ਬਠਿੰਡਾ, 5 ਸਤੰਬਰ : ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਸਰਕਾਰੀ ਸਕੂਲਾਂ ਨੂੰ ਦਿੱਲੀ ਦਾ ਮਾਡਲ ਕਹਿ ਕੇ ਕੀਤੀ ਜਾ ਰਹੀ ਖ਼ਜ਼ਾਨੇ ਦੀ ਲੁੱਟ ਅਤੇ ਆਰਥਿਕ ਅਤੇ ਮਾਨਸਿਕ ਸੋਸ਼ਣ ਦੇ ਵਿਰੋਧ ਵਿੱਚ ਸਮੂਹ NSQ6 ਵੋਕੇਸ਼ਨਲ ਅਧਿਆਪਕ ਜਥੇਬੰਦੀ ਜ਼ਿਲ੍ਹਾ ਬਠਿੰਡਾ ਵੱਲੋਂ ਅੱਜ ਆਪਣੇ ਪਰਿਵਾਰਾਂ ਸਮੇਤ ਡੀਸੀ ਦਫਤਰ ਬਠਿੰਡਾ ਅਤੇ ਜ਼ਿਲ੍ਹਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦਾ ਘਿਰਾਓ ਕੀਤਾ ਗਿਆ।
ਬਾਬਾ ਫ਼ਰੀਦ ਗਰੁੱਪ ਵੱਲੋਂ ਅਧਿਆਪਕ ਦਿਵਸ ਮੌਕੇ ਰਾਸ਼ਟਰੀ ਪੱਧਰ ਦਾ ਸਨਮਾਨ ਸਮਾਰੋਹ ਆਯੋਜਿਤ
ਇਸ ਮੌਕੇ ਜਿਲਾ ਪ੍ਰਧਾਨ ਸੰਦੀਪ ਸਿੰਘ ਗੁਲਾਬਗੜ੍ਹ ਨੇ ਕਿਹਾ ਕਿ ਉਹ 2014 ਤੋਂ ਲੈ ਕੇ 2023 ਤੱਕ ਨਿਗੂਣੀ ਤਨਖਾਹ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਤੌਰ ਕਿੱਤਾ ਮੁੱਖੀ ਵੋਕੇਸ਼ਨਲ ਅਧਿਆਪਕ ਦੇ ਤੌਰ ’ਤੇ ਵੱਖ ਵੱਖ ਕਿੱਤਾ ਮੁਖੀ ਕੋਰਸਾਂ ਵਿੱਚ ਸਿੱਖਿਆ ਦੇ ਰਹੇ ਹਨ। ਵਿਦਿਆਰਥੀਆਂ ਨੂੰ ਨੌਕਰੀ ਤੱਕ ਲਗਵਾ ਰਹੇ ਹਨ, ਪ੍ਰੰਤੂ ਉਹ 2394 ਅਧਿਆਪਕ 23 ਵੱਖ ਵੱਖ ਆਉਟਸੋਰਸਿੰਗ ਕੰਪਨੀਆ ਦਾ ਸ਼ਿਕਾਰ ਹੋ ਰਹੇ ਹਨ।
ਖੇਡਾਂ ਵਤਨ ਪੰਜਾਬ ਦੀਆਂ: ਵਿਧਾਇਕ ਅਮਿਤ ਰਤਨ ਕੋਟ ਫੱਤਾ ਨੇ ਦੂਜੇ ਦਿਨ ਖੇਡਾਂ ਦਾ ਕੀਤਾ ਆਗਾਜ
ਇਸ ਮੌਕੇ ਜਥੇਬੰਦੀ ਦੇ ਆਗੂਆਂ ਵਲੋਂ ਵਿਧਾਇਕ ਜਗਰੂਪ ਸਿੰਘ ਗਿੱਲ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਅੱਗੇ ਰੱਖਣ ਤੇ ਹੱਲ ਕਰਵਾਉਣ ਲਈ ਕਿਹਾ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਉਹ ਸਰਕਾਰ ਸਨਮੁਖ ਸਾਰੀਆਂ ਜਾਇਜ਼ ਮੰਗਾਂ ਨੂੰ ਪੇਸ਼ ਕਰਨਗੇ ਅਤੇ ਅਧਿਆਪਕ ਵਰਗ ਦਾ ਬਣਦਾ ਮਾਨ ਸਨਮਾਨ ਦਿਵਾਇਆ ਜਾਵੇਗਾ। ਉਪਰੰਤ ਯੂਨੀਅਨ ਆਗੂਆਂ ਕਿਹਾ ਕਿ ਜੇਕਰ ਸਰਕਾਰ ਦੇ ਨੁਮਾਇੰਦੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।
Share the post "ਵਿਸ਼ਵ ਅਧਿਆਪਕ ਦਿਵਸ ’ਤੇ ਵੋਕੇਸ਼ਨਲ ਅਧਿਆਪਕਾਂ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦਾ ਕੀਤਾ ਘਿਰਾਓ"