67 ਵੀਆਂ ਬਾਸਕਟਬਾਲ ਲੜਕੀਆਂ ਵਿੱਚ ਬਠਿੰਡਾ ਜੋਨ ਨੇ ਮਾਰੀ ਬਾਜ਼ੀ

Date:

spot_img

ਖੇਡਾਂ ਸਾਡੇ ਸਰੀਰ ਦੀ ਰੂਹ ਦੀ ਖੁਰਾਕ ਦਾ ਗਹਿਣਾ : ਸੁਖਜਿੰਦਰਪਾਲ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 22 ਸਤੰਬਰ: ਜ਼ਿਲ੍ਹੇ ਵਿਚ ਚੱਲ ਰਹੀਆਂ 67ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਬਾਸਕਟਬਾਲ ਤੀਜ਼ੇ ਗੇੜ ਦੀਆਂ ਖੇਡਾਂ ਦਾ ਉਦਘਾਟਨ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਵਲੋਂ ਕੀਤਾ ਗਿਆ। ਇਸ ਮੌਕੇ ਕਨਵੀਨਰ ਸੁਖਜਿੰਦਰਪਾਲ ਸਿੰਘ ਗਿੱਲ, ਸੁਖਜਿੰਦਰ ਕੌਰ ਸੁੱਖੀ ਨਿਗਰਾਨੀ ਹੇਠ ਖੇਡਾਂ ਸ਼ੁਰੂ ਕਰਵਾਈਆ ਗਈਆਂ। ਨਤੀਜਿਆਂ ਦੀ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਅੰਡਰ ਵਰਗ 14 ਕੁੜੀਆਂ ਦੇ ਬਾਸਕਟਬਾਲ ਮੁਕਾਬਲਿਆਂ ਵਿੱਚ ਬਠਿੰਡਾ ਵਨ ਨੇ ਪਹਿਲਾਂ ਸਥਾਨ , ਜੋਨ ਮੌਤ ਨੇ ਦੂਜਾ ਅਤੇ ਨਥਾਣਾ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

67ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਦੇ ਦਿਲਖਿੱਚਵੇਂ ਮੁਕਾਬਲੇ ਹੋਏ

ਜਦੋ,ਅੰਡਰ 17 ਵਿੱਚ ਬਠਿੰਡਾ ਵਨ ਜੋਨ ਨੇ ਪਹਿਲਾਂ ਬਠਿੰਡਾ -2 ਨੇ ਦੂਜਾ ਅਤੇ ਸੰਗਤ ਜੋਨ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾ ਵਾਲਾ ਅੰਡਰ -19 ਵਰਗ ਵਿੱਚ ਬਠਿੰਡਾ -2 ਜੋਨ ਨੇ ਪਹਿਲਾਂ ਸਥਾਨ , ਬਠਿੰਡਾ ਵਨ ਜੋਨ ਨੇ ਦੂਜਾ ਸਥਾਨ ਹਾਸਲ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਪ੍ਰਿੰਸੀਪਲ ਜਗਤਾਰ ਸਿੰਘ ,ਗੁਰਚਰਨ ਸਿੰਘ ਗਿੱਲ ਡੀ.ਐਮ ਰਾਜਿੰਦਰ ਸਿੰਘ ਗਿੱਲ ਕੋਚ , ਕਲਵਿੰਦਰ ਸਿੰਘ ਰਿੰਕੂ , ਗੁਰਲਾਲ ਸਿੰਘ ਗੁਰਜੰਟ ਸਿੰਘ ਅਮਰਜੀਤ ਸਿੰਘ ਅਮਿਤਪਾਲ ਸਿੰਘ, ਹਰਜਿੰਦਰ ਸਿੰਘ ਘੁੱਦਾ ਬਲਜੀਤ ਸਿੰਘ , ਰਾਜਪਾਲ ਸਿੰਘ, ਹਰਪ੍ਰੀਤ ਸਿੰਘ ਅਤੇ ਮੀਡੀਆ ਸਲਾਹਕਾਰ ਬਲਵੀਰ ਸਿੱਧੂ ਬਠਿੰਡਾ ਖੇਡਾਂ ਦੌਰਾਨ ਹਾਜ਼ਰ ਸਨ ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...

ਪੰਜਾਬ ਪੁਲਿਸ ਤੇਲ ਅਤੇ ਗੈਸ ਕੰਪਨੀਆਂ ਦੀਆਂ ਸੁਰੱਖਿਆ ਸਬੰਧੀ ਸ਼ਿਕਾਇਤਾਂ ’ਤੇ ਤੁਰੰਤ ਕਰੇਗੀ ਕਾਰਵਾਈ

👉ਏ.ਡੀ.ਜੀ.ਪੀ. ਸੁਰੱਖਿਆ ਡਾ. ਕੌਸਤੁਭ ਸ਼ਰਮਾ ਨੇ 6ਵੀਂ ਓ.ਐਸ.ਸੀ.ਸੀ. ਮੀਟਿੰਗ...