ਚੰਡੀਗੜ੍ਹ: ਬੀਤੇ ਦਿਨ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਪੰਜਾਬ ਦੇ ਮੌਜੂਦਾ AG ਵਿਨੋਦ ਘਈ ਨਿਜੀ ਕਾਰਨਾ ਕਰਕੇ ਅਸਤੀਫ਼ਾਂ ਦੇ ਸਕਦੇ ਹਨ। ਅੱਜ ਐਡਵੋਕੇਟ ਵਿਨੋਦ ਘਈ ਵੱਲੋਂ ਆਪਣਾ ਅਸਤੀਫ਼ਾ CM ਮਾਨ ਨੂੰ ਸੌਂਪ ਦਿੱਤਾ ਗਿਆ ਹੈ। ਦਰਅਸਲ ਪਹਿਲਾ ਵੀ ਐਡਵੋਕੇਟ ਵਿਨੋਦ ਘਈ ਤੇ ਇਹ ਸਵਾਲ ਚੁੱਕੇ ਜਾ ਰਹੇ ਸੀ ਕਿ ਜਿਹੜਾ ਵਕੀਲ ਡੇਰਾ ਮੁੱਖੀ ਰਾਮ ਰਹੀਮ ਦੇ ਕੇਸ ਦੀ ਪੈਰਵਾਈ ਕਰ ਰਿਹਾ ਹੈ ਉਹਨੂੰ ਕਿਵੇਂ ਪੰਜਾਬ ਦਾ AG ਲਾਈਆ ਜਾ ਸਕਦਾ?
ਬਠਿੰਡਾ ’ਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਣ ਦੀ ਤਿਆਰੀ!
ਉਥੇ ਹੀ ਦੂਜੇ ਪਾਸੇ ਨਵੇਂ AG ਦੀ ਰੇਸ ਵਿਚ ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਦਾ ਨਾਂ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਬਹੁਤ ਸੀਨੀਅਰ ਵਕੀਲ ਹਨ। ਉਹ ਪੁਰਾਣੀ ਸਰਕਾਰ ਵਿਚ ਅਡੀਸ਼ਨਲ ਐਡਵੋਕੇਟ ਜਨਰਲ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ AG ਅਨਮੋਲ ਰਤਨ ਸਿੱਧੂ ਦਾ ਨਾਂ ਵੀ AG ਦੇ ਪੈਨਲ ਵਿਚ ਸਾਹਮਣੇ ਆ ਰਿਹਾ ਹੈ।
Share the post "ਵੱਡੀ ਖ਼ਬਰ: ਪੰਜਾਬ ਦੇ AG ਵਿਨੋਦ ਘਈ ਨੇ CM ਮਾਨ ਦੇ ਘਰ ਭੇਜਿਆਂ ਅਸਤੀਫ਼ਾਂ, ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਹੋ ਸਕਦੇ ਹਨ ਪੰਜਾਬ ਦੇ ਨਵੇਂ AG"