ ਬਾਂਸਲ, ਈਟੀਓ ਮੈਡਮ ਜਸਮੀਤ ਕੌਰ ਸੰਧੂ, ਈਟੀਓ ਪਰਮਵੀਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।
Share the post "ਮੇਰਾ ਬਿੱਲ ਐਪ ਲਾਂਚ, ਬਿੱਲ ਅਪਲੋਡ ਕਰਨ ਤੇ ਲੋਕਾਂ ਨੂੰ ਮਿਲਣਗੇ ਹਰ ਮਹੀਨੇ ਇਨਾਮ: ਸ਼ੌਕਤ ਅਹਿਮਦ ਪਰੇ"