👉ਰਾਤ ਦੀ ਗਸ਼ਤ ਦੌਰਾਨ ਪੀ.ਸੀ.ਆਰ. ਪੁਲਿਸ ਪਾਰਟੀ ਨੂੰ ਮਿਲੀ ਸਫਲਤਾ, ਸਕੂਟਰੀ ਸਹੀ-ਸਲਾਮਤ ਵਾਪਸ ਮਿਲਣ ‘ਤੇ ਮਾਲਕਾਂ ਨੇ ਬਠਿੰਡਾ ਪੁਲਿਸ ਦਾ ਕੀਤਾ ਧੰਨਵਾਦ
Bathinda news:ਬਠਿੰਡਾ ਪੁਲਿਸ ਦੀ ਮੁਸਤੈਦੀ, ਜ਼ਿੰਮੇਵਾਰੀ ਅਤੇ ਲੋਕਾਂ ਦੀ ਸੇਵਾ ਪ੍ਰਤੀ ਸਮਰਪਣ ਦੀ ਇੱਕ ਹੋਰ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪੀ.ਸੀ.ਆਰ. ਪੁਲਿਸ ਪਾਰਟੀ ਨੇ ਰਾਤ ਦੀ ਗਸ਼ਤ ਦੌਰਾਨ ਚੋਰੀ ਹੋਈ ਇੱਕ ਐਕਟਿਵਾ ਸਕੂਟਰੀ ਕੁਝ ਹੀ ਘੰਟਿਆਂ ਵਿੱਚ ਲੱਭ ਕੇ ਉਸ ਦੇ ਮਾਲਕਾਂ ਦੇ ਹਵਾਲੇ ਕਰ ਦਿੱਤੀ।ਬੀਤੇ ਕੱਲ੍ਹ ਮਿਤੀ 03.11.2026 ਨੂੰ ਇੱਕ ਵਿਅਕਤੀ ਵੱਲੋਂ ਪੀ.ਸੀ.ਆਰ. ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਗਈ ਕਿ ਉਸ ਦੀ ਕਾਲੇ ਰੰਗ ਦੀ ਐਕਟਿਵਾ ਸਕੂਟਰੀ, ਜੋ ਵਿਸ਼ਵਾਸ ਕਲੋਨੀ ਵਿਖੇ ਉਸ ਦੇ ਪਲਾਟ ਵਿੱਚ ਖੜ੍ਹੀ ਸੀ, ਸ਼ਾਮ ਕਰੀਬ 7 ਵਜੇ ਚੋਰੀ ਹੋ ਗਈ ਹੈ। ਇਸ ਸਬੰਧੀ ਉਸ ਵੱਲੋਂ 112 ਨੰਬਰ ‘ਤੇ ਵੀ ਸੂਚਨਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ 👉Moga News: ਮੋਗਾ ਤੋਂ ‘ਆਪ’ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ED ਦੀ ਰੇਡ, ਪੰਜਾਬ ਦੀ ਸਿਆਸਤ ‘ਚ ਹਲਚਲ
ਸੂਚਨਾ ਮਿਲਦਿਆਂ ਹੀ ਪੀ.ਸੀ.ਆਰ. ਪੁਲਿਸ ਪਾਰਟੀ ਵੱਲੋਂ ਸ਼ਿਕਾਇਤਕਰਤਾ ਦਾ ਪਤਾ, ਸਕੂਟਰੀ ਦਾ ਨੰਬਰ ਅਤੇ ਮੋਬਾਈਲ ਨੰਬਰ ਨੋਟ ਕਰਕੇ ਅਗਲੀ ਕਾਰਵਾਈ ਲਈ ਜਾਣਕਾਰੀ ਦਰਜ ਕੀਤੀ ਗਈ।ਇਸੇ ਦੌਰਾਨ ਰਾਤ ਦੀ ਗਸ਼ਤ ਕਰਦੇ ਹੋਏ ਪੁਲਿਸ ਪਾਰਟੀ ਨੂੰ ਨਹਿਰ ਤੋਂ ਢਿੱਲੋਂ ਕਲੋਨੀ ਵੱਲ ਮੁੜਨ ਵਾਲੀ ਸੜਕ ਦੇ ਖੱਬੇ ਪਾਸੇ ਇੱਕ ਨੀਵੀਂ ਜਗ੍ਹਾ ਵਿੱਚ ਕਾਲੇ ਰੰਗ ਦੀ ਐਕਟਿਵਾ ਸਕੂਟਰੀ ਖੜ੍ਹੀ ਦਿਖਾਈ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਆਪਣੀ ਡਿਊਟੀ ਪ੍ਰਤੀ ਸੁਚੇਤ ਰਹਿੰਦੇ ਹੋਏ ਤੁਰੰਤ ਰੁਕ ਕੇ ਸਕੂਟਰੀ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਉਹੀ ਸਕੂਟਰੀ ਸੀ, ਜਿਸ ਦੇ ਚੋਰੀ ਹੋਣ ਸਬੰਧੀ ਪਹਿਲਾਂ ਸੂਚਨਾ ਪ੍ਰਾਪਤ ਹੋਈ ਸੀ।