ਸੁਖਜਿੰਦਰ ਮਾਨ
ਬਠਿੰਡਾ, 8 ਸਤੰਬਰ :ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਅੱਜ ਬਠਿੰਡਾ ਦੇ ਡੀ ਸੀ ਦਫ਼ਤਰ ਸਾਹਮਣੇ ਐਸਮਾ ਵਰਗੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਤੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਇਹਨਾਂ ਮਸਲਿਆਂ ਨੂੰ ਹੋਰ ਉਲਝਾ ਰਹੀ ਹੈ। ਕੱਚੇ ਕਾਮੇ ਪੱਕੇ ਨਹੀਂ ਕਰ ਰਹੀ,ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ,ਡੀ ਏ ਦੇ ਬਕਾਏ ਬਾਰੇ ਸਰਕਾਰ ਨੇ ਚੁੱਪ ਧਾਰੀ ਹੋਈ ਹੈ, ਪੈਨਸ਼ਨਰਾਂ ਤੇ 2.72 ਦਾ ਗੁਣਾਂਕ ਨਹੀਂ ਲਾਗੂ ਕੀਤਾ ਜਾ ਰਿਹਾ।
ਅਕਾਲੀ ਦਲ ਵੱਲੋਂ 11 ਸਤੰਬਰ ਨੂੰ ਕਰਵਾਈ ਜਾ ਰਹੀ “ਯੂਥ ਮਿਲਣੀ ਪ੍ਰੋਗਰਾਮ” ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ
ਸਗੋਂ ਐਸਮਾ ਵਰਗਾ ਲੋਕ ਵਿਰੋਧੀ ਐਕਟ ਲਾਗੂ ਕਰਕੇ ਪੰਜਾਬ ਸਰਕਾਰ ਲੋਕ ਆਵਾਜ਼ ਨੂੰ ਦੱਬ ਰਹੀ ਹੈ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਇਸ ਐਕਟ ਨੂੰ ਤਰੁੰਤ ਪ੍ਰਭਾਵ ਹਟਾਇਆ ਜਾਵੇ ਤੇ ਮੁਲਾਜ਼ਮ ਮਸਲਿਆਂ ਨੂੰ ਮੀਟਿੰਗਾਂ ਰਾਹੀਂ ਹੱਲ ਕੀਤਾ ਜਾਵੇ।ਅੱਜ ਦੇ ਇਸ ਇਕੱਠ ਨੂੰ ਦਰਸ਼ਨ ਸਿੰਘ ਮੌੜ ਪੈਨਸ਼ਨਰ ਆਗੂ,ਮਨਜੀਤ ਸਿੰਘ ਧੰਜਲ,ਮਨਜੀਤ ਸਿੰਘ ਪ ਸ ਸ ਫ 1680, ਗਗਨਦੀਪ ਸਿੰਘ ਭੁੱਲਰ ਪ ਸ ਸ ਫ (ਵਿਗਿਆਨਕ),ਪ੍ਰਿਤਪਾਲ ਸਿੰਘ ਜਮਹੂਰੀ ਅਧਿਕਾਰ ਸਭਾ, ਕਿਸ਼ੋਰ ਚੰਦ ਗਾਜ ਪ ਸ ਸ ਫ 1420,ਪੀ ਐਸ ਐਮ ਐਸ ਯੂ ਦੇ ਜ਼ਿਲਾ ਜਨਰਲ ਸਕੱਤਰ ਅਤੇ ਪਟਵਾਰ ਯੂਨੀਅਨ ਦੇ ਆਗੂ ਨੇ ਸੰਬੋਧਨ ਕੀਤਾ।
Share the post "ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਵੱਲੋਂ ਐਸਮਾ ਦੀਆਂ ਕਾਪੀਆਂ ਸਾੜੀਆਂ"