WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਸਿਵਲ ਲਾਇਨ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦਾ ਫਰਾਰ ਮੁਜਰਿਮ ਕਾਬੂ, 8 ਮੋਟਰਸਾਈਕਲ ਬਰਾਮਦ

 

ਬਠਿੰਡਾ, 10 ਸਤੰਬਰ: ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿਚ ਚੋਰੀ ਹੋ ਰਹੇ ਦੋ ਪਹੀਆਂ ਵਾਹਨਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕਰੀਬ ਪੰਜ ਮਹੀਨੇ ਪਹਿਲਾਂ ਦਰਜ ਇਕ ਮੁਕੱਦਮੇ ਦੇ ਫ਼ਰਾਰ ਮੁਲਜ਼ਮ ਨੂੰ ਕਾਬੂ ਕਰਦਿਆਂ ਉਸਦੇ ਕੋਲੋਂ 8 ਦੋਪਹੀਆ ਵਾਹਨ ਬਰਾਮਦ ਕਰਵਾਏ ਹਨ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲੰਘੀ 12-04-23 ਨੂੰ ਅ/ਧ 379,411 ਆਈ.ਪੀ.ਸੀ ਥਾਣਾ ਸਿਵਲ ਲਾਇਨ ਵਿਖੇ ਮੁਕੱਦਮਾ ਨੰਬਰ 95 ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਵਿਚ ਕੁੱਲ ਪੰਜ ਮੁਜਰਿਮ ਬਣਾਏ ਗਏ ਸਨ। ਜਿੰਨ੍ਹਾਂ ਵਿਚੋਂ ਅਵਤਾਰਨ ਸਿੰਘ ਉਰਫ ਤਾਰੀ ਨੂੰ ਮਿਤੀ 15-04-23 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸਤੋਂ ਇਲਾਵਾ ਗੁਰਪ੍ਰੀਤ ਸਿੰਘ ਉਰਫ ਗੌਰੀ ਨੂੰ ਮਿਤੀ 29-04-23 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸੰਦੀਪ ਸਿੰਘ ਉਰਫ ਦੀਪਾ ਨੂੰ 30-04-23 ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 03 ਵਹੀਕਲ ਬ੍ਰਾਮਦ ਕਰਵਾਏ ਗਏ ਸਨ। ਇਸਤੋਂ ਇਲਾਵਾ ਇਕ ਹੋਰ ਮੁਜਰਿਮ ਸਤਿੰਦਰ ਸਿੰਘ ਉਰਫ ਗੋਲਡੀ ਨੂੰ ਮਿਤੀ 02-05-23 ਨੂੰ ਗ੍ਰਿਫਤਾਰ ਕੀਤਾ ਕੀਤਾ ਗਿਆ ਹੈ।
ਹੁਣ ਕਥਿਤ ਦੋਸ਼ੀ ਛਿੰਦਰਪਾਲ ਉਰਫ ਬੱਬੂ ਨੂੰ 07-09-2023 ਗ੍ਰਿਫਤਾਰ ਕੀਤਾ ਗਿਆ ਹੈ। ਇਸਦੇ ਕੋਲੋਂ ਕੀਤੀ ਪੁਛਗਿੱਛ ਦੇ ਆਧਾਰ ਤੇ ਰਕੇ 08 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਬਰਾਮਦ 11 ਦੋਪਹੀਆ ਵਾਹਨਾਂ ਵਿਚੋਂ 2 ਬੁਲਟ ਮੋਟਰਸਾਇਕਲ, 05 ਸਪਲੈਂਡਰ ਮੋਟਰਸਾਇਕਲ, 02 ਬਜਾਜ ਪਲਟੀਨਾ ਮੋਟਰਸਾਇਕਲ, 01 ਐੱਚ.ਐੱਫ ਡੀਲਕਸ ਮੋਟਰਸਾਇਕਲ ਅਤੇ 01 ਸਕੂਟੀ ਐਕਟਿਵਾ ਸ਼ਾਮਲ ਹੈ।

Related posts

ਬਠਿੰਡਾ ਪੁਲਿਸ 240 ਕਿਲੋਗ੍ਰਾਮ ਭੁੱਕੀ ਦੇ ਡੋਡੇ ਬਰਾਮਦ, ਦੋ ਗ੍ਰਿਫਤਾਰ

punjabusernewssite

ਲਹਿਰਾਂ ਮੁਹੱਬਤ ਥਰਮਲ ਪਲਾਂਟ ਦੀ ਰਿਹਾਇਸ਼ੀ ਕਾਲੋਨੀ ’ਚ ਚੋਰੀਆਂ ਤੋਂ ਅੱਕੇ ਮੁਲਾਜਮਾਂ ਨੇ ਕੀਤੀ ਨਾਅਰੇਬਾਜ਼ੀ

punjabusernewssite

ਬਠਿੰਡਾ ਪੁਲਿਸ ਵੱਲੋਂ ਹੁਣ ਤੱਕ 29 ਨਸ਼ਾ ਤਸਕਰਾਂ ਦੀ ਕਰੀਬ 4 ਕਰੋੜ ਦੀ ਜਾਇਦਾਦ ਫ਼ਰੀਜ

punjabusernewssite