ਬਠਿੰਡਾ, 14 ਸਤੰਬਰ: ਅੱਜ ਸਥਾਨ ਟੀਚਰਜ ਹੋਮ ਵਿਖੇ ਮਾਸਟਰ ਕਾਡਰ 4161 ਦੀ ਦੂਜੀ ਲਿਸਟ ਦੇ ਉਮੀਦਵਾਰਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ।ਮਾਸਟਰ ਕਾਡਰ 4161 ਦੂਜੀ ਲਿਸਟ ਉਮੀਦਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਸਟਰ ਕਾਡਰ 4161 ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਵਿਚ ਭੇਜਿਆ ਜਾਵੇ।
ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਮੁਲਾਜ਼ਮ ਆਗੂ ਦੀ ਵਿਕਟੇਮਾਈਜੇਸ਼ਨ ਵਿਰੁਧ ਮੁੱਖ ਮੰਤਰੀ ਦਾ ਪੁਤਲਾ ਫੁਕਿਆ
ਯੂਨੀਅਨ ਆਗੂ ਸੁਖਜਿੰਦਰ ਸਿੰਘ ਨੇ ਕਿਹਾ ਕਿ ਮਾਸਟਰ ਕਾਡਰ 4161 ਭਰਤੀ ਦਾ ਇਸ਼ਤਿਹਾਰ 2021 ਵਿਚ ਆਇਆ ਸੀ ਪਰ ਭਰਤੀ ਅਜੇ ਵੀ ਵਿਚਕਾਰ ਹੀ ਲਟਕ ਰਹੀ ਹੈ । 9 ਮਈ 2023 ਤੋਂ ਸਰਕਾਰ ਨੇ ਮਾਸਟਰ ਕਾਡਰ 4161 ਭਰਤੀ ਦੀ ਪਹਿਲੀ ਲਿਸਟ ਵਾਲੇ ਉਮੀਦਵਾਰਾਂ ਨੂੰ ਲਿਸਟ ਜਾਰੀ ਕਰਕੇ ਸਕੂਲਾਂ ਵਿਚ ਭੇਜ ਦਿੱਤਾ ਹੈ, ਪਰ ਅੱਜ 4 ਮਹੀਨਿਆਂ ਤੋਂ ਵੱਧ ਸਮਾਂ ਬੀਤਣ ’ਤੇ ਵੀ ਉਡੀਕ ਸੂਚੀ ਵਾਲੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਨਹੀਂ ਕੀਤੀ ਗਈ ।
ਕੱਚੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਪੀਆਰਟੀਸੀ ਕਾਮਿਆਂ ਨੇ ਸਰਕਾਰ ਦੇ ਪੁਤਲੇ ਫੂਕੇ
ਪਰਵੀਨ ਕੌਰ ਬਠਿੰਡਾ ਅਤੇ ਸਤਵੀਰ ਕੌਰ ਤਲਵੰਡੀ ਸਾਬੋ ਨੇ ਕਿਹਾ ਕਿ 30 ਅਗਸਤ 2023 ਨੂੰ ਯੁਨੀਅਨ ਆਗੂਆਂ ਦੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨਾਲ ਚੰਡੀਗੜ੍ਹ ਵਿਖੇ ਹੋਈ ਸੀ, ਜਿੱਥੇ ਭਰੋਸਾ ਮਿਲਿਆ ਕਿ 10 ਦਿਨਾਂ ਵਿਚ ਵਿੱਚ ਦੂਜੀ ਲਿਸਟ ਜਾਰੀ ਕਰਕੇ ਸਾਰੇ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਜੇਕਰ 4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਨਹੀਂ ਕੀਤੀ ਗਈ ਤਾਂ ਉਹਨਾਂ ਵੱਲੋਂ ਜਲਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ,ਸਤਵੀਰ ਕੌਰ, ਸ਼ਰਦਜੀਤ ਸਿੰਘ,ਪਰਵੀਨ ਕੌਰ,ਨਰਪਿੰਦਰ ਕੌਰ ,ਸਿਮਰਪ੍ਰੀਤ ਕੌਰ ,ਸੁਖਜਿੰਦਰ ਸਿੰਘ, ਨਵਦੀਪ ਕੌਰ ਅਤੇ ਹਰਪ੍ਰੀਤ ਸਿੰਘ ਆਦਿ ਮੈਂਬਰ ਵੀ ਸ਼ਾਮਿਲ ਹੋਏ।