ਗੁੰਡਾਗਰਦੀ ਵਿਰੁੱਧ ਮੰਡੀ ਬਠਿੰਡਾ ਦੀ ਸਬਜ਼ੀ ਮੰਡੀ ਅਣਮਿੱਥੇ ਸਮੇਂ ਲਈ ਬੰਦ

Date:

spot_img

ਸੁਖਜਿੰਦਰ ਮਾਨ

ਬਠਿੰਡਾ, 25 ਸਤੰਬਰ: ਸੂਬੇ ਦੀਆਂ ਵੱਡੀਆਂ ਸਬਜ਼ੀ ਮੰਡੀਆਂ ਵਿੱਚੋਂ ਇੱਕ ਮੰਨੀ ਜਾਂਦੀ ਬਠਿੰਡਾ ਦੀ ਸਬਜ਼ੀ ਮੰਡੀ ਮੁੜ “ਗੁੰਡਾਟੈਕਸ ਤੇ ਗੁੰਡਾਗਰਦੀ” ਨੂੰ ਲੈ ਕੇ ਚਰਚਾ ਵਿੱਚ ਹੈ। ਆਪ ਦੀ ਸਰਕਾਰ ਦੌਰਾਨ ਗਰੀਬਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਵਿਰੁੱਧ ਸਬਜ਼ੀ ਮੰਡੀ ਵਿੱਚ ਕੰਮ ਕਰਨ ਵਾਲੇ ਸੈਂਕੜੇ ਹੱਥ ਫੜੀ ਰੇਹੜੀ ਯੂਨੀਅਨ ਵਾਲਿਆਂ ਨੇ ਸੋਮਵਾਰ ਦੀ ਸਵੇਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ। ਇਸ ਹੜਤਾਲ ਦੇ ਕਾਰਨ ਜਿੱਥੇ ਆਮ ਸ਼ਹਿਰੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਮੰਡੀਆਂ ਵਿਚੋਂ ਅੱਗੇ ਰਿਟੇਲ ਵਿਕਰੇਤਾਵਾਂ ਦੁਆਰਾ ਸਬਜ਼ੀ ਨਾ ਚੁੱਕਣ ਕਾਰਨ ਥੋਕ ਵਿਕਰੇਤਾਵਾਂ ਨੂੰ ਵੀ ਔਖਾ ਹੋ ਗਿਆ ਹੈ।
ਦੱਸਣਾ ਬਣਦਾ ਹੈ ਕਿ ਪਿਛਲੀ ਸਰਕਾਰ ਦੌਰਾਨ ਚਰਚਾ ਵਿੱਚ ਰਹੇ ਇਕ ਵਿਅਕਤੀ ਉਪਰ ਇੰਨਾਂ ਗਰੀਬ ਫੜੀ ਰੇਹੜੀ ਯੂਨੀਅਨ ਵਾਲਿਆਂ ਨੇ ਇਕ ਗਰੀਬ ਸਬਜ਼ੀ ਵਿਕਰੇਤਾ ਦੇ ਫੜ ਉਪਰ ਕਬਜ਼ਾ ਕਰਨ ਤੇ ਘਰੇਂ ਜਾ ਕੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦੋ ਦਿਨ ਪਹਿਲਾਂ ਪੀੜਤ ਰਮੇਸ਼ ਕੁਮਾਰ ਨਾਂ ਦੇ ਸਬਜ਼ੀ ਵਿਕਰੇਤਾ ਦੇ ਹਸਪਤਾਲ ਵਿੱਚ ਦਾਖਲ ਹੋਣ ਅਤੇ ਕੁੱਟਮਾਰ ਦੀ ਵੀਡੀਓ ਦੇਣ ਦੇ ਬਾਵਜੂਦ ਪੁਲਿਸ ਵੀ ਕਾਰਵਾਈ ਕਰਨ ਤੋਂ ਟਾਲਾ ਵੱਟਦੀ ਦਿਖਾਈ ਦੇ ਰਹੀ ਹੈ। ਜਿਸਦੇ ਚੱਲਦੇ ਹੁਣ ਇਹ ਮਾਮਲਾ ਹੋਰ ਭਖ ਸਕਦਾ ਹੈ।ਹਾਲਾਂਕਿ ਥਾਣਾ ਕੋਤਵਾਲੀ ਦੇ ਐਸ ਐਚ ਓ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।
ਉਧਰ ਪਹੁ ਫੁਟਾਲੇ ਤੋਂ ਹੀ ਸਬਜ਼ੀ ਮੰਡੀ ਵਿੱਚ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਹੱਥ ਫੜੀ ਰੇਹੜੀ ਯੂਨੀਅਨ ਦੇ ਪ੍ਰਧਾਨ ਰਾਜਦੀਪ ਰਾਜੂ ਨੇ ਦਸਿਆ ਕਿ ਪਿਛਲੇ ਦਿਨਾਂ ਦੌਰਾਨ ਸਬਜ਼ੀ ਮੰਡੀ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਇਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਪ੍ਰੰਤੁ ਕੁੱਝ ਲੋਕਾਂ ਵਲੋਂ ਕਥਿਤ ਤੌਰ ਤੇ ਗਰੀਬ ਰੇਹੜੀ ਚਾਲਕਾਂ ਤੋਂ ਜਬਰੀ ਵਸੂਲੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੇ ਹੀ ਇਕ ਮਾਮਲੇ ਵਿਚ ਗ਼ਰੀਬ ਰੇਹੜੀ ਚਾਲਕ ਵੱਲੋਂ ਪੈਸੇ ਨਾ ਦੇਣ ‘ਤੇ ਉਸਦੀ ਦਾਣਾ ਮੰਡੀ ਨਜ਼ਦੀਕ ਕਿਰਾਏ ਦੀ ਰਿਹਾਇਸ਼ ਉਪਰ ਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਅਦ ਕਾਰਵਾਈ ਤਾਂ ਕੀ ਹੋਣੀ ਸੀ, ਉਲਟਾ ਬੀਤੇ ਕੱਲ੍ਹ ਉਹ ਲੋਕ ਮੁੜ ਰਮੇਸ਼ ਕੁਮਾਰ ਨੂੰ ਮੰਡੀ ਵਿੱਚ ਕੁੱਟ ਗਏ। ਜਿਸਦੇ ਚੱਲਦੇ ਹੁਣ ਸਮੂਹ ਫੜੀ ਰੇਹੜੀ ਵਾਲਿਆਂ ਵਲੋਂ ਆਪਣੇ ਸਾਥੀ ਨੂੰ ਇਨਸਾਫ ਦਿਵਾਉਣ ਲਈ ਅਣਮਿੱਥੇ ਸਮੇਂ ਲਈ ਮੰਡੀ ਬੰਦ ਕਰਕੇ ਧਰਨਾ ਦੇਣ ਲਈ ਮਜਬੂਰ ਹੋਏ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here

