previous arrow
next arrow
Punjabi Khabarsaar
ਬਠਿੰਡਾ

ਆਪਾਂ ਸਾਰੇ ਰਲ ਮਿਲ ਕੇ ਬਠਿੰਡਾ ਨੂੰ ਬਣਾ ਸਕਦੇ ਹਾਂ ਭਾਰਤ ਦਾ ਸਭ ਤੋਂ ਸਵੱਛ ਸ਼ਹਿਰ: ਜਗਰੂਪ ਗਿੱਲ

ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਬਣਦਾ ਹੈ ਫਰਜ : ਸ਼ੌਕਤ ਅਹਿਮਦ ਪਰੇ
ਇੰਡੀਅਨ ਸਵੱਛਤਾ ਲੀਗ ਤਹਿਤ ਸਥਾਨਕ ਦਾਦੀ ਪੋਤੀ ਪਾਰਕ ਚ ਕੀਤਾ ਗਿਆ ਪ੍ਰੋਗਰਾਮ
ਬਠਿੰਡਾ, 17 ਸਤੰਬਰ : ਇੰਡੀਅਨ ਸਵੱਛਤਾ ਲੀਗ 2.0 ਦੀ ਸ਼ੁਰੂਆਤ ਮੌਕੇ ਅੱਜ ਸਥਾਨਕ ਦਾਦੀ ਪੋਤੀ ਪਾਰਕ ਵਿਖੇ ਨਗਰ ਨਿਗਮ ਵੱਲੋਂ ਕਰਵਾਏ ਗਏ ਪ੍ਰੋਗਰਾਮ ਤਹਿਤ ਬਠਿੰਡਾ ਸ਼ਹਿਰ ਦੇ ਨੌਜਵਾਨਾਂ ਵਲੋਂ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ।

ਫੀਲਡ ਕਾਮੇਂ ਵਲੋਂ ਸੀਵਰੇਜ ਬੋਰਡ ਦੇ ਨਿਗਰਾਨ ਇੰਜੀਨੀਅਰ ਖਿਲਾਫ਼ 22 ਸਤੰਬਰ ਨੂੰ ਕਰਨਗੇ ਰੋਸ ਰੈਲੀ

ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਮੇਅਰ ਨਗਰ ਨਿਗਮ ਰਮਨ ਗੋਇਲ, ਚੇਅਰਮੈਨ ਨੀਲ ਗਰਗ, ਚੇਅਰਮੈਨ ਨਵਦੀਪ ਜੀਦਾ, ਚੇਅਰਮੈਨ ਅੰਮ੍ਰਿਤਲਾਲ ਅਗਰਵਾਲ, ਚੇਅਰਮੈਨ ਜਤਿੰਦਰ ਭੱਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਬਠਿੰਡਾ ਸ਼ਹਿਰੀ ਯੂਥ ਕਾਂਗਰਸ ਨੇ ਫੂਕਿਆ ਨਰਿੰਦਰ ਮੋਦੀ ਦਾ ਪੁੱਤਲਾ

ਪ੍ਰੋਗਰਾਮ ਦੌਰਾਨ ਵਿਧਾਇਕ ਸ. ਗਿੱਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇੰਡੀਅਨ ਸਵੱਛਤਾ ਲੀਗ 2.0 ਵਿੱਚ ਸਾਫ਼-ਸਫ਼ਾਈ ਤਹਿਤ ਸਾਡੇ ਸ਼ਹਿਰ ਦਾ ਮੁਕਾਬਲਾ ਦੇਸ਼ ਦੇ ਸਾਰੇ ਸ਼ਹਿਰਾਂ ਨਾਲ ਹੈ। ਇਸ ਲਈ ਬਠਿੰਡਾ ਸ਼ਹਿਰ ਦੀ ਸਾਫ਼-ਸਫ਼ਾਈ ਰੱਖਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਪੋ-ਆਪਣਾ ਯੋਗਦਾਨ ਪਾਉਣਾ ਜ਼ਰੂਰੀ ਹੋਵੇਗਾ ਤਾਂ ਹੀ ਅਸੀਂ ਇਸ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕਰਕੇ ਬਠਿੰਡਾ ਸ਼ਹਿਰ ਨੂੰ ਦੇਸ਼ ਦਾ ਸਭ ਤੋਂ ਸਵੱਛ ਸ਼ਹਿਰ ਬਣਾ ਸਕਦੇ ਹਾਂ।

