ਜੁਆਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਦੇ ਸੱਦੇ ’ਤੇ ਸਿਹਤ ਕਾਮਿਆਂ ਨੇ ਫ਼ੂਕੀ ਅਰਥੀ

Date:

spot_img

28 ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਰੋਸ ਮਾਰਚ ਕੀਤਾ ਜਾਵੇਗਾ।
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਜੁਆਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਪੰਜਾਬ ਦੇ ਸੱਦੇ ਤਹਿਤ ਅੱਜ ਸਥਾਨਕ ਸ਼ਹਿਰ ’ਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਕਮੇਟੀ ਦੇ ਆਗੂ ਗਗਨਦੀਪ ਸਿੰਘ ਅਤੇ ਜਗਦੀਪ ਸਿੰਘ ਵਿਰਕ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋਂ ਕਰੋਨਾ ਕਾਲ ਵਿੱਚ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਬਿਨਾ ਛੁੱਟੀ ਕੀਤਿਆਂ ਕੰਮ ਕੀਤਾ।ਪਰ ਪੰਜਾਬ ਸਰਕਾਰ ਨੇ ਸਿਹਤ ਕਾਮਿਆਂ ਨੂੰ ਰੈਗੂਲਰ ਕਰਨ ਦੀ ਬਜਾਏ ਸਿਹਤ ਕਾਮਿਆਂ ਦੇ ਭੱਤਿਆਂ ਵਿੱਚ ਵੀ ਵੱਡੀ ਕਟੌਤੀ ਕੀਤੀ ਗਈ ਹੈ ਜਿਸ ਕਰਕੇ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੀਆਂ ਸਮੁੱਚੀਆਂ ਕੈਟਾਗਿਰੀਆਂ ਇਕ ਮੰਚ ’ਤੇ ਇਕੱਠੀਆਂ ਹੋ ਗਈਆਂ ਹਨ ਅਤੇ ਸੰਘਰਸ਼ ਦੇ ਰਾਹ ਤੁਰ ਪਈਆਂ ਹਨ।ਮੁਲਾਜ਼ਮ ਆਗੂ ਦਰਸ਼ਨ ਸਿੰਘ ਅਤੇ ਰੁਖਸਾਨਾ ਨੇ ਦੱਸਿਆ ਕਿ ਜੇ ਕੱਚੇ ਕਾਮਿਆਂ ਨੂੰ ਪੱਕਾ ਨੀ ਕੀਤਾ ਜਾਂਦਾ,ਸਿਹਤ ਮੁਲਾਜ਼ਮਾਂ ਦੇ ਭੱਤੇ ਬਹਾਲ ਨੀ ਕੀਤੇ ਜਾਂਦੇ,2016 ਤੋਂ ਬਾਅਦ ਦੀ ਭਰਤੀ ਸਿਹਤ ਮੁਲਾਜਮਾਂ ਦਾ ਪ੍ਰਬੇਸ਼ਨ ਪੀਰੀਅਡ ਦਾ ਬਕਾਇਆ ਨਹੀਂ ਦਿੱਤਾ ਜਾਂਦਾ,ਛੇਵੇਂ ਪੇ ਕਮਿਸ਼ਨ ਦੀਆਂ ਤਰੁਟੀਆਂ ਸੋਧ ਕੇ ਆਗੂ ਨਹੀਂ ਕੀਤਾ ਜਾਂਦਾ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਸਿਹਤ ਮਹਿਕਮੇ ਦਾ ਨਿੱਜੀਕਰਨ ਬੰਦ ਨਹੀਂ ਕੀਤਾ ਜਾਂਦਾ ਅਤੇ ਨਵੀਆਂ ਭਰਤੀ ਕੀਤੇ ਸਿਹਤ ਕਾਮਿਆਂ ਨੂੰ ਛੇਵੇਂ ਪੇ ਕਮਿਸ਼ਨ ਦੇ ਘੇਰੇ ਵਿੱਚ ਨਹੀਂ ਲਿਆ ਜਾਂਦਾ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।ਜੁਆਇੰਟ ਕਮੇਟੀ ਆਗੂ ਸੁਖਮੰਦਰ ਸਿੰਘ ਸਿੱਧੂ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਇਹਨਾਂ ਮੰਗਾਂ ਨੂੰ ਮਨਵਾਉਣ ਲਈ ਲਗਾਤਾਰ ਸੰਘਰਸ਼ ਲਗਾਤਾਰ ਲੜਿਆ ਜਾ ਰਿਹਾ ਹੈ ਤੇ ਇਸ ਸ਼ੰਘਰਸ਼ ਦੀ ਅਗਲੀ ਕੜੀ ਵਜੋਂ 27 ਦਸੰਬਰ ਨੂੰ ਐਮ ਐਲ ਏ ਨੂੰ ਪੂਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਅਤੇ 28 ਦਸੰਬਰ ਨੂੰ ਡਾਇਰੈਟਰ ਦਫਤਰ 34 ਏ ਚੰਡੀਗੜ੍ਹ ਵਿਖੇ ਰੋਸ ਧਰਨਾ ਮਾਰਿਆ ਜਾਵੇਗਾ ਅਤੇ ਧਰਨੇ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ।ਇਸ ਮੌਕੇ ਜਸਵਿੰਦਰ ਸ਼ਰਮਾ,ਬਲਦੇਵ ਸਿੰਘ ਮਾਖਾ,ਹਰਜੀਤ ਸਿੰਘ,ਜਤਿੰਦਰ ਸਿੰਘ ਪ੍ਰਧਾਨ ਆਊਟਸੋਰਸ ਸਿਹਤ ਕਾਮੇ,ਭੁਪਿੰਦਰ ਕੌਰ ਤਲਵੰਡੀ,ਮੁਨੀਸ਼ ਕੁਮਾਰ,ਪਰਮਜੀਤ ਸ਼ਰਮਾ,ਰਾਜਪ੍ਰਦੀਪ ਸਿੰਘ ਬਾਂਲਿਆਵਾਲੀ,ਰਕੇਸ਼ ਕੁਮਾਰ ਤਲਵੰਡੀ,ਜਗਜੀਤ ਸਿੰਘ,ਹਾਕਮ ਸਿੰਘ,ਜਗਦੀਸ਼ ਸਿੰਘ,ਮਨਪ੍ਰੀਤ ਸਿੰਘ ਨਥਾਣਾ,ਰਾਜਵਿੰਦਰ ਸਿੰਘ,ਅਵਤਾਰ ਸਿੰਘ ਨਥਾਣਾ,ਦੀਪਕ,ਖੁਸ਼ਪ੍ਰੀਤ ਕੌਰ,ਸਿਮਰਜੀਤ ਕੌਰ, ਕੁਲਦੀਪ ਕੌਰ,ਸਿਮਰਨਜੀਤ ਕੌਰ, ਮੋਨਿਕਾ,ਆਦਿ ਹਾਜ਼ਰ ਸਨ

