previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਭਾਰਤੀ ਫ਼ੌਜ ਦਾ ਕਰਨਲ, ਮੇਜਰ ਤੇ ਜੰਮੂ ਪੁਲਿਸ ਦਾ ਡੀਐਸਪੀ ਹੋਇਆ ਸਹੀਦ

ਅਨੰਤਨਾਗ, 13 ਸਤੰਬਰ: ਬੀਤੀ ਰਾਤ ਤੋਂ ਗਡੋਲ ਇਲਾਕੇ ’ਚ ਅੱਤਵਾਦੀਆਂ ਨਾਲ ਚੱਲ ਰਹੇ ਮੁਕਾਬਲੇ ਵਿਚ ਅੱਜ ਭਾਰਤੀ ਫ਼ੌਜ ਦੇ ਇੱਕ ਕਰਨਲ ਸਹਿਤ ਮੇਜਰ ਅਤੇ ਜੰਮੂ ਪੁਲਿਸ ਦੇ ਡੀਐਸਪੀ ਸਹੀਦ ਹੋ ਗਏ। ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸਹੀਦ ਕਰਨਲ ਮਨਪ੍ਰੀਤ ਸਿੰਘ 19 ਆਰਆਰ ਯੂਨਿਟ ਦੀ ਕਮਾਂਡ ਕਰ ਰਹੇ ਸਨ। ਸਹੀਦ ਹੋਏ ਮੇਜਰ ਦੀ ਸਿਨਾਖ਼ਤ ਆਸ਼ੀਸ਼ ਕੁਮਾਰ ਅਤੇ ਡੀਐਸਪੀ ਦੀ ਹਿਮਾਯੂੰ ਭੱਟ ਵਜੋਂ ਹੋਈ ਹੈ। ਮੀਡੀਆ ਰੀਪੋਰਟਾਂ ਮੁਤਾਬਕ ਫ਼ੌਜ ਤੇ ਪੁਲਿਸ ਨੇ ਮੰਗਲਵਾਰ ਸ਼ਾਮ ਨੂੂੰ ਅੱਤਵਾਦੀਆਂ ਵਿਰੁਧ ਕਾਰਵਾਈ ਵਿੱਢੀ ਸੀ।

ਜਾਅਲੀ ਐਸ.ਸੀ ਸਰਟੀਫਿਕੇਟ ਦੇ ਆਧਾਰ ’ਤੇ ਡਾਕਟਰ ਬਣੇ ‘ਹਰਪਾਲ ਸਿੰਘ’ ਦਾ ਸਰਟੀਫਿਕੇਟ ਕੀਤਾ ਰੱਦ

ਅੱਜ ਸਵੇਰੇ ਮੁੜ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਅੱਤਵਾਦੀਆਂ ਨੂੰ ਇੱਕ ਛੁਪਣਗਾਹ ’ਤੇ ਦੇਖਣ ਤੋਂ ਬਾਅਦ ਇੰਨ੍ਹਾਂ ਜਾਂਬਾਜ ਅਧਿਕਾਰੀਆਂ ਦੀ ਕਮਾਂਡ ਹੇਠ ਫ਼ੌਜ ਤੇ ਪੁਲਿਸ ਦੀ ਟੀਮ ਨੇ ਅੱਤਵਾਦੀਆਂ ਉਪਰ ਹਮਲਾ ਕਰ ਦਿੱਤਾ ਪ੍ਰੰਤੂ ਅੱਤਵਾਦੀਆਂ ਦੀ ਜਵਾਬੀ ਗੋਲੀਬਾਰੀ ਵਿਚ ਇਹ ਤਿੰਨੇ ਅਧਿਕਾਰੀ ਗੰਭੀਰ ਜਖਮੀ ਹੋ ਗਏ, ਜਿੰਨ੍ਹਾਂ ਨੇ ਬਾਅਦ ਵਿਚ ਦਮ ਤੋੜ ਦਿੱਤਾ।

Related posts

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ

punjabusernewssite

ਦਿੱਲੀ ਆਰਡੀਨੈਂਸ ਨੂੰ ਰਾਜ ਸਭਾ ਵਿੱਚ ਪੇਸ਼ ਕਰਨਾ ਨਾਜਾਇਜ਼ : ਰਾਘਵ ਚੱਢਾ

punjabusernewssite

ਬੀਐਸਐਫ਼ ਨੂੰ ਮਿਲੇ ਅਧਿਕਾਰ: ਸੂਬੇ ’ਚ ਭਾਰਤੀ ਸਰਹੱਦ ਦੇ 50 ਕਿਲੋਮੀਟਰ ਅੰਦਰ ਕਰ ਸਕਦੀ ਹੈ ਗਿ੍ਰਫਤਾਰ

punjabusernewssite