ਸੁਖਜਿੰਦਰ ਮਾਨ
ਬਠਿੰਡਾ, 7 ਸਤੰਬਰ:ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਡਾਂ ਵਿੱਚ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਯੂਨੀਵਰਸਿਟੀ ਦੇ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼ ਪ੍ਰੋਗਰਾਮ “ਚੈਂਪੀਅਨਾਂ ਦਾ ਸਨਮਾਨ” 08 ਸੰਤਬਰ ਨੂੰ ਵਰਸਿਟੀ ਆਡੀਟੋਰੀਅਮ ਵਿਖੇ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਵੱਲੋਂ 11 ਸਤੰਬਰ ਨੂੰ ਕਰਵਾਈ ਜਾ ਰਹੀ “ਯੂਥ ਮਿਲਣੀ ਪ੍ਰੋਗਰਾਮ” ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ
ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਉਪ ਕੁਲਪਤੀ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਸਮਾਰੋਹ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਬਤੌਰ ਮੁੱਖ ਮਹਿਮਾਨ, ਪ੍ਰੋ. ਬਲਜਿੰਦਰ ਕੌਰ ਐਮ.ਐਲ.ਏ ਤਲਵੰਡੀ ਸਾਬੋ ਮੁੱਖ ਵਿੱਪ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋ ਰਹੇ ਹਨ। ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਮੈਨਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਪ੍ਰੋਗਰਾਮ ਦੇ ਸੈਸ਼ਨਾਂ ਦੀ ਪ੍ਰਧਾਨਗੀ ਕਰਨਗੇ।
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਹੁਕਮ ਮੁਤਾਬਕ ਦਫ਼ਤਰਾਂ ‘ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ਤੇ ਲਗਾਈ ਪਾਬੰਦੀ
ਸਮਾਰੋਹ ਵਿੱਚ ਏਸੀਆ ਕੱਪ ਜੇਤੂ ਪ੍ਰਗਤੀ (ਤੀਰਅੰਦਾਜ਼), ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਤਗਮਾ ਜੇਤੂ ਰੀਟਾ ਸਾਵੀਆਂ(ਤੀਰਅੰਦਾਜ਼), ਵਿਸ਼ਵ ਯੂਨੀਵਰਸਿਟੀ ਖੇਡਾਂ (ਐਥਲੇਟਿਕ) ਵਿੱਚ ਹਿੱਸਾ ਲੈਣ ਵਾਲੇ ਗੁਰਵਿੰਦਰਵੀਰ ਸਿੰਘ, ਰਵੀ, ਰਸ਼ਦੀਪ ਕੌਰ ਤੇ ਵੱਖ-ਵੱਖ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਵਜੋਂ ਚੈੱਕ, ਯਾਦਾਸ਼ਤ ਚਿੰਨ੍ਹ ਤੇ ਸਰਟੀਫਿਕੇਟ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਸਟੂਡੈਂਟਸ ਕੌਂਸਲ ਚੋਣ ‘ਚ NSUI ਦੇ ਜਤਿੰਦਰ ਸਿੰਘ ਨੇ ਮਾਰੀ ਬਾਜ਼ੀ, ਬਣੇ ਨਵੇਂ ਪ੍ਰਧਾਨ
‘ਵਰਸਿਟੀ ਦੇ ਖੇਤੀਬਾੜੀ ਕਾਲਜ ਵੱਲੋਂ ਪੰਜਾਬ ਦੀ ਖੇਤੀ ਨਾਲ ਸਬੰਧਿਤ ਮਸ਼ੀਨਰੀ, ਸੁਧਰੇ ਬੀਜਾਂ ਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਲਈ ਸਟਾਲਾਂ ਤੇ ਬੈਨਰ ਲਾਏ ਜਾਣਗੇ। ਵਿਦਿਆਰਥੀਆਂ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਨਾਲ ਸਬੰਧਿਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।