spot_img
spot_img

Share post:

Popular

More like this
Related

ਕੈਨੇਡਾ PR ਦੇ ਨਿਯਮਾਂ ’ਚ ਵੱਡਾ ਬਦਲਾਅ! ਪੰਜਾਬੀ ਦੇਣ ਧਿਆਨ!

ਨਿਊਜ਼ ਡੈਸਕ : ਕੈਨੇਡਾ ਵਿੱਚ ਨੌਕਰੀ ਕਰਨ ਵਾਲੇ ਪੰਜਾਬੀਓ, ਤੁਹਾਡੀ...

ਦੀਵਾਲੀ ਤੋਂ ਪਹਿਲਾਂ DA ‘ਚ ਤਿੰਨ ਫ਼ੀਸਦੀ ਵਾਧੇ ਦੀ ਉਮੀਦ

ਨਿਊਜ਼ ਡੈਸਕ : ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਅਤੇ...

ਆਪਸੀ ਰੰਜਿਸ਼ ਕਾਰਨ ਨੌਜਵਾਨ ਦਾ ਕ+ਤ+ਲ

Amritsar News:ਅੰਮ੍ਰਿਤਸਰ 'ਚ ਆਪਸੀ ਲੜਾਈ ਕਰਨ ਇੱਕ ਨੌਜਵਾਨ ਦੇ...