ਸ਼੍ਰੀ ਮੁਕਤਸਰ ਸਾਹਿਬ, 19 ਸਤੰਬਰ: ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਕਾਮਿਆਂ ਵਲੋਂ ਬੁੱਧਵਾਰ 20 ਸਤੰਬਰ ਨੂੰ ਸੂਬੇ ਭਰ ਵਿਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਲੰਮੇ ਸਮੇ ਤੋਂ ਸੰਘਰਸ਼ ਕਰਦੇ ਆ ਰਹੇ ਕੱਚੇ ਕਾਮਿਆਂ ਨੂੰ ਸਰਕਾਰ ਅਤੇ ਮਨੇਜਮੈਂਟ ਵੱਲੋਂ ਹਰ ਵਾਰ ਭਰੋਸਾ ਦੇ ਕੇ ਵਾਪਸ ਕਰ ਦਿੱਤਾ ਜਾਂਦਾ ਹੈ ਪ੍ਰੰਤੂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।
ਬੱਸ ਹਾਦਸਾ: 8 ਮੌਤਾਂ ਤੇ 11 ਜਖਮੀ, 1 ਮ੍ਰਿਤਕ ਦੀ ਹਾਲੇ ਤੱਕ ਨਹੀਂ ਹੋਈ ਪਹਿਚਾਣ
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦਿੱਤੇ ਵਾਧੇ ਨੂੰ ਵੀ ਮੌਜੂਦਾ ਸਰਕਾਰ ਨੇ ਰੋਕ ਲਿਆ ਹੈ। ਜਿਸਦੇ ਚੱਲਦੇ ਵਰਕਰਾਂ ਨੂੰ ਜਾਣ ਬੁੱਝ ਕੇ ਸੰਘਰਸ਼ ਦੇ ਰਾਹ ’ਤੇ ਤੋਰਿਆ ਜਾ ਰਿਹਾ ਹੈ। ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦੀ ਮਨੇਜਮੈਂਟ ਜਾਣ ਬੁੱਝ ਕੇ ਵਿਭਾਗ ਨੂੰ ਨੁਕਸਾਨ ਵਾਲੇ ਪਾਸੇ ਲਿਜਾ ਰਹੀ ਹੈ।
ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ
ਮੈਨੇਜਮੈਂਟ ਠੇੇਕੇਦਾਰੀ ਸਿਸਟਮ ਰਾਹੀਂ 20 ਤੋ 25 ਕਰੋੜ ਰੁਪਏ ਸਰਕਾਰ ਦਾ ਨੁਕਸਾਨ ਕਰ ਰਹੀ ਹੈ ਪ੍ਰੰਤੂ ਕਾਮਿਆਂ ਨੂੰ ਕੁਝ ਨਹੀਂ ਦੇਣਾ ਚਹੁੰਦੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ 20 ਸਤੰਬਰ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਹੋਣ ਤੱਕ ਟਰਾਂਸਪੋਰਟ ਕਾਮਿਆਂ ਦੀ ਮੰਗਾ ਹੱਲ ਨਾ ਕੱਢਿਆ ਗਿਆ ਤਾਂ ਹੜਤਾਲ ਜਾਰੀ ਰਹੇਗੀ ਅਤੇ 21 ਸਤੰਬਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
Share the post "ਬੁੱਧਵਾਰ ਨੂੰ ਪੰਜਾਬ ਭਰ ਵਿਚ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਦਾ ਰਹੇਗਾ ਚੱਕਾ ਜਾਮ"