ਬਠਿੰਡਾ, 12 ਸਤੰਬਰ: ਜ਼ਿਲ੍ਹਾ ਸਿਹਤ ਵਿਭਾਗ ਦੇ ਬਤੌਰ ਜੂਨੀਅਰ ਸਹਾਇਕ ਤਰੱਕੀ ਪਾਉਣ ਵਾਲੇ 14 ਕਲੈਰੀਕਲ ਸਾਥੀਆਂ ਨੂੰ ਜਿਲ੍ਹਾ ਕਲੈਰੀਕਲ ਐਸੋਸੀਏਸ਼ਨ ਬਠਿੰਡਾ ਦੀ ਟੀਮ ਵੱਲੋਂ ਵਧਾਈਆ ਦਿੱਤੀਆ ਗਈਆਂ। ਇਸ ਮੌਕੇ ਜੂਨੀਅਰ ਸਹਾਇਕ ਅਮਿਤ ਕੁਮਾਰ ਨੇ ਡਾਇਰੈਕਟਰ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਕਲੈਰੀਕਲ ਕਾਮੇ ਜ਼ੋ ਕਿ ਸਿਹਤ ਵਿਭਾਗ ਦੀ ਇੱਕ ਜਰੂਰੀ ਕੜੀ ਹਨ, ਦੀਆਂ ਹੱਕੀ ਅਤੇ ਜਾਇਜ ਮੰਗਾ ਅਤੇ ਪ੍ਰਮੌਸ਼ਨਾ ਦੇ ਕੇਸਾ ਨੂੰ ਸਮੇਂ ਸਿਰ ਵਿਚਾਰੇ ਜਾਣ।
ਸਿੰਚਾਈ ਮੁਲਾਜ਼ਮ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਖਿਲਾਫ਼ ਚੰਡੀਗੜ੍ਹ ਵਿਖੇ 15 ਸਤੰਬਰ ਨੂੰ ਕਰਨਗੇ ਰੋਸ ਰੈਲੀ
ਪੰਜਾਬ ਭਰ ਦੀਆਂ ਸਿਹਤ ਸੰਸਥਾਵਾ ਦੇ ਦਫਤਰਾਂ ਵਿੱਚ ਪੋਸਟਾ ਦੀ ਮੁੜ ਤੋਂ ਸਿਰਜਣਾ ਕਰਕੇ ਕਲੈਰੀਕਲ ਕਾਮਿਆ ਦੀ ਭਰਤੀ ਕੀਤੀ ਜਾਵੇ ਤਾਂ ਜੋ ਕੰਮ ਦਾ ਬੋਝ ਕਾਰਨ ਮਾਨਸਿਕ ਅਤੇ ਆਰਥਿਕ ਤੌਰ ਤੇ ਪਿਛੜ ਰਹੇ ਸਿਹਤ ਕਲੈਰੀਕਨ ਕਾਮਿਆ ਨੂੰ ਕੰਮ ਦਾ ਵਾਧੂ ਭਾਰ ਘੱਟ ਹੋ ਸਕੇ।
ਪਨਬਸ/ਪੀ.ਆਰ.ਟੀ.ਸੀ ਵਲੋਂ 14 ਤੋਂ ਬਾਅਦ ਚੱਕਾ ਜਾਮ ਕਰਨ ਦੀ ਚੇਤਾਵਨੀ
ਇਸ ਤੋਂ ਇਲਾਵਾ ਫੀਲਡ ਦੇ ਦਫਤਰਾਂ ਵਿੱਚ ਜੂਨੀਅਰ ਸਕੇਲ ਸਟੈਨੋਗ੍ਰਾਫਰ, ਸੀਨੀਅਰ ਸਕੇਲ ਸਟੈਨੋਗ੍ਰਾਫਰ ਅਤੇ ਸੁਪਰਡੰਟ ਗ੍ਰੇਡ^1 ਦੀ ਰਚਨਾਂ ਕੀਤੀ ਜਾਵੇ। ਇਸ ਦੌਰਾਨ ਨਰੇਸ਼ ਕੁਮਾਰ, ਸੇਰਜੰਗ ਸਿੰਘ, ਮੁਕੇਸ ਕੁਮਾਰ, ਸੰਜੀਵ ਬਾਂਸਲ, ਲਵੀਸ ਕੁਮਾਰ, ਗੁਰਦਰਸ਼ਨ ਸਿੰਘ, ਲਖਵਿੰਦਰ ਸਿੰਘ, ਸੁਖਵੰਤ ਸਿੰਘ,ਸ਼੍ਰੀਮਤੀ ਅਮਰਜੀਤ ਕੌਰ ਅਤੇ ਪ੍ਰਿਤਪਾਲ ਕੌਰ ਆਦਿ ਮੌਜੂਦ ਸਨ।