ਬਠਿੰਡਾ ਦੇ ਉੱਘੇ ‘ਕਲੌਨੀਨਾਈਜਰ’ ਨੇ ‘ਨਿਗਮ’ ਨੂੰ ਸੌਂਪੀ ‘ਜਮੀਨ’ ਦੇ ਚੁੱਕੇ ਕਰੋੜਾਂ ਰੁਪਏ ਹੁਣ ਵਿਆਜ਼ ਸਹਿਤ ਕੀਤੇ ਵਾਪਸ

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਆਪਣੇ ਸੰਬੋਧਨ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੰਡੀਅਨ ਸਵੱਛਤਾ ਲੀਗ 2.0 ਤਹਿਤ ਨਗਰ ਨਿਗਮ ਵੱਲੋਂ ਚਲਾਈ ਗਈ ਮੁਹਿੰਮ ਚ ਸ਼ਹਿਰ ਦੀ ਸਾਫ਼-ਸਫ਼ਾਈ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬਠਿੰਡਾ ਸ਼ਹਿਰ ਨੂੰ ਸਾਫ਼-ਸੁਥਰਾ ਬਣਾ ਸਕਾਂਗੇ, ਤਾਂ ਹੀ ਸਾਡੇ ਸ਼ਹਿਰ ਦਾ ਨਾਂ ਸਵੱਛਤਾ ਪੱਖੋਂ ਮੂਹਰਲੀ ਕਤਾਰ ਵਿੱਚ ਆ ਸਕੇਗਾ।

ਬਠਿੰਡਾ ’ਚ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵੱਲੋਂ ਸਮਾਜ ਸੇਵੀ ਸੰਸਥਾਵਾਂ, ਐਨ.ਸੀ.ਸੀ. ਵਲੰਟੀਅਰਾਂ ਤੋਂ ਇਲਾਵਾ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਵਾਲਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਪੌਦੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਵੱਛਤਾ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ।

ਅਕਾਲੀ ਦਲ ਤੇ ਭਾਜਪਾ ’ਚ ਹੋਇਆ ਗਠਜੋੜ! ਜਲਦੀ ਹੋਵੇਗਾ ਐਲਾਨ

ਨਿਗਰਾਨ ਇੰਜੀਨੀਅਰ ਸੰਦੀਪ ਗੁਪਤਾ ਨੇ ਪ੍ਰੋਗਰਾਮ ਵਿੱਚ ਸ਼ਾਮਲ ਮੁੱਖ ਮਹਿਮਾਨ ਤੋਂ ਇਲਾਵਾ ਹੋਰਨਾਂ ਸ਼ਖਸੀਅਤਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਬਠਿੰਡਾ ਸ਼ਹਿਰ ਸਾਫ-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਪੂਰੀ ਤਨਦੇਹੀ ਤੇ ਮੇਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ।

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪੁਲਿਸ ਮੁਲਾਜਮਾਂ ਕੋਲ ਬਰਾਮਦ ਦੋ ਕਿਲੋਂ ਹੈਰੋਇਨ ਦੀ ਜੂਡੀਸ਼ੀਅਲ ਜਾਂਚ ਮੰਗੀ

ਇਸ ਮੌਕੇ ਨਿਗਰਾਨ ਇੰਜੀਨੀਅਰ ਰਾਜਿੰਦਰ ਕੁਮਾਰ, ਸੁਖਦੀਪ ਸਿੰਘ ਢਿੱਲੋਂ ਐਮ.ਸੀ., ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਤੇ ਸਮਾਜਿਕ ਸੰਸਥਾਵਾਂ ਦੇ ਮੁਖੀ ਤੇ ਮੈਂਬਰ, ਐਨ.ਸੀ.ਸੀ. ਵਲੰਟੀਅਰ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ।

 

Related posts

20 ਗ੍ਰਾਂਮ ਹੈਰੋਇਨ ਤੇ 10 ਗ੍ਰਾਂਮ ਸਥੈਟਿੰਗ ਡਰੱਗ ਸਹਿਤ ਤਿੰਨ ਕਾਬੂ

punjabusernewssite

ਕੋਟਸ਼ਮੀਰ ਵਿਖੇ ਪੁੱਡਾ ਦੇ ਫੇਜ 6 ਤੇ 7 ਦੀ ਯੋਜਨਾ ਨੂੰ ਉਮੀਦ ਤੋਂ ਵੱਧ ਮਿਲਿਆ ਹੂੰਗਾਰਾ : ਆਰਪੀ ਸਿੰਘ

punjabusernewssite

ਜਟਾਣਾ ਨੇ ਬਠਿੰਡਾ ਪੱਟੀ ’ਚ ਗੁਲਾਬੀ ਸੁੰਡੀ ਦਾ ਮਾਮਲਾ ਮੁੱਖ ਮੰਤਰੀ ਕੋਲ ਚੁੱਕਿਆ

punjabusernewssite