ਪੀ.ਸੀ.ਆਰ. ਪੁਲਿਸ ਪਾਰਟੀ ਵੱਲੋਂ ਬਿਨਾਂ ਕਿਸੇ ਦੇਰੀ ਦੇ ਸਕੂਟਰੀ ਨੂੰ ਸੁਰੱਖਿਅਤ ਪੀ.ਸੀ.ਆਰ. ਪਿਕਟ ਵਿਖੇ ਲਿਆਂਦਾ ਗਿਆ ਅਤੇ ਸਵੇਰੇ ਉਸ ਦੇ ਮਾਲਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬੁਲਾਇਆ ਗਿਆ। ਇਸ ਉਪਰੰਤ ਸਕੂਟਰੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਗਈ।
ਆਪਣੀ ਗੁੰਮ ਹੋਈ ਸਕੂਟਰੀ ਮੁੜ ਸਹੀ-ਸਲਾਮਤ ਮਿਲਣ ‘ਤੇ ਮਾਲਕਾਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਸੰਤੁਸ਼ਟੀ ਸਾਫ਼ ਦਿਖਾਈ ਦਿੱਤੀ। ਉਨ੍ਹਾਂ ਨੇ ਬਠਿੰਡਾ ਪੁਲਿਸ ਦੀ ਤੁਰੰਤ ਕਾਰਵਾਈ, ਮੁਸਤੈਦੀ ਅਤੇ ਲੋਕਾਂ ਪ੍ਰਤੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਪੁਲਿਸ ਦਾ ਦਿਲੋਂ ਧੰਨਵਾਦ ਕੀਤਾ।ਇਸ ਮਾਮਲੇ ਵਿੱਚ ਸਕੂਟਰੀ ਚੋਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਅਤੇ ਭਾਲ ਲਈ ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।ਬਠਿੰਡਾ ਪੁਲਿਸ ਲਈ ਲੋਕਾਂ ਦਾ ਭਰੋਸਾ ਸਭ ਤੋਂ ਵੱਡੀ ਤਾਕਤ ਹੈ। ਕਿਸੇ ਦੀ ਗੁੰਮ ਹੋਈ ਵਸਤੂ ਨੂੰ ਉਸ ਦੇ ਮਾਲਕ ਤੱਕ ਪਹੁੰਚਾਉਣਾ ਸਿਰਫ਼ ਇੱਕ ਪੁਲਿਸ ਕਾਰਵਾਈ ਨਹੀਂ, ਸਗੋਂ ਲੋਕਾਂ ਦੀ ਸੇਵਾ ਅਤੇ ਉਨ੍ਹਾਂ ਦੇ ਭਰੋਸੇ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਵੀ ਹੈ।ਬਠਿੰਡਾ ਪੁਲਿਸ – ਤੁਹਾਡੀ ਸੁਰੱਖਿਆ, ਸਾਡੀ ਜ਼ਿੰਮੇਵਾਰੀ।ਬਠਿੰਡਾ ਪੁਲਿਸ ਲੋਕਾਂ ਦੀ ਸੁਰੱਖਿਆ, ਸੇਵਾ ਅਤੇ ਭਰੋਸੇ ਦੀ ਰਾਖੀ ਲਈ ਹਰ ਸਮੇਂ ਵਚਨਬੱਧ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




