ਸ੍ਰੀ ਮੁਕਤਸਰ ਸਾਹਿਬ, 4 ਸਤੰਬਰ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਕਿਸਾਨਾਂ ਦੇ ਇਸ ਅਤੇ ਗੁਆਂਢੀ ਜ਼ਿਲ੍ਹਿਆਂ ਵਿਚ ਲਿਫਟ ਸਿੰਜਾਈ ਪੰਪ ਬੰਦ ਕਰ ਕੇ ਰਾਜਸਥਾਨ ਲਈ ਪਾਣੀ ਦਾ ਹਿੱਸਾ ਵਧਾਉਣ ਦੀ ਨਿਖੇਧੀ ਕੀਤੀ ਹੈ। ਜ਼ਿਲ੍ਹੇ ਦੇ ਪਿੰਡ ਲਾਲਬਾਈ ਪਿੰਡ ਦਾ ਦੌਰਾ ਕਰਦਿਆਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਕਿਸਾਨਾਂ ਨੂੰ ਲਿਫਟ ਪੰਪ ਹਫਤਾਵਾਰੀ ਸਮੇਂ ਅਨੁਸਾਰ ਬੰਦ ਕਰਨ ਲਈ ਮਜਬੂਰ ਕਰ ਰਹੇ ਹਨ ਤੇ ਜੇਕਰ ਪੰਪ ਬੰਦ ਨਾ ਕੀਤੇ ਤਾਂ ਫਿਰ ਉਹਨਾਂ ’ਤੇ ਕੇਸ ਦਰਜ ਕੀਤਾ ਜਾਵੇਗਾ।
ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੇ ਬਠਿੰਡਾ ’ਚ ਨਸ਼ਾ ਵਿਰੋਧੀ ਕਨਵੈਨਸ਼ਨ ਕਰਵਾਈ
ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਹਿੱਸਾ ਦਿੱਤਾ ਗਿਆ ਹੈ, ਉਹਨਾਂ ਨੂੰ ਲਿਫਟ ਪੰਪ ਦੀ ਵਰਤੋਂ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਇਹ ਹੁਕਮ ਪੁਲਿਸ ਲਾਗੂ ਕਰ ਰਹੀ ਹੈ।ਕਿਸਾਨਾਂ ਖਿਲਾਫ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹਨਾਂ ਵਿਚੋਂ ਕੁਝ ਪੰਪ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ 1997-2002 ਵਿਚ ਦਿੱਤੀ ਪ੍ਰਵਾਨਗੀ ਮਗਰੋਂ 25 ਸਾਲਾਂ ਤੋਂ ਚਲ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਆਪਣੇ ਖੇਤਾਂ ਦੀ ਸਿੰਜਾਈ ਜ਼ਮੀਨਦੋਜ਼ ਪਾਈਪਾਂ ਨਾਲ ਕਰਨ ਵਾਸਤੇ ਮੋਟਾ ਪੈਸਾ ਖਰਚ ਕੀਤਾ ਹੈ ਤੇ ਉਹ ਇਸ ਸਹੂਲਤ ਛੱਡ ਨਹੀਂ ਸਕਦੇ।
ਬਠਿੰਡਾ ’ਚ 2 ਪੜਾਆਂ ਵਿੱਚ ਹੋਣਗੀਆ ਬਲਾਕ ਪੱਧਰੀ ਖੇਡਾਂ : ਜ਼ਿਲ੍ਹਾ ਖੇਡ ਅਫ਼ਸਰ