spot_img

Share post:

Popular

More like this
Related

Bathinda Police ਦੀ ਵੱਡੀ ਸਫਲਤਾ: ਖੁਫੀਆ ਕੈਮਰੇ ਲਗਾਉਣ ਵਾਲੇ ਦੋ ਵਿਅਕਤੀ ਗ੍ਰਿਫਤਾਰ

Bathinda News: Bathinda Police ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈਆਂ...

Guru Kashi University ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਠੰਡੇ-ਮਿੱਠੇ ਪਾਣੀ ਦੀ ਛਬੀਲ” ਲਗਾਈ

👉ਪਲਾਸਟਿਕ ਮੁਕਤ ਵਾਤਾਵਰਣ ਸਮੇਂ ਦੀ ਲੋੜ:- ਡਾ. ਬਲਰਾਜ ਸਿੰਘ,ਵੀ....

ਸਾਲੀ ਨੇ ਜੀਜੇ ਵਿਰੁਧ ਕਰਵਾਇਆ ਬਲਾ.ਤਕਾਰ ਦਾ ਪਰਚਾ ਦਰਜ਼

Ludhiana News: ਲੁਧਿਆਣਾ ਦੇ ਵਿਚ ਰਹਿਣ ਵਾਲੀ ਇੱਕ ਪ੍ਰਵਾਸੀ...