ਖਿਡਾਰੀ ਚਰਨਜੀਤ ਸਿੰਘ ਹੁਣ ਤੱਕ ਜਿੱਤ ਚੁੱਕਾ ਹੈ 5 ਗੋਲਡ ਤੇ 9 ਸਿਲਵਰ ਤਮਗੇ
ਤਲਵੰਡੀ ਸਾਬੋ (ਬਠਿੰਡਾ), 25 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਉਤੇ ਸੂਬੇ ਵਿੱਚ ਖੇਡ ਸਭਿਆਚਾਰ ਦੀ ਪ੍ਰਫੁੱਲਤਾ ਲਈ ਹੋ ਰਹੇ ਸਰਗਰਮ ਉਪਰਾਲਿਆਂ ਅਧੀਨ ਚੀਨ ਦੇ ਹਾਂਗਜੂ ਵਿੱਚ ਆਰੰਭ ਹੋਈਆਂ ਏਸ਼ਿਆਈ ਖੇਡਾਂ ਦੇ ਰੋਇੰਗ ਮੁਕਾਬਲਿਆਂ ਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਕੌਕਸਡ 8 ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਮ ਚਮਕਾਇਆ ਹੈ। ਇਸ ਟੀਮ ਵਿੱਚ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਨੰਗਲਾ ਦੇ ਖਿਡਾਰੀ ਚਰਨਜੀਤ ਸਿੰਘ ਨੂੰ ਵੀ ਸ਼ਾਮਲ ਹੋਣ ਦਾ ਮਾਣ ਹਾਸਲ ਹੈ। ਖਿਡਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਲ 2016 ਚ ਉਹ ਭਾਰਤੀ ਸੈਨਾ ਦੇ ਵਿਭਾਗ ਇੰਜਨੀਅਰ ਕੋਰ ਵਿੱਚ ਭਰਤੀ ਹੋ ਗਏ ਸਨ, ਜਿੱਥੇ ਉਹ ਪਹਿਲਾ ਸੈਂਟਰ ਪੱਧਰ ਤੇ ਫ਼ਿਰ ਇੰਟਰ ਸੈਂਟਰ ਪੱਧਰ ਤੇ ਖੇਡੇ।
ਮਨਪ੍ਰੀਤ ਪਲਾਟ ਮਾਮਲੇ ’ਚ ਅਦਾਲਤ ਨੇ ਰਾਜੀਵ ਤੇ ਅਮਨਦੀਪ ਨੂੰ ਭੇਜਿਆ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ
ਉਨ੍ਹਾਂ ਦੱਸਿਆ ਕਿ ਸਾਲ 2017 ਚ ਉਨ੍ਹਾਂ ਦੀ ਆਰਮੀ ਰੋਇੰਗ ਨੋਡ ਚ ਚੋਣ ਹੋਈ ਅਤੇ ਫ਼ਿਰ ਸਾਲ 2018 ਚ ਪਹਿਲੀ ਵਾਰ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ ਜਿਸ ਵਿੱਚ ਉਨ੍ਹਾਂ 1 ਗੋਲਡ ਅਤੇ 1 ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਸਾਲ 2019 ਚ ਨੈਸ਼ਨਲ ਕੈਂਪ ਚ ਚੋਣ ਹੋਈ ਅਤੇ ਅਕਤੂਬਰ ਚ ਸਾਊਥ ਕੋਰੀਆ ਚ ਹੋਈਆਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਚ 1 ਗੋਲਡ ਮੈਡਲ ਜਿੱਤਿਆ ਤੇ ਦਸੰਬਰ 2019 ਚ ਹੈਦਰਾਬਾਦ ਵਿਖੇ ਹੋਈਆਂ ਰੋਇੰਗ ਚੈਂਪੀਅਨਸ਼ਿਪ ਚ 2 ਗੋਲਡ ਮੈਡਲ ਆਪਣੇ ਹਿੱਸੇ ਕੀਤੇ। ਇਸੇ ਤਰ੍ਹਾਂ ਸਾਲ 2021 ਦੇ ਦਸੰਬਰ ਮਹੀਨੇ ਦੌਰਾਨ ਥਾਈਲੈਂਡ ਵਿਖੇ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਚ ਸਿਲਵਰ ਮੈਡਲ ਟੁੰਭਿਆ।ਉਨ੍ਹਾਂ ਇਹ ਵੀ ਦੱਸਿਆ ਕਿ ਉਸ ਨੇ ਸਾਲ 2022 ਦੇ ਜਨਵਰੀ ਮਹੀਨੇ ਦੌਰਾਨ ਪੂਨੇ ਵਿਖੇ ਹੋਈ ਰੋਇੰਗ ਚੈਪੀਅਨਸ਼ਿਪ ਖੇਡਾਂ ਚ 3 ਸਿਲਵਰ ਮੈਡਲ ਜਿੱਤੇ ਅਤੇ ਸਾਲ 2022 ਦੌਰਾਨ ਏਸ਼ੀਅਨ ਖੇਡਾਂ ਲਈ ਉਸ ਦੀ ਚੋਣ ਹੋਈ।
ਬਠਿੰਡਾ ਦੇ ਇੱਕ ਪਿੰਡ ‘ਚ ਇੰਝ ਸੁੱਤੇ ਪਏ ਪ੍ਰਵਾਰ ਉਪਰ ਮੌਤ ਬਣਕੇ ਛੱਤ ਡਿੱਗੀ
ਉਨ੍ਹਾਂ ਦੱਸਿਆ ਕਿ ਸਾਲ 2022 ਦੌਰਾਨ ਯੂਰਪ ਦੇ ਸਰਬੀਆਂ ਚ ਹੋਏ ਰੋਇੰਗ ਵਰਲਡ ਕੱਪ 1 ਚ ਉਸ ਨੇ 13ਵਾਂ ਸਥਾਨ ਅਤੇ ਸਾਲ 2022 ਦੌਰਾਨ ਜੂਨ ਮਹੀਨੇ ਚ ਯੂਰਪ ਦੇ ਪੋਲੈਂਡ ਚ ਰੋਇੰਗ ਵਰਲਡ ਕੱਪ 2 ਚ ਉਸ ਨੇ 5ਵਾਂ ਸਥਾਨ ਹਾਸਲ ਕੀਤਾ। ਖਿਡਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਲ 2022 ਦੇ ਅਗਸਤ ਮਹੀਨੇ ਦੌਰਾਨ ਗੁਜਰਾਤ ਵਿਖੇ ਹੋਈਆਂ ਰੋਇੰਗ ਨੈਸ਼ਨਲ ਗੇਮਾਂ ਚ ਉਸ ਨੇ 1 ਸਿਲਵਰ ਮੈਡਲ ਜਿੱਤਿਆ। ਇਸ ਉਪਰੰਤ ਉਸ ਨੇ ਸਾਲ 2022 ਦੇ ਨਵੰਬਰ ਚ ਏਸ਼ੀਅਨ ਚੈਂਪੀਅਨਸ਼ਿਪ ਚ 1 ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਉਸ ਨੇ ਸਾਲ 2023 ਦੇ ਫ਼ਰਵਰੀ ਮਹੀਨੇ ਦੌਰਾਨ ਪੂਨੇ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਚ 1 ਸਿਲਵਰ ਅਤੇ 1 ਗੋਲਡ ਮੈਡਲ ਜਿੱਤ ਕੇ ਆਪਣੀ ਖੇਡ ਦਾ ਜਲਵਾ ਦਿਖਾਇਆ।
Share the post "ਬਠਿੰਡਾ ਦੇ ਚਰਨਜੀਤ ਨੇ ਏਸ਼ੀਅਨ ਗੇਮਜ਼ ਦੇ ਰੋਇੰਗ ਮੁਕਾਬਲਿਆਂ ਚ ਚਮਕਾਇਆ ਜ਼ਿਲ੍ਹੇ ਦਾ ਨਾਮ"