ਉਹਨਾਂ ਨੇ ਕਿਸਾਨਾਂ ਨੂੰ ਆਪਣੇ ਪੰਪਾਂ ਦਾ ਸਾਈਜ਼ ਘਟਾਉਣ ਾਵਸਤੇ ਕਿਸਾਨਾਂ ਨੂੰ ਮਜ਼ਬੂਰ ਕਰਨ ਤੇ ਫਿਰ ਵੋਲਟੇਜ ਵਿਚ ਵਾਧਾ ਹੋਣ ਦੇ ਨਾਂ ’ਤੇ ਉਹਨਾਂ ਨੂੰ ਜ਼ੁਰਮਾਨੇ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਉਹ ਕਰਮਸ਼ੀਅਲ ਰੇਟ ’ਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਅਬੋਹਰ ਤੇ ਫਿਰੋਜ਼ਪੁਰ ਵਿਚ 700 ਪੰਪ ਪ੍ਰਭਾਵਤ ਹੋਏ ਹਨ।ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨਾਲ ਵਿਤਕਰਾ ਕਰਨ ਦੀ ਅਕਾਲੀ ਦਲ ਆਗਿਆ ਨਹੀਂ ਦੇਵੇਗਾ।
ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਧਾਮੀ
ਉਹਨਾਂ ਕਿਹਾ ਕਿ ਆਪ ਸਰਕਾਰ ਇਹ ਵਿਖਾਉਣਾ ਚਾਹੁੰਦੀ ਹੈ ਕਿ ਰਾਜਸਥਾਨ ਵਿਚ ਪਾਣੀ ਲਿਜਾ ਰਹੀਆਂ ਨਹਿਰਾਂ ਦੀ ਸਮਰਥਾ ਵਿਚ ਨਕਲੀ ਵਾਧਾ ਹੋਇਆ ਹੈ ਤੇ ਇਸ ਕਾਰਨ ਉਸ ਸੂਬੇ ਨੂੰ ਵਾਧੂ ਪਾਣੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਇਯ ਵਾਸਤੇ ਕੀਤਾ ਜਾ ਰਿਹਾ ਹੈ ਤਾਂ ਜੋ ਰਾਜਸਥਾਨ ਵਿਚ ਆਪ ਨੂੰ ਸਥਾਪਿਤ ਕੀਤਾ ਜਾ ਸਕੇ ਕਿਉਂਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਆਪ ਮੁਹਿੰਮ ਦੀ ਅਗਵਾਈ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਹੋਏ ਨਤਮਸਤਕ
ਉਹਨਾਂ ਨੇ ਮੁੱਖ ਮੰਤਰੀ ਦੀਆਂ ਰਾਜਸਥਾਨ ਦੇ ਐਮ ਪੀ ਸ੍ਰੀ ਹਨੂਮਾਨ ਬੈਨੀਵਾਲ ਨਾਲ ਹੋਈਆਂ ਵਾਰ-ਵਾਰ ਮੀਟਿੰਗਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹਨਾਂ ਮੀਟਿੰਗਾਂ ਕਾਰਨ ਰਾਜਸਥਾਨ ਲਈ ਪਾਣੀ ਦੀ ਸਪਲਾਈ ਵਧਾਈ ਗਈ ਜੋ ਅਕਾਲੀ ਦਲ ਦੇ ਵਿਰੋਧ ਤੋਂ ਬਾਅਦ ਰੋਕੀ ਗਈ। ਉਹਨਾਂ ਕਿਹਾ ਕਿ ਹੁਣ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਲਿਫਟ ਪੰਪ ਬੰਦ ਕਰਵਾ ਕੇ ਰਾਜਸਥਾਨ ਲਈ ਨਹਿਰੀ ਪਾਣੀ ਦਾ ਹਿੱਸਾ ਵਧਾਇਆ ਜਾਵੇ।
Share the post "ਹਰਸਿਮਰਤ ਨੇ ਪੰਜਾਬ ਦੇ ਕਿਸਾਨਾਂ ਦੇ ਲਿਫਟ ਸਿੰਜਾਈ ਪੰਪ ਬੰਦ ਕਰਕੇ ਰਾਜਸਥਾਨ ਲਈ ਪਾਣੀ ਦਾ ਹਿੱਸਾ ਵਧਾਉਣ ਦੀ ਕੀਤੀ ਨਿਖੇਧੀ"