ਕਿਹਾ ਕਿ ’’ਤੂੰ ਇਧਰ ਊਧਰ ਕੀ ਨਾ ਬਾਤ ਕਰ, ਬਤਾ ਪੰਜਾਬ ਕਾ ਯੇ ਹਾਲ ਕੈਸੇ ਹੂਆ’’
ਚੰਡੀਗੜ੍ਹ, 9 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਦਿੱਤੀ ਚੁਣੌਤੀ ’ਤੇ ਪਲਟਵਾਰ ਕੀਤਾ ਤੇ ਪੁੱਛਿਆ ਕਿ ਕੀ ਕਾਲਜ ਵਿਚ ਪੜ੍ਹਾਈ ਵਿਚ ਵਿਚਾਲੇ ਛੱਡਣ ਵਾਲਾ ਵਿਅਕਤੀ ਸਾਨੂੰ ਮਾਂ ਬੋਲੀ ਪੰਜਾਬੀ ਬਾਰੇ ਉਪਦੇਸ਼ ਦੇਵੇਗਾ। ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ’’ਤੂੰ ਇਧਰ ਊਧਰ ਕੀ ਨਾ ਬਾਤ ਕਰ, ਬਤਾ ਪੰਜਾਬ ਕਾ ਯੇ ਹਾਲ ਕਯੂੰ ਹੂਆ’’।
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੁਣ ਲੜਕੇ ਵੀ ਕਰ ਸਕਣਗੇ ਪ੍ਰਾਈਵੇਟ ਤੌਰ ’ਤੇ ਐਮ.ਏ ਤੇ ਬੀ.ਏ
ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋ ਰਹੀ ਹੈ ਕਿ ਕਾਲਜ ਵਿਚ ਪੜ੍ਹਾਈ ਵਿਚ ਵਿਚਾਲੇ ਛੱਡਣ ਵਾਲਾ ਵਿਅਕਤੀ ਸਾਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਦਾ ਗਿਆਨ ਵੰਡ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਦਾ ਹਾਸ ਵਿਅੰਗ 2022 ਦੀਆਂ ਚੋਣਾਂ ਤੱਕ ਸਫਲ ਸੀ ਕਿਉਂਕਿ ਪੰਜਾਬੀਆਂ ਨੇ ਕਦੇ ਵੀ ਸੋਚਿਆ ਨਹੀਂ ਸੀ ਕਿ ਉਹ ਬੇਫਾਲਤੂ ਵਿਅਕਤੀ ਸਾਬਤ ਹੋਣਗੇ ਜਿਸਨੂੰ ਸੂਬਾ ਚਲਾਉਣਾ ਨਹੀਂ ਆਉਂਦਾ।
ਮੁੱਖ ਮੰਤਰੀ ਨੇ ਮਜੀਠੀਆ ਅਤੇ ਵੜਿੰਗ ਨੂੰ ਇਕ ਮਹੀਨੇ ਦੇ ਅੰਦਰ ਇਹ ਕੰਮ ਕਰਨ ਦੀ ਦਿੱਤੀ ਚੁਣੌਤੀ
ਉਹਨਾਂ ਕਿਹਾ ਕਿ ਉਹ ਹਾਸ ਰਸ ਸ਼ੋਅ ਵਿਚ ਚੰਗੇ ਹੋ ਸਕਦੇ ਸਨ ਪਰ ਸੂਬਾ ਚਲਾਉਣਾ ਕਾਮੇਡੀ ਸਰਕਸ ਨਹੀਂ ਹੈ।ਉਹਨਾਂ ਨੇ ਮੁੱਖ ਮੰਤਰੀ ਵੱਲੋਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਨਿੰਦਾ ਕਰਦਿਆਂ ਉਹਨਾਂ ਨੂੰ ਚੇਤੇ ਕਰਵਾਇਆ ਕਿ ਇਹ ਉਹਨਾਂ ਦੀ ਸਰਕਾਰ ਦੀ ਕਾਹਲ ਸੀ ਕਿ ਮੰਤਰੀ ਬਲਕਾਰ ਸਿੰਘ ਦੇ ਪੁੱਤਰ ਸ਼ੁਸ਼ੋਭਿਤਵੀਰ ਸਿੰਘ ਨੂੰ ਭਰਤੀ ਕਰਵਾਇਆ ਜਾਵੇ ਜਿਸ ਕਾਰਨ ਇਹਨਾਂ ਨਿਯੁਕਤੀਆਂ ਵਿਚ ਦੇਰੀ ਹੋਈ।
ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ‘ਕਰੋੜਪਤੀ’ ਗਰੀਬਾਂ ਨੂੰ 10-10 ਹਜ਼ਾਰ ਦਾ ਵੰਡਣ ਦੇ ਮਾਮਲੇ ’ਚ ਉੱਠੀ ਜਾਂਚ ਦੀ ਮੰਗ
ਉਹਨਾਂ ਕਿਹਾ ਕਿ ਭਗਵੰਤ ਮਾਨ ਸੂਬਾ ਚਲਾਉਣ ਨੂੰ ਆਪਣੇ ਆਪ ਵਿਚ ਹਾਸ ਰਸ ਕਲਾਕਾਰੀ ਮੰਨ ਰਹੇ ਹਨ ਪਰ ਉਹ ਮਹਿਸੂਸ ਨਹੀਂ ਕਰ ਰਹੇ ਕਿ ਉਹਨਾਂ ਨੇ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਤੇ ਹਰ ਕਿਸੇ ਨਾਲ ਝੂਠੇ ਵਾਅਦੇ ਕੀਤੇ ਤੇ ਠੱਗੀ ਮਾਰਨ ਵਾਲੇ ਵਿਅਕਤੀ ਸਾਬਤ ਹੋ ਰਹੇ ਹਨ।ਉਹਨਾਂ ਕਿਹਾ ਕਿ ਉਹਨਾਂ ਨੂੰ ਲੋਕਾਂ ਸਾਹਮਣੇ ਮੰਨ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਸੂਬਾ ਚਲਾਉਣਾ ਨਹੀਂ ਆਉਂਦਾ ਤੇ ਇਸੇ ਕਾਰਨ ਉਹਨਾਂ ਅਰਵਿੰਦ ਕੇਜਰੀਵਾਲ ਸਮੇਤ ਦਿੱਲੀ ਦੀ ਲੀਡਰਸ਼ਿਪ ਹਵਾਲੇ ਸੂਬੇ ਦੀ ਵਾਗਡੋਰ ਕਰ ਦਿੱਤੀ ਹੈ ਤੇ ਇਸੇ ਕਾਰਨ ਸ੍ਰੀ ਕੇਜਰੀਵਾਲ ਸੂਬੇ ਦੇ ਤਿੰਨ ਰੋਜ਼ਾ ਦੌਰੇ ’ਤੇ ਆ ਰਹੇ ਹਨ।
ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਵਾਲਾ ਲੋਕ ਨਿਰਮਾਣ ਵਿਭਾਗ ਦਾ ਐਕਸੀਅਨ ਤੇ 3 ਜੂਨੀਅਰ ਇੰਜੀਨੀਅਰ ਮੁੱਅਤਲ
ਉਹਨਾਂ ਨੇ ਸ੍ਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਉਹਨਾਂ ਨੇ ਕਦੇ ਵੀ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨੂੰ ਤਿੰਨ ਦਿਨਾਂ ਲਈ ਸੂਬੇ ਦਾ ਦੌਰਾ ਕਰ ਕੇ ਉਸਨੂੰ ਕਿਵੇਂ ਚਲਾਉਣਾ ਹੈ,ਇਹ ਦੱਸਦਿਆਂ ਵੇਖਿਆ ਹੈ ?ਉਹਨਾਂ ਨੇ ਸ੍ਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਸੂਬਾ ਚਲਾਉਣ ਵਿਚ ਗੰਭੀਰਹੋ ਜਾਣ ਨਹੀਂ ਤਾਂ ਸੂਬੇ ਨੂੰ ਉਹਨਾਂ ਦੀ ਡਰਾਮੇਬਾਜ਼ੀ ਦੀ ਵੱਡੀ ਕੀਮਤ ਤਾਰਨੀ ਪਵੇਗੀ।
Share the post "ਬਿਕਰਮ ਮਜੀਠੀਆ ਦਾ ਪਲਟਵਾਰ: ਕੀ ਕਾਲਜ ਵਿਚ ਪੜ੍ਹਾਈ ਵਿਚ ਵਿਚਾਲੇ ਛੱਡਣ ਵਾਲਾ ਸਾਨੂੰ ਮਾਂ ਬੋਲੀ ਪੰਜਾਬੀ ਬਾਰੇ ਉਪਦੇਸ਼ ਦੇਵੇਗਾ"